Leap Year 2024: ਇਨ੍ਹਾਂ ਲੋਕਾਂ ਲਈ ਬੇਹੱਦ ਖ਼ਾਸ ਹੈ ਸਾਲ 2024, 4 ਸਾਲ ਦੀ ਉਡੀਕ ਮਗਰੋਂ ਮਿਲੇਗਾ ਜਸ਼ਨ ਮਨਾਉਣ ਦਾ ਮੌਕਾ
Published : Jan 3, 2024, 2:32 pm IST
Updated : Jan 3, 2024, 2:32 pm IST
SHARE ARTICLE
This year is going to be special for birthdays on February 29 leap year 2024
This year is going to be special for birthdays on February 29 leap year 2024

ਆਉਣ ਵਾਲੀ ਫਰਵਰੀ 28 ਦੀ ਬਜਾਏ 29 ਦਿਨਾਂ ਦੀ ਹੋਵੇਗੀ।

Leap Year 2024: ਨਵਾਂ ਸਾਲ 2024 ਸ਼ੁਰੂ ਹੋ ਗਿਆ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਇਕ ਸਾਲ ਵਿਚ 365 ਦਿਨ ਹੁੰਦੇ ਹਨ ਪਰ ਇਹ ਸਾਲ ਕੁੱਝ ਖ਼ਾਸ ਹੈ ਕਿਉਂਕਿ ਇਸ ਸਾਲ ਵਿਚ 366 ਦਿਨ ਹੋਣਗੇ। ਆਉਣ ਵਾਲੀ ਫਰਵਰੀ 28 ਦੀ ਬਜਾਏ 29 ਦਿਨਾਂ ਦੀ ਹੋਵੇਗੀ। ਇਸ ਨੂੰ ਲੀਪ ਦਾ ਸਾਲ ਕਹਿੰਦੇ ਹਨ।

ਕੀ ਹੁੰਦਾ ਹੈ ਲੀਪ ਵਾਲਾ ਸਾਲ?

ਇਹ ਕੀ ਹੁੰਦਾ ਹੈ, ਕਿਉਂ ਹੁੰਦਾ ਹੈ ਅਤੇ ਇਸ ਦਾ ਸਾਡੀ ਜ਼ਿੰਦਗੀ ‘ਤੇ ਕੀ ਅਸਰ ਪੈਂਦਾ ਹੈ। ਆਉ ਜਾਣਦੇ ਹਾਂ। ਲੀਪ ਦਾ ਸਾਲ ਉਹ ਸਾਲ ਹੁੰਦਾ ਹੈ, ਜਿਸ ਵਿਚ ਸਾਲ ਦੇ 366 ਦਿਨ ਹੁੰਦੇ ਹਨ। ਆਮ ਤੌਰ ‘ਤੇ ਸਾਲ 365 ਦਿਨ ਦਾ ਹੁੰਦਾ ਹੈ ਪਰ ਲੀਪ ਦੇ ਸਾਲ ਵਿਚ ਇਕ ਦਿਨ ਜ਼ਿਆਦਾ ਹੁੰਦਾ ਹੈ। ਇਹ ਹਰ ਚਾਰ ਸਾਲਾਂ ਵਿਚ ਇਕ ਵਾਰ ਆਉਂਦਾ ਹੈ।

ਫਰਵਰੀ ਮਹੀਨੇ ਵਿਚ ਹੋਣਗੇ 29 ਦਿਨ

ਫਰਵਰੀ ਮਹੀਨੇ ਵਿਚ ਵੈਸੇ ਤਾਂ 28 ਦਿਨ ਹੁੰਦੇ ਹਨ ਪਰ ਲੀਪ ਦੇ ਸਾਲ ਵਿਚ 29 ਦਿਨ ਹੁੰਦੇ ਹਨ। ਇਸ ਵਾਰ ਫਰਵਰੀ 29 ਦਿਨਾਂ ਦੀ ਹੋਵੇਗੀ। ਲੀਪ ਈਅਰ ਦਾ ਅਸਰ ਕਈ ਲੋਕਾਂ ਦੀ ਜ਼ਿੰਦਗੀ ‘ਤੇ ਵੀ ਪੈਂਦਾ ਹੈ। ਜਿਨ੍ਹਾਂ ਲੋਕਾਂ ਦਾ ਜਨਮ 29 ਫਰਵਰੀ ਨੂੰ ਆਉਂਦਾ ਹੈ, ਉਹ ਅਪਣਾ ਜਨਮ ਦਿਨ 4 ਸਾਲ ਬਾਅਦ ਹੀ ਮਨਾ ਸਕਦੇ ਹਨ। ਧਰਤੀ ਅਪਣੀ ਧੂਰੀ ‘ਤੇ ਸੂਰਜ ਦਾ ਚੱਕਰ ਲਗਾਉਂਦੀ ਹੈ। ਇਕ ਪੂਰਾ ਚੱਕਰ ਲਗਾਉਣ ਵਿਚ ਇਸ ਨੂੰ 365 ਦਿਨ ਅਤੇ 6 ਘੰਟਿਆਂ ਦਾ ਸਮਾਂ ਲੱਗਦਾ ਹੈ। ਕਿਉਂਕਿ ਇਹ 6 ਘੰਟਿਆਂ ਦਾ ਸਮਾਂ ਦਰਜ ਨਹੀਂ ਹੁੰਦਾ ਹੈ। ਇਸ ਲਈ ਹਰ ਚਾਰ ਸਾਲ ਵਿਚ ਇਕ ਦਿਨ ਜ਼ਿਆਦਾ ਹੋ ਜਾਂਦਾ ਹੈ। 24 ਘੰਟਿਆਂ ਦਾ ਇਕ ਦਿਨ ਹੁੰਦਾ ਹੈ। 6 ਘੰਟੇ ਪ੍ਰਤੀ ਸਾਲ ਦੇ ਹਿਸਾਬ ਨਾਲ ਚਾਰ ਸਾਲ ਵਿਚ ਪੂਰਾ ਇਕ ਦਿਨ ਬਣਦਾ ਹੈ। ਅਜਿਹੇ ਵਿਚ ਹਰੇਕ ਚਾਰ ਸਾਲ ਬਾਅਦ ਫਰਵਰੀ ਦੇ ਮਹੀਨੇ ਵਿਚ ਇਕ ਦਿਨ ਹੋਰ ਜੋੜ ਕੇ ਇਸ ਦਾ ਸੰਤੁਲਨ ਬਣਾਇਆ ਜਾਂਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਿਵੇਂ ਹੁੰਦੀ ਹੈ ਲੀਪ ਈਅਰ ਦੀ ਪਛਾਣ

ਕੋਈ ਵੀ ਸਾਲ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਹ ਲੀਪ ਸਾਲ ਹੈ ਜਾਂ ਨਹੀਂ? ਇਸ ਦੇ ਲਈ, ਸੱਭ ਤੋਂ ਪਹਿਲਾਂ ਤੁਸੀਂ ਉਸ ਸਾਲ ਨੂੰ ਨੰਬਰ 4 ਨਾਲ ਵੰਡ ਸਕਦੇ ਹੋ। ਜੇਕਰ ਅੰਤ ਵਿਚ ਜ਼ੀਰੋ ਬਾਕੀ ਰਹਿੰਦੀ ਹੈ ਤਾਂ ਉਹ ਸਾਲ ਲੀਪ ਵਾਲਾ ਸਾਲ ਹੋਵੇਗਾ। ਜੇਕਰ ਬਕਾਇਆ ਜ਼ੀਰੋ ਨਹੀਂ ਹੈ ਤਾਂ ਉਸ ਸਾਲ ਨੂੰ ਲੀਪ ਸਾਲ ਨਹੀਂ ਮੰਨਿਆ ਜਾਵੇਗਾ।

ਹੁਣ ਜੇਕਰ ਅਸੀਂ ਸਾਲ 2050 ਤਕ ਦੇ ਲੀਪ ਸਾਲਾਂ ਬਾਰੇ ਪਤਾ ਲਗਾਉਣਾ ਚਾਹੁੰਦੇ ਹਾਂ, ਤਾਂ 4 ਦੁਆਰਾ ਵੰਡ ਦੇ ਨਿਯਮ ਦੀ ਵਰਤੋਂ ਕਰੋ। ਅਸੀਂ ਸਾਰੇ ਜਾਣਦੇ ਹਾਂ ਕਿ ਸਾਲ 2020 ਇਕ ਲੀਪ ਸਾਲ ਹੈ। ਹੁਣ ਜੇਕਰ ਅਸੀਂ 2021 ਤੋਂ 2050 ਤਕ ਦੇ ਸਾਲਾਂ ਬਾਰੇ ਜਾਣਨਾ ਚਾਹੁੰਦੇ ਹਾਂ, ਤਾਂ ਸਾਨੂੰ 2021 ਤੋਂ 2050 ਤਕ ਦੇ ਸਾਲਾਂ ਨੂੰ 4 ਨਾਲ ਵੰਡਣਾ ਪਵੇਗਾ। ਜਿਸ ਸਾਲ ਵਿਚ ਬਾਕੀ ਜ਼ੀਰੋ ਹੈ ਉਹ ਲੀਪ ਸਾਲ ਹੋਵੇਗਾ। ਆਉਣ ਵਾਲੇ ਸਾਲ 2028, 2032, 2036, 2040, 2044 ਅਤੇ 2048 ਲੀਪ ਸਾਲ ਹੋਣਗੇ।

(For more Punjabi news apart from This year is going to be special for birthdays on February 29 leap year 2024, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement