
ਕੇਐਫਸੀ ’ਤੇ ਚੜ੍ਹਿਆ ਕਿਸਾਨੀ ਦਾ ਰੰਗ
ਨਵੀਂ ਦਿੱਲੀ( ਅਰਪਨ ਕੌਰ) : ਜਿਹੜੀਆਂ ਕੌਮਾਂ ਅਪਣਾ ਇਤਿਹਾਸ ਵਿਸਾਰ ਦਿੰਦਿਆਂ ਨੇ ਉਹ ਕੌਮਾਂ ਤਬਾਹ ਹੋ ਜਾਂਦੀਆਂ ਹਨ। ਦਿੱਲੀ ਵਿਚ ਡਟੇ ਪੰਜਾਬੀਆਂ ਨੂੰ ਦੇਖ ਕੇ ਇਹ ਸਾਬਿਤ ਹੋ ਗਿਆ ਹੈ ਕਿ ਪੰਜਾਬੀ ਅਪਣਾ ਇਤਿਹਾਸ ਤੇ ਵਿਰਸਾ ਨਹੀਂ ਭੁੱਲੇ ਹਨ। ਇਸ ਦੌਰਾਨ ਸਿੱਖ ਇਤਿਹਾਸ ਦੇ ਰੂਬਰੂ ਕਰਵਾਉਣ ਲਈ ਇਕ ਨਿਵੇਕਲੀ ਕੋਸ਼ਿਸ਼ ਕੀਤੀ ਗਈ ਹੈ।
Delhi KFC
ਦਰਅਸਲ ਦਿੱਲੀ ਸਿੰਘੂ ਬਾਰਡਰ ਦੇ ਨੇੜੇ ਸਥਿਤ ਕੇਐਫਸੀ ਦੀ ਬਿਲਡਿੰਗ ‘ਤੇ ਪੰਜਾਬੀ ਨੌਜਵਾਨਾਂ ਨੇ ਸਿੱਖ ਯੋਧਿਆਂ ਦੀਆਂ ਤਸਵੀਰਾਂ ਲਗਾਈਆਂ ਹਨ। ਇਹਨਾਂ ਵਿਚ ਸਿੱਖ ਗੁਰੂਆਂ, ਛੋਟੇ ਸਾਹਿਬਜ਼ਾਦਿਆਂ ਤੇ ਸਿੱਖ ਬੀਬੀਆਂ ਦੀਆਂ ਫੋਟੋਆਂ ਵੀ ਲਗਾਈਆਂ ਗਈਆਂ। ਇਸ ਤੋਂ ਇਲਾਵਾ ਦੇਸ਼ ਭਗਤਾਂ ਤੇ ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ।
Delhi KFC
ਕਿਸਾਨਾਂ ਨੇ ਇਸ ਇਮਾਰਤ ਨੂੰ ਕਿਸਾਨ ਫੂਡ ਕਾਰਨਰ (ਕੇਐਫਸੀ) ਨਾਂਅ ਦਿੱਤਾ ਹੈ। ਕੇਐਫਸੀ ਦੀ ਇਮਾਰਤ ਹੇਠਾਂ ਕਿਸਾਨਾਂ ਵੱਲੋਂ ਲੰਗਰ ਵੀ ਲਗਾਏ ਜਾ ਰਹੇ ਹਨ ਇਮਾਰਤ ਦੇ ਅੰਦਰ ਕਿਸਾਨਾਂ ਲਈ ਰੈਣ-ਬਸੇਰਾ ਬਣਾਇਆ ਗਿਆ ਹੈ, ਜਿੱਥੇ ਕਿਸਾਨ ਆਰਾਮ ਕਰਦੇ ਹਨ।