
ਪਟਨਾ ਦੇ ਗਾਂਧੀ ਮੈਦਾਨ ਵਿਚ ਐਨਡੀਏ ਦੀ ਸੰਕਲਪ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ...
ਨਵੀਂ ਦਿੱਲੀ : ਪਟਨਾ ਦੇ ਗਾਂਧੀ ਮੈਦਾਨ ਵਿਚ ਐਨਡੀਏ ਦੀ ਸੰਕਲਪ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਿਸਾਨ ਹੋਵੇ, ਜਵਾਨ ਹੋਵੇ ਜਾਂ ਫਿਰ ਨੌਜਵਾਨ, ਤੁਹਾਡਾ ਇਹ ਪ੍ਰਧਾਨ ਸੇਵਕ ਪੂਰੀ ਲਗਨ ਦੇ ਨਾਲ ਅੱਜ ਕੰਮ ਕਰ ਪਾ ਰਿਹਾ ਹੈ ਤਾਂ ਇਸ ਦੇ ਪਿੱਛੇ ਤੁਹਾਡੀ ਸ਼ਕਤੀ ਹੈ, ਤੁਹਾਡੀ ਇਕ ਵੋਟ ਦੀ ਤਾਕਤ ਹੈ।
PM Narendar Modi
ਵੋਟ ਲੈ ਕੇ ਜਨਤਾ ਨੂੰ ਭੁੱਲ ਜਾਣਾ ਕੁਝ ਲੋਕਾਂ ਦੀ ਪ੍ਰਵਿਰਤੀ ਰਹੀ ਹੈ। ਉਹ ਗਰੀਬ ਨੂੰ ਗਰੀਬ ਬਣਾ ਕੇ ਰੱਖਣਾ ਚਾਹੁੰਦੇ ਹਨ ਤਾਂਕਿ ਪੀੜ੍ਹੀ ਦਰ ਪੀੜ੍ਹੀ ਗਰੀਬੀ ਹਟਾਓ ਦੇ ਨਾਅਰੇ ਲਗਾ ਸਕਣ। ਪੀਐਮ ਮੋਦੀ ਨੇ ਕਿਹਾ ਕਿ ਅਸੀ ਗਰੀਬਾਂ ਨੂੰ ਇੰਨੀ ਤਾਕਤ ਦੇ ਰਹੇ ਹਾਂ ਕਿ ਉਹ ਅਪਣੀ ਗਰੀਬੀ ਤੋਂ ਤੇਜ਼ੀ ਨਾਲ ਬਾਹਰ ਨਿਕਲਣ। ਅੱਜ ਭਾਰਤ ਵਿਚ ਤੇਜ਼ੀ ਨਾਲ ਗਰੀਬੀ ਘੱਟ ਹੋ ਰਹੀ ਹੈ।
Rafale deal
ਉਨ੍ਹਾਂ ਨੇ ਕਿਹਾ ਕਿ ਇਹੀ ਲੋਕ ਸਾਲਾਂ ਤੱਕ ਰਾਫ਼ੇਲ ਜਹਾਜ਼ਾਂ ਦੇ ਸੌਦੇ ਉਤੇ ਬੈਠੇ ਰਹੇ ਅਤੇ ਜਦੋਂ ਸਰਕਾਰ ਜਾਣ ਦੀ ਵਾਰੀ ਆਈ ਤਾਂ ਉਸ ਨੂੰ ਠੰਡੇ ਬਸਤੇ ਵਿਚ ਪਾ ਦਿਤਾ। ਸਾਡੀ ਸਰਕਾਰ ਆਈ ਤਾਂ 1.5 ਸਾਲ ਦੇ ਅੰਦਰ ਸੌਦੇ ਉਤੇ ਮੋਹਰ ਲਗਾਈ ਅਤੇ ਕੁੱਝ ਹੀ ਮਹੀਨਿਆਂ ਵਿਚ ਦੁਸ਼ਮਣ ਦੇ ਹੋਸ਼ ਉਡਾਉਣ ਲਈ ਪਹਿਲਾ ਰਾਫ਼ੇਲ ਜਹਾਜ਼ ਭਾਰਤ ਦੇ ਅਸਮਾਨ ਵਿਚ ਹੋਵੇਗਾ।