
ਮਾਪਿਆਂ ਨੇ ਦਲੀਲ ਦਿਤੀ ਕਿ ਬੱਚੇ ਨੂੰ ਜਨਮ ਦੇਣ ਨਾਲ ਲੜਕੀ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਗੰਭੀਰ ਪ੍ਰਭਾਵ ਪਵੇਗਾ।
High Court News: ਕੇਰਲ ਹਾਈ ਕੋਰਟ ਨੇ ਨਾਬਾਲਗ ਭਰਾ ਨਾਲ ਨਾਜਾਇਜ਼ ਸਬੰਧਾਂ ਕਾਰਨ ਗਰਭਵਤੀ ਹੋਈ 12 ਸਾਲਾ ਲੜਕੀ ਦੇ ਗਰਭਪਾਤ ਦੀ ਪਟੀਸ਼ਨ ਨੂੰ ਰੱਦ ਕਰ ਦਿਤਾ ਹੈ। ਅਦਾਲਤ ਨੇ ਕਿਹਾ ਕਿ ਭਰੂਣ 34 ਹਫ਼ਤੇ ਦਾ ਹੈ, ਪੂਰੀ ਤਰ੍ਹਾਂ ਵਿਕਸਤ ਹੈ ਅਤੇ ਗਰਭ ਤੋਂ ਬਾਹਰ ਜੀਵਨ ਲਈ ਤਿਆਰ ਹੈ। ਇਸ ਤੋਂ ਇਲਾਵਾ ਅਦਾਲਤ ਨੇ ਇਹ ਵੀ ਕਿਹਾ ਕਿ ਇਸ ਪੜਾਅ 'ਤੇ ਗਰਭਪਾਤ ਸੰਭਵ ਨਹੀਂ ਹੈ ਅਤੇ ਬੱਚੇ ਦਾ ਜਨਮ ਸਿਜੇਰੀਅਨ ਸੈਕਸ਼ਨ ਰਾਹੀਂ ਹੋਵੇਗਾ ਜਾਂ ਨਾਰਮਲ ਡਿਲੀਵਰੀ ਇਹ ਫੈਸਲਾ ਮੈਡੀਕਲ ਮਾਹਰਾਂ 'ਤੇ ਛੱਡ ਦਿਤਾ ਗਿਆ ਹੈ। ਮਾਪਿਆਂ ਨੇ ਦਲੀਲ ਦਿਤੀ ਕਿ ਬੱਚੇ ਨੂੰ ਜਨਮ ਦੇਣ ਨਾਲ ਲੜਕੀ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਗੰਭੀਰ ਪ੍ਰਭਾਵ ਪਵੇਗਾ।
ਅਦਾਲਤ ਨੇ ਇਹ ਵੀ ਹੁਕਮ ਦਿਤਾ ਹੈ ਕਿ ਭਰਾ ਨੂੰ ਗਰਭਵਤੀ ਭੈਣ ਤੋਂ ਦੂਰ ਰੱਖਿਆ ਜਾਵੇ। ਰੀਪੋਰਟ ਮੁਤਾਬਕ ਜਦੋਂ ਮਾਤਾ-ਪਿਤਾ ਨੂੰ ਅਪਣੀ ਬੇਟੀ ਦੇ ਗਰਭਵਤੀ ਹੋਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਸਟਿਸ ਦੇਵਨ ਰਾਮਚੰਦਰਨ ਨੇ ਨਾਬਾਲਗ ਲੜਕੀ ਨੂੰ ਪਟੀਸ਼ਨਕਰਤਾਵਾਂ/ਮਾਪਿਆਂ ਦੀ ਦੇਖ-ਰੇਖ ਵਿਚ ਰਹਿਣ ਦਾ ਨਿਰਦੇਸ਼ ਦਿਤਾ। ਅਦਾਲਤ ਨੇ ਅਧਿਕਾਰੀਆਂ ਅਤੇ ਮਾਪਿਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਉਸ ਦੇ ਨਾਬਾਲਗ ਭਰਾ, ਜਿਸ ਵਿਰੁਧ ਦੋਸ਼ ਲਾਏ ਗਏ ਹਨ, ਨੂੰ ਲੜਕੀ ਦੇ ਨੇੜੇ ਨਾ ਆਉਣ ਦਿਤਾ ਜਾਵੇ।
12 ਸਾਲਾ ਬੱਚੀ ਦੇ ਮਾਤਾ-ਪਿਤਾ ਨੇ ਉਸ ਦੀ 34 ਹਫਤਿਆਂ ਦੀ ਗਰਭਅਵਸਥਾ ਨੂੰ ਡਾਕਟਰੀ ਤੌਰ 'ਤੇ ਖਤਮ ਕਰਨ ਦੀ ਮੰਗ ਨੂੰ ਲੈ ਕੇ ਅਦਾਲਤ ਤਕ ਪਹੁੰਚ ਕੀਤੀ ਸੀ। ਪਟੀਸ਼ਨਕਰਤਾਵਾਂ ਨੇ ਦਲੀਲ ਦਿਤੀ ਕਿ ਗਰਭ ਅਵਸਥਾ ਨਾਬਾਲਗ ਲੜਕੀ ਦੀਆਂ ਸਰੀਰਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।
ਪਿਛਲੇ ਸਾਲ ਅਪ੍ਰੈਲ 'ਚ ਕੋਲਕਾਤਾ ਹਾਈ ਕੋਰਟ ਨੇ ਕਥਿਤ ਤੌਰ 'ਤੇ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ 12 ਸਾਲਾ ਨਾਬਾਲਗ ਲੜਕੀ ਨੂੰ ਗਰਭਪਾਤ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਸੀ। ਅਦਾਲਤ ਨੇ ਫੈਸਲਾ ਦਿਤਾ ਕਿ ਗਰਭ ਅਵਸਥਾ ਨੂੰ ਖਤਮ ਕਰਨ ਨਾਲ ਮਾਂ ਦੀ ਮੌਤ ਹੋ ਸਕਦੀ ਹੈ।
(For more Punjabi news apart from Kerala High Court rejects abortion plea for 12-year-old in incest case, stay tuned to Rozana Spokesman)