
ਰਾਜਧਾਨੀ ਦਿੱਲੀ ਵਿਚ ਪ੍ਰਦੂਸ਼ਣ ਦੇ ਚਲਦੇ ਇਕ ਵਾਰ ਫਿਰ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਵਾ ਵਿਚ ਪੀਐਮ 2.5, ਬੇਂਜੀਨ ਅਤੇ ਐਨਓ2 ਦੇ ਵਧਣ ...
ਨਵੀਂ ਦਿੱਲੀ (ਭਾਸ਼ਾ): ਰਾਜਧਾਨੀ ਦਿੱਲੀ ਵਿਚ ਪ੍ਰਦੂਸ਼ਣ ਦੇ ਚਲਦੇ ਇਕ ਵਾਰ ਫਿਰ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਵਾ ਵਿਚ ਪੀਐਮ 2.5, ਬੇਂਜੀਨ ਅਤੇ ਐਨਓ2 ਦੇ ਵਧਣ ਨਾਲ ਲੋਕ ਸਿਰਦਰਦ, ਅੱਖਾਂ ਵਿਚ ਜਲਨ ਅਤੇ ਖੰਘ ਨਾਲ ਬੇਹਾਲ ਹਨ। ਪੀਐਮ 10 ਤੋਂ ਕਿਤੇ ਜਿਆਦਾ ਪਰੇਸ਼ਾਨੀ ਹੋ ਰਹੀ ਹੈ। ਐਤਵਾਰ (23 ਦਸੰਬਰ) ਦਾ ਦਿਨ ਦਿੱਲੀ ਵਿਚ ਸੀਜਨ ਦਾ ਸੱਭ ਤੋਂ ਪ੍ਰਦੂਸ਼ਿਤ ਦਿਨ ਸੀ। ਬੀਤੀ ਰਾਤ ਤੋਂ ਹੀ ਪ੍ਰਦੂਸ਼ਣ ਦੇ ਪੱਧਰ ਵਿਚ ਵਾਧਾ ਹੋ ਰਿਹਾ ਸੀ। ਸਵੇਰੇ ਕਰੀਬ 9 ਵਜੇ ਨੇਹਰੂ ਨਗਰ ਅਤੇ ਵਜੀਰਪੁਰ ਵਿਚ ਪੀਐਮ 2.5 ਵਧ ਕੇ 1000 ਐਮਜੀਸੀਐਮ ਪਹੁੰਚ ਗਿਆ। ਇਹ ਆਮ ਤੋਂ 16.7 ਗੁਣਾ ਜ਼ਿਆਦਾ ਹੈ।
Delhi
ਐਤਵਾਰ ਨੂੰ ਸਾਲ ਵਿਚ ਦੂਜੀ ਵਾਰ ਪ੍ਰਦੂਸ਼ਣ ਦਾ ਪੱਧਰ ਸੱਭ ਤੋਂ ਜ਼ਿਆਦਾ ਰਿਹਾ ਜਿਸ ਨੂੰ ਵੇਖਦੇ ਹੋਏ ਅਧਿਕਾਰੀਆਂ ਨੇ ਲੋਕਾਂ ਨੂੰ ਅਗਲੇ ਕੁੱਝ ਦਿਨਾਂ ਤੱਕ ਘਰਾਂ ਤੋਂ ਬਾਹਰ ਘੱਟ ਨਿਕਲਣ ਦੀ ਸਲਾਹ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਸਮ ਦੀਆਂ ਪਰਿਸਥਿਤੀਆਂ ਅਨੁਕੂਲ ਨਾ ਹੋਣ ਦੇ ਕਾਰਨ ਹਵਾ ਗੁਣਵੱਤਾ ਅਗਲੇ ਕੁੱਝ ਦਿਨ ਤਕ ਗੰਭੀਰ ਦੀ ਸ਼੍ਰੇਣੀ ਵਿਚ ਰਹਿ ਸਕਦੀ ਹੈ।
Delhi
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜੇ ਦੱਸਦੇ ਹਨ ਕਿ ਕੁੱਲ ਮਿਲਾ ਕੇ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 450 ਰਿਹਾ ਜੋ ‘ਗੰਭੀਰ’ ਦੀ ਸ਼੍ਰੇਣੀ ਵਿਚ ਆਉਂਦਾ ਹੈ ਉਥੇ ਹੀ ਕੇਂਦਰ ਦੇ ਹਵਾ ਗੁਣਵੱਤਾ ਅਤੇ ਮੌਸਮ ਭਵਿਖਬਾਣੀ ਪ੍ਰਣਾਲੀ (ਸਫਰ) ਦੇ ਅੰਕੜਿਆਂ ਵਿਚ ਇਹ 471 ਰਿਹਾ। ਦਿੱਲੀ ਨੇ ਠੰਡ ਦੇ ਪਿਛਲੇ 12 ਸਾਲ ਦਾ ਰਿਕਾਰਡ ਤੋੜ ਦਿਤਾ ਹੈ। ਮਾਹਰਾਂ ਮੁਤਾਬਕ ਦਿੱਲੀ ਚ ਅਗਲੇ 3 ਦਿਨਾਂ ਤੱਕ ਠੰਡ ਅਤੇ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ।
Delhi
ਦਿੱਲੀ ਐਨਸੀਆਰ ਦੇ ਜ਼ਿਆਦਾਤਰ ਹਿੱਸਿਆਂ 'ਚ ਹਵਾ ਦੀ ਮਿਆਰ ਬੇਹੱਦ ਗੰਭੀਰ ਪੱਧਰ ਤੇ ਬਣੀ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਦਿਨ ਵੇਲੇ ਦੀ ਔਸਤ ਹਵਾ ਦੀ ਮਿਆਰ ਸੂਚਕਾਂਕ 450 ਰਿਹਾ ਜਦਕਿ ਸਫਰ ਦੇ ਮੁਤਾਬਕ ਹਵਾ ਦੀ ਮਿਆਰ ਸੂਚਕ ਅੰਕ 471 ਰਿਹਾ। ਰਾਜਧਾਨੀ ਚ ਠੰਡ ਨੇ ਵੀ ਲੰਘੇ 12 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਘੱਟੋ ਘੱਟ ਤਾਪਮਾਨ 3.7 ਡਿਗਰੀ ਰਿਕਾਰਡ ਕੀਤਾ ਗਿਆ ਜਿਹੜਾ ਕਿ ਸਾਧਾਰਤ ਤੋਂ 4 ਡਿਗਰੀ ਘੱਟ ਹੈ। ਦਸੰਬਰ ਮਹੀਨੇ ਚ ਤਾਪਮਾਨ ਦੇ ਹਿਸਾਬ ਨਾਲ ਇਹ ਹਾਲ ਦੇ ਸਾਲਾਂ ਚ ਸਭ ਤੋਂ ਘੱਟ ਹੈ। ਮੌਸਮ ਵਿਭਾਗ ਮੁਤਾਬਕ ਸਾਲ 2007 ਦੀ 29 ਦਸੰਬਰ ਨੂੰ ਤਾਪਮਾਨ 3.9 ਤੱਕ ਪੁੱਜ ਗਿਆ ਸੀ।