
ਕਿਸਾਨ ਸ਼ਮਸ਼ੇਰ ਸਿੰਘ ਬ੍ਰਿਟਿਸ਼ ਸਿੱਖ ਕੌਂਸਲ ਵਿਚ ਵਲੰਟੀਅਰ ਵਜੋਂ ਪਿਛਲੇ ਕਾਫੀ ਦਿਨਾਂ ਤੋਂ ਸੇਵਾਵਾਂ ਨਿਭਾ ਰਿਹਾ ਸੀ।
ਅਜਨਾਲਾ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਦਿੱਲੀ ਦੀਆਂ ਹੱਦਾਂ ਤੇ ਲਗਾਤਾਰ ਡਟੇ ਹੋਏ ਹਨ। ਇਸ ਵਿਚਕਾਰ ਅੱਜ ਇੱਕ ਹੋਰ ਕਿਸਾਨ ਨੇ ਦਿੱਲੀ ਦੀਆਂ ਬਰੂਹਾਂ 'ਤੇ ਸੰਘਰਸ਼ ਲੜਦੇ ਹੋਏ ਸ਼ਹਾਦਤ ਦੇ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਸ਼ਮਸ਼ੇਰ ਸਿੰਘ ਪਿੰਡ ਲਿੱਧੜਾਂ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ। ਪਿਛਲੇ ਦਿਨਾਂ ਤੋ ਦਿੱਲੀ ਧਰਨੇ ਵਿੱਚ ਸ਼ਾਮਲ ਕਿਸਾਨ ਸਮਸ਼ੇਰ ਸਿੰਘ ਪੁੱਤਰ ਨਿਰਭੈ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ।
ਕਿਸਾਨ ਸ਼ਮਸ਼ੇਰ ਸਿੰਘ ਦੀ ਮ੍ਰਿਤਕ ਦੇਹ ਦਿੱਲੀ ਤੋਂ ਉਸ ਦੇ ਪਿੰਡ ਰਵਾਨਾ ਕਰਨ ਸਮੇਂ ਗੀਤਕਾਰ ਗਿੱਲ ਰੌਂਤਾ ਤੇ ਸਮਾਜ ਸੇਵਕ ਜਗਦੀਪ ਰੰਧਾਵਾ ਭੁੱਬਾਂ ਮਾਰ ਕੇ ਰੋ ਰਹੇ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਿਸਾਨ ਸ਼ਮਸ਼ੇਰ ਸਿੰਘ ਬ੍ਰਿਟਿਸ਼ ਸਿੱਖ ਕੌਂਸਲ ਵਿਚ ਵਲੰਟੀਅਰ ਵਜੋਂ ਪਿਛਲੇ ਕਾਫੀ ਦਿਨਾਂ ਤੋਂ ਸੇਵਾਵਾਂ ਨਿਭਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 26 ਨਵੰਬਰ ਤੋਂ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਵਿਰੋਧ ਪ੍ਰਦਰਸ਼ਨ ਨੇ ਕਈ ਜਾਨਾਂ ਵੀ ਲੈ ਲਈਆਂ ਹਨ।ਹੁਣ ਤਕ 54 ਮੌਤਾਂ ਹੋ ਚੁਕੀਆਂ ਹਨ, ਜਿਨਾਂ ਵਿੱਚੋਂ 20 ਪੰਜਾਬ ਵਿੱਚ ਤੇ 34 ਦਿਲੀ ਦੇ ਬਾਰਡਰਾਂ 'ਤੇ ਹੋਈਆਂ ਹਨ।