ਦਿੱਲੀ ਵਿਚ ਲੱਗਿਆ ਪਹਿਲਾ ਸਮੌਗ ਟਾਵਰ, 6 ਲੱਖ ਕਿਊਬਿਕ ਮੀਟਰ ਹਵਾਂ ਹੋਵੇਗੀ ਸਾਫ਼!
Published : Jan 3, 2020, 6:20 pm IST
Updated : Jan 3, 2020, 6:20 pm IST
SHARE ARTICLE
file photo
file photo

750 ਮੀਟਰ ਇਲਾਕੇ ਅੰਦਰਲੀ ਹਵਾਂ ਨੂੰ ਕਰੇਗਾ ਸ਼ੁੱਧ

ਨਵੀਂ ਦਿੱਲੀ : ਦਿੱਲੀ ਵਿਚ ਵਧਦਾ ਪ੍ਰਦੂਸ਼ਣ ਇਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਖ਼ਾਸ ਕਰ ਕੇ ਤਿਉਹਾਰਾਂ ਦੇ ਮੌਸਮ ਦੌਰਾਨ ਦਿੱਲੀ ਵਿਚਲਾ ਪ੍ਰਦੂਸ਼ਣ ਵਿਕਰਾਲ ਰੁਖ ਅਖ਼ਤਿਆਰ ਕਰ ਲੈਂਦਾ ਹੈ। ਹੁਣ ਦਿੱਲੀ ਸਰਕਾਰ ਨੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਮਰਕੱਸੇ ਕਰ ਲਏ ਹਨ। ਇਸੇ ਤਹਿਤ ਰਾਜਧਾਨੀ ਵਿਖੇ ਪਹਿਲਾ ਸਮੌਗ ਟਾਵਰ ਸਥਾਪਤ ਕਰ ਦਿਤਾ ਗਿਆ ਹੈ। ਦਿੱਲੀ ਦੇ ਲਾਜਪਤ ਨਗਰ ਵਿਖੇ ਸਥਾਪਤ ਕੀਤਾ ਗਿਆ ਇਹ ਟਾਵਰ 750 ਮੀਟਰ ਦੇ ਦਾਇਰੇ ਅੰਦਰ ਹਵਾਂ ਨੂੰ ਸ਼ੁੱਧ ਕਰੇਗਾ।

PhotoPhoto

ਸਮੌਗ-ਫਰੀ ਟਾਵਰ ਦੇ ਲੱਗਣ ਨਾਲ ਢਾਈ ਲੱਖ ਤੋਂ ਛੇ ਲੱਖ ਕਿਊਬਿਕ ਮੀਟਰ ਹਵਾ ਰੋਜ਼ਾਨਾ ਸ਼ੁਧ ਕੀਤੀ ਜਾ ਸਕੇਗੀ। ਇਸ ਨੂੰ ਚਲਾਉਣ ਲਈ ਹਰ ਮਹੀਨੇ ਤੀਹ ਹਜ਼ਾਰ ਰੁਪਏ ਦਾ ਖ਼ਰਚ ਆਵੇਗਾ, ਜਿਸਨੂੰ ਮਾਰਕੀਟ ਐਸੋਸੀਏਸ਼ਨ ਸਹਿਣ ਕਰੇਗਾ। ਦਿੱਲੀ ਵਿਚ ਅਜਿਹੇ ਪੰਜਾਹ ਤੋਂ ਵੀ ਵਧੇਰੇ ਟਾਵਰ ਦੀ ਜ਼ਰੂਰਤ ਹੈ ।

PhotoPhoto

ਫਰੇਂਚ ਮੇਡ ਸ਼ੁੱਧ ਨਾਮ ਨਾਲ ਜਾਣਿਆ ਜਾਂਦਾ ਇਹ ਏਅਰ ਪਿਊਰੀਫਾਇਰ ਨੂੰ ਟਰੇਡਰਜ਼ ਐਸੋਸੀਏਸ਼ਨ ਲਾਜਪਤ ਨਗਰ ਅਤੇ ਗੌਤਮ ਗੰਭੀਰ ਫਾਉਂਡੇਸ਼ਨ ਵਲੋਂ ਲਗਾਇਆ ਗਿਆ ਹੈ। ਇਸ ਦੀ ਉਚਾਈ 20 ਫੁੱਟ ਹੈ।

PhotoPhoto

ਦਾਅਵੇ ਅਨੁਸਾਰ ਇਹ ਟਾਵਰ 500-750 ਮੀਟਰ ਇਲਾਕੇ ਵਿਚੋਂ ਰੋਜ਼ਾਨਾ 250000 ਤੋਂ 600000 ਕਿਊਬਿਕ ਮੀਟਰ ਹਵਾ ਨੂੰ ਸਾਫ਼ ਕਰੇਗਾ। ਐਸੋਸੀਏਸ਼ਨ ਦੇ ਜਨਰਲ ਸਕੱਤਰ ਅਸ਼ਵਨੀ ਮਾਰਵਾਹਾ ਨੇ ਦਸਿਆ ਕਿ ਟਾਵਰ 2 ਘੰਟੇ  ਦੇ ਅੰਦਰ ਹੀ ਹਵਾਂ ਸਾਫ਼ ਕਰ ਕੇ ਏਕਿਊਆਈ 50 ਤੋਂ ਵਧੇਰੇ ਨਹੀਂ ਜਾਣ ਦੇਵੇਗਾ।

PhotoPhoto

ਮੀਂਹ ਦੀ ਕਮੀ ਤੇ ਹਵਾ ਦੀ ਘੱਟ ਰਫ਼ਤਾਰ ਕਾਰਨ ਦਿੱਲੀ ਦਾ ਏਕਿਊਆਈ 417 'ਤੇ ਪਹੁੰਚੀ : ਮੀਂਹ ਨਾ ਹੋਣ ਅਤੇ ਹਵਾ ਦੀ ਘੱਟ ਰਫ਼ਤਾਰ ਕਾਰਨ ਵੀਰਵਾਰ ਨੂੰ ਦਿੱਲੀ ਐਨਸੀਆਰ ਦੀ ਏਅਰ ਕਵਾਲਟੀ ਸੀਵੀਅਰ ਦੀ ਕੈਟੇਗਰੀ ਵਿਚ ਬਣੀ ਰਹੀ। ਦੇਸ਼  ਦੇ 99 ਸ਼ਹਿਰਾਂ ਵਿਚੋਂ 7 ਥਾਵਾਂ 'ਤੇ ਏਅਰ ਕਵਾਲਿਟੀ ਸੀਵੀਅਰ ਕੈਟੇਗਰੀ ਵਿਚਾਲੇ ਰਹੀ। ਇਨ੍ਹਾਂ ਵਿਚ ਦਿੱਲੀ-ਐਨਸੀਆਰ ਦੇ ਤਿੰਨ ਸ਼ਹਿਰ ਸ਼ਾਮਲ ਹਨ।

PhotoPhoto

ਗੁੜਗਾਓ ਦੂਜੇ ਨੰਬਰ 'ਤੇ ਰਿਹਾ। ਦੇਸ਼ ਵਿਚ ਸੀਵੀਅਰ ਕੈਟੇਗਰੀ ਵਾਲੇ ਸ਼ਹਿਰਾਂ ਵਿਚ ਸਭ ਤੋਂ ਜ਼ਿਆਦਾ ਖ਼ਰਾਬ ਹਾਲਤ ਬਿਹਾਰ ਦੇ ਮੁਜੱਫਰਪੁਰ ਦੀ ਰਹੀ। ਇਥੇ ਏਕਿਊਆਈ 450 ਦਰਜ ਕੀਤਾ ਗਿਆ। ਦੂਜੇ ਨੰਬਰ 'ਤੇ ਗੁੜਗਾਓ ਵਿਚ ਏਕਿਊਆਈ 429 ਰਿਹਾ। ਇਸ ਤੋਂ ਇਲਾਵਾ ਨੋਏਡਾ ਵਿਚ 410, ਮੁਰਾਦਾਬਾਦ ਵਿਚ 401, ਕਾਨਪਰ ਵਿਚ 418, ਫਰੀਦਾਬਾਦ ਵਿਚ 418 ਅਤੇ ਦਿੱਲੀ ਵਿਚ 417 ਏਕਿਊਆਈ ਰਿਹਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement