
ਭੁੱਖ ਹੜਤਾਲ ਉਤੇ ਬੈਠੇ ਸਮਾਜਕ ਕਰਮਚਾਰੀ ਅੰਨਾ ਹਜਾਰੇ ਨੇ ਕਿਹਾ....
ਨਵੀਂ ਦਿੱਲੀ : ਭੁੱਖ ਹੜਤਾਲ ਉਤੇ ਬੈਠੇ ਸਮਾਜਕ ਕਰਮਚਾਰੀ ਅੰਨਾ ਹਜਾਰੇ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੁੱਝ ਹੋਇਆ ਤਾਂ ਇਸ ਦੀ ਜ਼ਿੰਮੇਦਾਰੀ ਪ੍ਰਧਾਨ ਮੰਤਰੀ ਮੋਦੀ ਦੀ ਹੋਵੇਗੀ। ਦੱਸ ਦਈਏ ਕਿ ਅੰਨਾ ਹਜਾਰੇ ਲੋਕਪਾਲ ਦੀ ਮੰਗ ਨੂੰ ਲੈ ਕੇ ਅਪਣੇ ਪਿੰਡ ਰਾਲੇਗਣ ਸਿਧੀ ਵਿਚ ਭੁੱਖ ਹੜਤਾਲ ਉਤੇ ਬੈਠੇ ਹਨ। ਅੱਜ ਉਨ੍ਹਾਂ ਦੀ ਭੁੱਖ ਹੜਤਾਲ ਦਾ ਪੰਜਵਾਂ ਦਿਨ ਹੈ।
PM Modi
ਮੀਡੀਆ ਨਾਲ ਗੱਲ ਕਰਦੇ ਹੋਏ ਅੰਨਾ ਨੇ ਕਿਹਾ ਕਿ ਲੋਕ ਮੈਨੂੰ ਅਜਿਹੇ ਇੰਨਸਾਨ ਦੇ ਤੌਰ ਉਤੇ ਯਾਦ ਰੱਖਣਗੇ ਜੋ ਹਾਲਤ ਨਾਲ ਨਿਬੜਦਾ ਸੀ। ਅਜਿਹੇ ਇੰਨਸਾਨ ਦੇ ਤੌਰ ਉਤੇ ਨਹੀਂ ਜੋ ਅੱਗ ਭੜਕਾਉਦਾ ਸੀ। ਜੇਕਰ ਮੈਨੂੰ ਕੁੱਝ ਹੋਇਆ ਤਾਂ ਲੋਕ ਪ੍ਰਧਾਨ ਮੰਤਰੀ ਮੋਦੀ ਨੂੰ ਜ਼ਿੰਮੇਦਾਰ ਮੰਨਣਗੇ। ਅੰਨਾ ਹਜਾਰੇ ਨੇ ਕਿਹਾ ਕਿ ਲੋਕਪਾਲ ਦੇ ਜਰੀਏ ਪ੍ਰਧਾਨ ਮੰਤਰੀ ਦੇ ਵਿਰੁਧ ਵੀ ਜਾਂਚ ਹੋ ਸਕਦੀ ਹੈ। ਜੇਕਰ ਲੋਕ ਉਨ੍ਹਾਂ ਦੇ ਵਿਰੁਧ ਕੋਈ ਪ੍ਰਮਾਣ ਪੇਸ਼ ਕਰਦੇ ਹਨ।
Anna Hazare
ਅੰਨਾ ਅੰਦੋਲਨ ਸੱਤਿਆਗ੍ਰਿਹ ਦੇ ਬੈਨਰ ਹੇਠਾਂ 30 ਜਨਵਰੀ ਤੋਂ ਕੇਂਦਰ ਵਿਚ ਲੋਕਪਾਲ ਅਤੇ ਰਾਜਾਂ ਵਿਚ ਲੋਕ ਅਯੁਕਤ ਲਿਆਉਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਉਤੇ ਬੈਠੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਸਮਰਥਕਾਂ ਨੇ ਸ਼ਨਿਚਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਵਲੋਂ ਇਕ ਪੱਤਰ ਮਿਲਿਆ ਹੈ। ਪੱਤਰ ਵਿਚ ਗਾਂਧੀਵਾਦੀ ਨੇਤਾ ਦੇ ਪ੍ਰਤੀ ‘ਰੁਖਾ ਰਵੱਈਆ’ ਝਲਕਦਾ ਹੈ।