
ਏਅਰਟੈਲ ਦੀ ਐਕਸਸਟ੍ਰੀਮ ਫਾਈਬਰ ਬ੍ਰੌਡਬੈਂਡ ਅਤੇ ਪੋਸਟਪੇਡ ਯੋਜਨਾਵਾਂ ਹੋਰ ਕੰਪਨੀਆਂ ਦੇ ਮੁਕਾਬਲੇ ਬਹੁਤ ਮਸ਼ਹੂਰ ਹਨ। ਏਅਰਟੈਲ ਦੀ ਬ੍ਰੌਡਬੈਂਡ ਯੋਜਨਾ ਨਾਲ,ਗਾਹਕਾਂ...
ਨਵੀਂ ਦਿੱਲੀ- ਏਅਰਟਲ ਦੀ ਐਕਸਸਟ੍ਰੀਮ ਫਾਈਬਰ ਬ੍ਰੌਡਬੈਂਡ ਅਤੇ ਪੋਸਟਪੇਡ ਯੋਜਨਾਵਾਂ ਹੋਰ ਕੰਪਨੀਆਂ ਦੇ ਮੁਕਾਬਲੇ ਬਹੁਤ ਮਸ਼ਹੂਰ ਹਨ। ਏਅਰਟਲ ਦੀ ਬ੍ਰੌਡਬੈਂਡ ਯੋਜਨਾ ਨਾਲ ਗਾਹਕਾਂ ਨੂੰ ਸਮੇਂ ਸਮੇਂ 'ਤੇ ਬਹੁਤ ਵਧੀਆ ਲਾਭ ਦਿੱਤੇ ਗਏ ਹਨ।
photo
ਜਦ ਕਿ ਬਾਕੀ ਕੰਪਨੀਆਂ ਬ੍ਰੌਡਬੈਂਡ ਯੋਜਨਾ ਨਾਲ ਸਿਰਫ਼ ਡਾਟਾ ਅਤੇ ਕਾਲਿੰਗ ਦੀ ਸੁਵਿੱਧਾ ਦੇ ਰਹੀਆ ਸਨ।ਏਅਰਟਲ ਆਪਣੀ ਯੋਜਨਾ ਦੇ ਨਾਲ ਹੋਰ ਵੀ ਵਾਧੂ ਲਾਭ ਦੇ ਰਹੀ ਸੀ। ਪਰ ਹੁਣ ਇਸ ਕੰਪਨੀ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਇਹ ਦਿੱਤਾ ਹੈ ਕਿ ਆਪਣੀ ਯੋਜਨਾ ਵਿਚ ਦਿੱਤੀ ਜਾਣ ਵਾਲੀ ਮੁਫ਼ਤ ਸੇਵਾ ਨੂੰ ਬੰਦ ਕਰ ਦਿੱਤਾ ਹੈ।
photo
ਦੱਸਣਯੋਗ ਹੈ ਕਿ ਏਅਰਟਲ ਆਪਣੀ ਬ੍ਰੌਡਬੈਂਡ ਯੋਜਨਾ ਦੇ ਨਾਲ ਨੈੱਟਫਲਿਕਸ ਦੀ ਮੁਫ਼ਤ ਸੁਵਿੱਧਾ ਦੇ ਰਹੀ ਸੀ। ਪਰ ਹੁਣ ਕੰਪਨੀ ਨੇ ਇਹ ਮੁਫ਼ਤ ਯੋਜਨਾ ਨੂੰ ਹਟਾ ਦਿੱਤਾ ਹੈ ਤੇ ਇਸ ਦੀ ਜਾਣਕਾਰੀ ਕੰਪਨੀ ਨੇ ਆਪਣੀ ਵੈੱਬਸਾਇਟ 'ਤੇ ਵੀ ਅਪਡੇਟ ਕਰ ਦਿੱਤੀ ਹੈ।
photo
ਪਰ ਮੌਜੂਦਾ ਉਪਭੋਗਤਾ ਵੈਲਡਿਟੀ ਖ਼ਤਮ ਹੋਣ ਤੱਕ ਇਸ ਸਹੂਲਤ ਨੂੰ ਪ੍ਰਾਪਤ ਕਰਦੇ ਰਹਿਣਗੇ। ਏਅਰਟਲ ਦੀ ਯੋਜਨਾ ਦੇ ਨਾਲ, ਗਾਹਕਾਂ ਨੂੰ ਅਜੇ ਵੀ ਇਕ ਸਾਲ ਲਈ ਐਮਾਜ਼ਾਨ ਪ੍ਰਾਈਮ ਦੀ ਸੇਵਾ ਦਿੱਤੀ ਜਾ ਰਹੀ ਹੈ, ਜਿਸ ਦੀ ਕੀਮਤ 999ਰੁਪਏ ਹੈ।
photo
ਆਰਥਿਕ ਮੰਦੀ ਦੇ ਕਾਰਨ ਦੇਸ਼ ਦੀਆ ਨਾਮਵਾਂਰ ਕੰਪਨੀਆਂ ਦਿਨ ਪ੍ਰਤੀ ਦਿਨ ਆਪਣੇ ਉਪਭੋਗਤਾਵਾਂ ਨੂੰ ਦਿੱਤੀਆ ਜਾਣ ਵਾਲੀਆ ਸਹੂਲਤਾਂ ਵਿਚ ਕਟੌਤੀ ਕਰ ਰਹੀਆਂ ਹਨ। ਜਿਸ ਦੇ ਕਾਰਨ ਆਮ ਆਦਮੀ ਨੂੰ ਵੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿਚ ਜੇਕਰ ਇਸ ਤਰ੍ਹਾਂ ਦਾ ਹਾਲ ਰਿਹਾ ਤਦ ਲੋਕ ਕਿਸੇ ਵੀ ਇਕ ਕੰਪਨੀ ਨਾਲ ਜੁੜੇ ਨਹੀਂ ਰਹਿਣਗੇ।