ਮਮਤਾ ਸਰਕਾਰ ਨੇ ਅਮਿਤ ਸ਼ਾਹ ਤੋਂ ਬਾਅਦ ਰੋਕਿਆ ਯੋਗੀ ਆਦਿੱਤਯਨਾਥ ਦਾ ਹੈਲੀਕਾਪਟਰ 
Published : Feb 3, 2019, 1:23 pm IST
Updated : Feb 3, 2019, 1:23 pm IST
SHARE ARTICLE
Yogi Adityanath
Yogi Adityanath

ਲੋਕਤੰਤਰ ਵਿਚ ਕਿਸੇ ਵੀ ਰਾਜਨੀਤਕ ਦਲ ਦੀਆਂ ਗਤੀਵਿਧੀਆਂ ਰੋਕਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ ।

ਲਖਨਊ : ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿੱਤਯਨਾਥ ਪੱਛਮ ਬੰਗਾਲ ਦੇ ਬਾਲੂਰ ਘਾਟ ਵਿਚ ਇਕ ਰੈਲੀ ਲਈ ਜਾਣ ਵਾਲੇ ਸਨ । ਸੀਐਮ ਦਫ਼ਤਰ ਨੇ ਦੱਸਿਆ ਹੈ ਕਿ ਪੱਛਮ ਬੰਗਾਲ ਸਰਕਾਰ ਨੇ ਬਿਨਾਂ ਕੋਈ ਨੋਟਿਸ ਦਿਤੇ ਰੈਲੀ ਦੀ ਪ੍ਰਵਾਨਗੀ ਖਾਰਜ ਕਰ ਦਿਤੀ ਹੈ । ਇਸ ਨੂੰ ਲੈ ਕੇ ਇਕ ਵਾਰ ਫਿਰ ਤਣਾਅ ਦੀ ਹਾਲਤ ਪੈਦਾ ਹੋ ਗਈ ਹੈ । ਮਕਾਮੀ ਭਾਜਪਾ ਕਰਮਚਾਰੀਆਂ ਨੇ ਰੈਲੀ ਰੱਦ ਕਰਨ 'ਤੇ ਵਿਰੋਧ ਵੀ ਸ਼ੁਰੂ ਕਰ ਦਿੱਤਾ ਹੈ ।

Mamta Banerjee Mamta Banerjee

ਜ਼ਿਕਰਯੋਗ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਮਾਲਦਾ ਰੈਲੀ ਤੋਂ ਪਹਿਲਾਂ ਵੀ ਇਜਾਜ਼ਤ ਨੂੰ ਲੈ ਕੇ ਵਿਵਾਦ ਹੋ ਗਿਆ ਸੀ । ਮੁਖ ਮੰਤਰੀ ਦੇ ਸੂਚਨਾ ਸਲਾਹਕਾਰ ਮ੍ਰਿਤੂੰਜਯ ਕੁਮਾਰ  ਨੇ ਯੋਗੀ  ਦੀ ਰੈਲੀ ਨੂੰ ਲੈ ਕੇ ਮਮਤਾ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ । ਉਨ੍ਹਾਂ ਕਿਹਾ ਕਿ ਇਹ ਯੂਪੀ ਮੁਖ ਮੰਤਰੀ ਦੀ ਲੋਕ ਪ੍ਰਸਿੱਧੀ  ਦਾ ਅਸਰ ਹੈ ਕਿ ਮਮਤਾ ਬੈਨਰਜੀ ਨੇ ਹੈਲੀਕਾਪਟਰ ਲੈਂਡ ਕਰਾਉਣ ਦੀ ਪ੍ਰਵਾਨਗੀ ਹੀ ਨਹੀਂ ਦਿਤੀ ।

Mritunjay kumarMritunjay kumar

ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਪੱਛਮ ਬੰਗਾਲ ਭਾਜਪਾ ਰਾਜ ਮੁਖੀ  ਕੈਲਾਸ਼ ਵਿਜੈਵਰਗੀਏ ਨੇ ਮੁਖ ਮੰਤਰੀ ਯੋਗੀ ਦੀ ਰੈਲੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੈਲੀਕਾਪਟਰ ਲੈਂਡਿੰਗ ਦੀ ਪ੍ਰਵਾਨਗੀ ਨਾ ਦਿਤੇ ਜਾਣ ਨੂੰ ਲੈ ਕੇ ਮਮਤਾ ਬੈਨਰਜੀ  ਦੀ ਆਲੋਚਨਾ ਕੀਤੀ ਸੀ । ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਕਿਸੇ ਵੀ ਰਾਜਨੀਤਕ ਦਲ ਦੀਆਂ ਗਤੀਵਿਧੀਆਂ ਰੋਕਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ ।

Kailash VijayvargiyaKailash Vijayvargiya

ਉਹਨਾਂ ਕਿਹਾ ਕਿ 3 ਦਿਨ ਪਹਿਲਾਂ ਰੈਲੀ  ਦੀ ਪ੍ਰਵਾਨਗੀ ਅਤੇ ਹੈਲੀਕਾਪਟਰ ਲੈਂਡਿੰਗ ਦੀ ਇਜਾਜ਼ਤ ਮੰਗੀ ਗਈ ਸੀ । ਰੈਲੀ ਦੀ ਪ੍ਰਵਾਨਗੀ ਤਾਂ  ਦੇ ਦਿਤੀ ਗਈ ਕਿਉਂਕਿ ਉਹ ਰੇਲਵੇ ਪ੍ਰਸ਼ਾਸਨ ਦੀ ਜ਼ਮੀਨ ਸੀ । ਉਨ੍ਹਾਂ ਇਲਜ਼ਾਮ ਲਗਾਇਆ ਕਿ ਹੈਲੀਕਾਪਟਰ ਲੈਂਡਿੰਗ ਦੀ ਇਜਾਜ਼ਤ ਲਈ ਜ਼ਿਲ੍ਹਾ ਅਧਿਕਾਰੀ ਦਾ ਕਹਿਣਾ ਹੈ ਕਿ ਦਬਾਅ ਉੱਤੋਂ ਹੈ । ਧਿਆਨ ਯੋਗ ਹੈ ਕਿ ਕੁੱਝ ਦਿਨ ਪਹਿਲਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ

Amit ShahAmit Shah

ਪੱਛਮ ਬੰਗਾਲ ਵਿੱਚ ਰੈਲੀ ਕਰਨ ਜਾਣ ਵਾਲੇ ਸਨ । ਉਨ੍ਹਾਂ ਨੇ  ਵੀ ਰਾਜ ਸਰਕਾਰ 'ਤੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਦਾ ਹੈਲੀਕਾਪਟਰ ਲੈਂਡ ਕਰਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ ।  ਹਾਲਾਂਕਿ ਮਮਤਾ ਨੇ ਕਿਹਾ ਸੀ ਕਿ ਹੈਲੀਕਾਪਟਰ ਦੀ ਪ੍ਰਵਾਨਗੀ  ਦਿਤੀ ਜਾ ਚੁੱਕੀ ਸੀ ਪਰ ਸੁਰੱਖਿਆ ਨੂੰ ਲੈ ਕੇ ਵੀ ਮੁੱਦਾ ਸੀ । ਉਨ੍ਹਾਂ ਇਲਜ਼ਾਮ ਲਗਾਇਆ ਸੀ ਕਿ ਭਾਜਪਾ ਲੋਕਾਂ ਨੂੰ ਗਲਤ ਜਾਣਕਾਰੀ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ । 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement