
ਕੁਝ ਮਸਜਿਦਾਂ ਇਸਲਾਮ ਬਾਰੇ ਜਾਣਨ ਦੀ ਲੋਕਾਂ ਦੀ ਇੱਛਾ ਨੂੰ ਸ਼ਾਂਤ ਕਰਨ ਲਈ ਉਹਨਾਂ ਨੂੰ ਅਪਣੇ ਕੋਲ ਆਉਣ ਦਾ ਸੱਦਾ ਦੇ ਰਹੀਆਂ ਹਨ।
ਨਵੀਂ ਦਿੱਲੀ : ਗ਼ੈਰ ਮੁਸਲਮਾਨਾਂ ਵਿਚ ਇਸਲਾਮ ਬਾਰੇ ਜਾਣਨ ਦੀ ਇੱਛਾ ਨੂੰ ਪੂਰਾ ਕਰਨ ਅਤੇ ਉਹਨਾਂ ਦੇ ਸ਼ੱਕ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਦੇਸ਼ ਦੇ ਕਈ ਹਿੱਸਿਆਂ ਵਿਚ ਮਸਜਿਦਾਂ ਨੇ ਨਵੀਂ ਪਹਿਲ ਕਰਦੇ ਹੋਏ 'ਵਿਜ਼ਿਟ ਮਾਈ ਮਾਸਕ' ਸ਼ੁਰੂ ਕੀਤੀ ਹੈ। ਪੁਣੇ, ਮੁੰਬਈ, ਅਹਿਮਦਾਬਾਦ ਅਤੇ ਹੈਦਰਾਬਾਦ ਜਿਹੇ ਰਾਜਾਂ ਵਿਚ ਕੁਝ ਮਸਜਿਦਾਂ ਇਸਲਾਮ ਬਾਰੇ ਜਾਣਨ ਦੀ ਲੋਕਾਂ ਦੀ ਇੱਛਾ ਨੂੰ ਸ਼ਾਂਤ ਕਰਨ ਲਈ ਉਹਨਾਂ ਨੂੰ ਅਪਣੇ ਕੋਲ ਆਉਣ ਦਾ ਸੱਦਾ ਦੇ ਰਹੀਆਂ ਹਨ।
Islam
ਹੌਲੀ-ਹੌਲੀ ਇਹ ਪਹਿਲ ਦੇਸ਼ ਭਰ ਵਿਚ ਪ੍ਰਸਿੱਧ ਹੋ ਰਹੀ ਹੈ ਇੰਨਾ ਹੀ ਨਹੀਂ, ਇਹ ਰੀਤ ਵਿਦੇਸ਼ ਵਿਚ ਵੀ ਸ਼ੁਰੂ ਹੋ ਚੁੱਕੀ ਹੈ। ਬ੍ਰਿਟੇਨ,ਅਮਰੀਕਾ ਅਤੇ ਕੈਨੇਡਾ ਵਿਚ ਵੀ ਸਾਰੀਆਂ ਮਸਜਿਦਾਂ ਨੇ ਵੀ ਅਜਿਹੀ ਪਹਿਲ ਸ਼ੁਰੂ ਕਰ ਦਿਤੀ ਹੈ। ਪੁਣੇ ਦੇ 28 ਸਾਲ ਦੇ ਵਿਕਾਸ ਗਵਲੀ ਦੇ ਮਨ ਵਿਚ ਇਹ ਸਵਾਲ ਆਉਂਦਾ ਸੀ ਕਿ ਕੀ ਹੁੰਦਾ ਹੈ ਮਸਜਿਦ ਦੇ ਅੰਦਰ? ਫਿਰ ਵੀ ਉਹ ਅਪਣੇ ਮੁਸਲਮਾਨ ਦੋਸਤਾਂ ਨੂੰ ਇਹ ਗੱਲ ਨਹੀਂ ਸੀ ਪੁੱਛ ਸਕਦੇ।
Mosque
ਉਹ ਕਹਿੰਦੇ ਹਨ ਕਿ ਇਕ ਡਰ ਹਮੇਸ਼ਾ ਬਣਿਆ ਰਹਿੰਦਾ ਸੀ ਕਿ ਕਿਤੇ ਉਹਨਾਂ ਨੂੰ ਬੂਰਾ ਨਾ ਲਗੇ। ਹਾਲਾਂਕਿ ਪਿਛਲੇ ਸਾਲ ਗਵਲੀ ਦੀ ਇਹ ਇੱਛਾ ਉਸ ਸਮੇਂ ਪੂਰੀ ਹੋਈ ਜਦ ਉਹਨਾਂ ਨੇ ਪਹਿਲੀ ਵਾਰ ਪੁਣੇ ਦੇ ਆਜ਼ਮ ਕੈਂਪਸ ਮੁੱਹਲੇ ਵਿਚ ਇਕ ਮਸਜਿਦ ਦਾ ਦੌਰਾ ਕੀਤਾ। ਉਹਨਾਂ ਨੇ ਇਸਲਾਮ ਸਬੰਧੀ ਸਵਾਲ ਵੀ ਪੁੱਛੇ ਅਤੇ ਮਸਜਿਦ ਵੀ ਦੇਖੀ। ਗਵਲੀ ਉਹਨਾਂ 350 ਲੋਕਾਂ ਵਿਚ ਸ਼ਾਮਲ ਸਨ
PICC
ਜਿਹਨਾਂ ਨੇ ਪੁਣੇ ਇਸਲਾਮਕ ਇਨਫੋਰਮੇਸ਼ਨ ਸੈਂਟਰ ਵੱਲੋਂ ਕਰਵਾਏ ਗਏ ਪ੍ਰੋਗਰਾਮ ਅਧੀਨ ਮਸਜਿਦ ਦਾ ਦੌਰਾ ਕੀਤਾ। ਕਈ ਸਾਲਾਂ ਵਿਚ ਪਹਿਲੀ ਵਾਰ ਆਜ਼ਮ ਕੈਂਪਸ ਵਿਚ ਮਸਜਿਦ ਨੇ ਦੂਜੇ ਭਾਈਚਾਰੇ ਦੇ ਔਰਤਾਂ ਅਤੇ ਪੁਰਸ਼ਾਂ ਲਈ ਅਪਣਾ ਦਰਵਾਜ਼ਾ ਖੋਲ੍ਹਿਆ। ਇਸ ਦੇ ਪਿੱਛੇ ਇਹ ਧਾਰਨਾ ਵੀ ਸੀ ਕਿ ਇਸਲਾਮ ਅਤੇ ਇਸ ਦੀਆਂ ਰੀਤਾਂ ਸਬੰਧੀ ਲੋਕਾਂ ਵਿਚ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕੀਤਾ ਜਾਵੇ।
Spanish Mosque of Hyderabad
ਪੁਣੇ ਦੀ ਇਸ ਮਸਜਿਦ ਤੋਂ ਇਲਾਵਾ ਮੁੰਬਰਾ ਦੀ ਅਲ ਫੁਕਰਾਨ ਮਸਜਿਦ, ਅਹਿਮਦਾਬਾਦ ਦਾ ਮਸਜਿਦ ਉਮਰ ਬਿਨ ਖਤਬ ਅਤੇ ਹੈਦਰਾਬਾਦ ਦੀ ਮਸ਼ਹੂਰ ਸਪੈਨਿਸ਼ ਮਸਜਿਦ ਸਮੇਤ 3 ਮਸਜਿਦਾਂ ਵੀ ਉਹਨਾਂ ਲੋਕਾਂ ਲਈ ਅਪਣੇ ਦਰਵਾਜ਼ੇ ਖੋਲ੍ਹ ਰਹੀਆਂ ਹਨ ਜੋ ਉਥੇ ਜਾਣਾ ਚਾਹੁੰਦੇ ਹਨ। ਪੀਆਈਸੀਸੀ ਦੇ ਕਰੀਮੂਦੀਨ ਸ਼ੇਖ ਦੱਸਦੇ ਹਨ ਕਿ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦਾ ਮਾਹੌਲ ਤਿਆਰ ਹੋ ਰਿਹਾ ਹੈ, ਉਸ ਦੌਰਾਨ ਅਜਿਹੀ ਪਹਿਲੀ ਕਰਨਾ ਵਧੀਆ ਗੱਲ ਹੈ।