ਪਟਨਾ ਦੇ ਗਾਂਧੀ ਮੈਦਾਨ ਵਿਚ ਐਨਡੀਏ ਦੀ ‘ਸੰਕਲਪ ਰੈਲੀ’ ਅੱਜ
Published : Mar 3, 2019, 12:00 pm IST
Updated : Mar 3, 2019, 12:00 pm IST
SHARE ARTICLE
PM Naremder Modi
PM Naremder Modi

ਪਟਨਾ ਦੇ ਗਾਂਧੀ ਮੈਦਾਨ ਵਿਚ ਐਨਡੀਏ ਦੀ ‘ਸੰਕਲਪ ਰੈਲੀ’ ਹੋਵੇਗੀ। ਇਸ ਰੈਲੀ ਵਿਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਇਲਾਵਾ ਮੁੱਖਮੰਤਰੀ ਨੀਤੀਸ਼ ਕੁਮਾਰ....

ਪਟਨਾ- ਪਟਨਾ ਦੇ ਗਾਂਧੀ ਮੈਦਾਨ ਵਿਚ ਐਨਡੀਏ ਦੀ ‘ਸੰਕਲਪ ਰੈਲੀ’ ਹੋਵੇਗੀ। ਇਸ ਰੈਲੀ ਵਿਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਇਲਾਵਾ ਮੁੱਖਮੰਤਰੀ ਨੀਤੀਸ਼ ਕੁਮਾਰ, ਉਪ ਮੁੱਖਮੰਤਰੀ ਸੁਸ਼ੀਲ ਮੋਦੀ, ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਸਮੇਤ ਹੋਰ ਕੇਂਦਰੀ ਮੰਤਰੀ ਮੌਜੂਦ ਰਹਿਣਗੇ।  ਇਸ ਦੌਰਾਨ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ।  ਪੂਰਾ ਪਟਨਾ ਛਾਉਣੀ ਵਿਚ ਤਬਦੀਲ ਹੋ ਗਿਆ ਹੈ। ਰੈਲੀ ਨੂੰ ਸਫ਼ਲ ਬਣਾਉਣ ਲਈ ਐਨਡੀਏ ਦੀਆਂ ਸਾਰੀਆਂ ਪਾਰਟੀਆਂ ਜੁਟ ਗਈਆਂ ਹਨ।

ਭਾਜਪਾ ਅਤੇ ਜੇ.ਡੀ.ਯੂ ਦੇ ਵਿਚ ਝੰਡੇ ਨੂੰ ਲੈ ਕੇ ਸ਼ਕਤੀ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ।  ਇਹੀ ਵਜ੍ਹਾ ਹੈ ਕਿ ਪੂਰਾ ਪਟਨਾ ਝੰਡਿਆਂ ਨਾਲ ਲੱਦਿਆ ਦਿਖ ਰਿਹਾ ਹੈ। ਜੇ.ਡੀ.ਯੂ ਦੇ ਨੇਤਾ ਓਮ ਪ੍ਰਕਾਸ਼ ਸੇਤੁ ਦਾ ਕਹਿਣਾ ਹੈ ਕਿ ਬਿਹਾਰ ਵਿਚ ਜਿਸ ਤਰ੍ਹਾਂ ਨਾਲ ਨੀਤੀਸ਼ ਕੁਮਾਰ ਨੇ ਵਿਕਾਸ ਲਈ ਕੰਮ ਕੀਤਾ ਹੈ।  ਇਸ ਤੋਂ ਉਤਸ਼ਾਹਿਤ ਹੋ ਕੇ ਪਾਰਟੀ ਕਰਮਚਾਰੀਆਂ ਨੇ ਝੰਡਾ ਚੁੱਕਿਆ ਹੈ।

 ਉਨ੍ਹਾਂ ਦੀ ਮੰਨੀਏ ਤਾਂ ਸੰਕਲਪ ਰੈਲੀ ਵਿਚ ਜੇ.ਡੀ.ਯੂ ਪ੍ਰਮੁੱਖ ਭੂਮਿਕਾ ਨਿਭਾਵੇਗੀ। ਉਥੇ ਹੀ, ਭਾਜਪਾ ਵਿਧਾਇਕ ਨਤੀਨ ਨਵੀ ਨੇ ਕਿਹਾ ਹੈ ਕਿ ਕਿਸੇ ਵੀ ਪਾਰਟੀ ਲਈ ਝੰਡਾ ਉਸਦੇ ਸਨਮਾਨ ਅਤੇ ‍ਆਤਮਵਿਸ਼ਵਾਸ ਦਾ ਪ੍ਰਤੀਕ ਹੁੰਦਾ ਹੈ। ਅਜਿਹੇ ਵਿਚ ਭਾਜਪਾ ਦੇ ਕਰਮਚਾਰੀ ਮੰਨਦੇ ਹਨ ਕਿ ਸਾਡਾ ਪ੍ਰਤੀਕ ਅੱਗੇ ਹੈ ਅਤੇ ਅਸੀਂ ਉਸਦੇ ਪਿੱਛੇ ਹਾਂ।
 

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement