ਝਾਰਖੰਡ 'ਚ ਮਿਲਿਆ ਕਰੋੜਾਂ ਦਾ ਪਹਾੜ, ਨੋਟ ਗਿਣਦੇ-ਗਿਣਦੇ ਥੱਕੇ ਅਧਿਕਾਰੀ

By : GAGANDEEP

Published : Mar 3, 2023, 2:25 pm IST
Updated : Mar 3, 2023, 2:59 pm IST
SHARE ARTICLE
photo
photo

ਈਡੀ ਪੂਜਾ ਸਿੰਘਲ ਦੇ ਕਾਲੇ ਧਨ ਦੇ ਸਰੋਤ ਦਾ ਪਤਾ ਲਗਾਉਣ ਦੇ ਇਰਾਦੇ ਨਾਲ ਕਰ ਰਹੀ ਛਾਪੇਮਾਰੀ

 

ਹਜ਼ਾਰੀਬਾਗ: ਝਾਰਖੰਡ ਦੇ ਹਜ਼ਾਰੀਬਾਗ ਅਤੇ ਰਾਮਗੜ੍ਹ 'ਚ ਈਡੀ ਦੀ ਛਾਪੇਮਾਰੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਈਡੀ ਇਹ ਕਾਰਵਾਈ ਪੂਜਾ ਸਿੰਘਲ ਦੇ ਕਾਲੇ ਧਨ ਦੇ ਸਰੋਤ ਦਾ ਪਤਾ ਲਗਾਉਣ ਦੇ ਇਰਾਦੇ ਨਾਲ ਕਰ ਰਹੀ ਹੈ। ਈਡੀ ਇਹ ਜਾਣਨਾ ਚਾਹੁੰਦਾ ਹੈ ਕਿ ਆਈਏਐਸ ਪੂਜਾ ਸਿੰਘਲ ਦੇ ਪਤੀ ਅਭਿਸ਼ੇਕ ਝਾਅ ਦੇ ਸੀਏ ਸੁਮਨ ਕੁਮਾਰ ਤੋਂ 6 ਮਈ ਨੂੰ ਮਿਲੀ 17 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਕਿੱਥੋਂ ਆਈ ਅਤੇ ਇਸ ਦੀ ਵਰਤੋਂ ਕਿੱਥੇ ਕੀਤੀ ਜਾਣੀ ਸੀ।

ਇਹ ਵੀ ਪੜ੍ਹੋ: 'ਛੋਟੀ ਭੈਣ ਨੇ ਕਰਵਾਉਣਾ ਵਿਆਹ, ਇਸ ਲਈ ਮੇਰੇ ਮਾਪੇ ਮੇਰਾ ਵੀ ਕਰ ਰਹੇ ਵਿਆਹ'- ਨਾਬਾਲਗ ਨੇ ਕੀਤੀ ਸ਼ਿਕਾਇਤ

ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਨੇ ਜੇਐਸਐਮਡੀਸੀ ਦੇ ਸਾਬਕਾ ਪ੍ਰਾਜੈਕਟ ਡਾਇਰੈਕਟਰ ਅਸ਼ੋਕ ਕੁਮਾਰ ਦੇ ਠਿਕਾਣਿਆਂ ’ਤੇ ਛਾਪਾ ਮਾਰਿਆ ਹੈ। ਅਸ਼ੋਕ ਕੁਮਾਰ ਪੂਜਾ ਸਿੰਘਲ ਦਾ ਕਰੀਬੀ ਦੱਸਿਆ ਜਾਂਦਾ ਹੈ। ਈਡੀ ਨੇ ਰਾਂਚੀ ਅਤੇ ਹਜ਼ਾਰੀਬਾਗ ਸਮੇਤ ਕੁੱਲ 14 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਕਈ ਕੰਪਨੀਆਂ ਦੇ ਪਤਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ: ਸੜਕ ਕਿਨਾਰੇ ਖੜ੍ਹੀ ਡਬਲ ਡੈਕਰ ਬੱਸ ਨੂੰ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰਾਲੇ ਨੇ ਮਾਰੀ ਟੱਕਰ 

ਈਡੀ ਦੀ ਇਹ ਕਾਰਵਾਈ ਜੇਐਸਐਮਡੀਸੀ ਤੋਂ ਅਲਾਟ ਕੀਤੇ ਹਾਰਡ ਕੋਕ ਦੀ ਤਸਕਰੀ ਨਾਲ ਸਬੰਧਤ ਹੈ।
ਈਡੀ ਦੀ ਛਾਪੇਮਾਰੀ ਵਿੱਚ ਤਿੰਨ ਕਰੋੜ ਰੁਪਏ ਬਰਾਮਦ ਹੋਏ ਹਨ। ਹਜ਼ਾਰੀਬਾਗ ਸਥਿਤ ਅਹਿਸਾਨ ਅੰਸਾਰੀ ਦੇ ਟਿਕਾਣੇ ਤੋਂ ਪੈਸੇ ਮਿਲੇ ਹਨ। ਪੂਜਾ ਸਿੰਘਲ JSMDC ਦੇ ਸਬਸਿਡੀ ਵਾਲੇ ਕੋਲੇ ਦੀ ਫਰਜ਼ੀ ਅਲਾਟਮੈਂਟ ਕਰਦੀ ਸੀ। ਫਿਰ ਅਲਾਟ ਹੋਏ ਕੋਲੇ ਦੀ ਤਸਕਰੀ ਹੁੰਦੀ ਸੀ। ਅਹਿਸਾਨ ਦੇ ਨਾਂ 'ਤੇ 12 ਤੋਂ ਵੱਧ ਸ਼ੈੱਲ ਕੰਪਨੀਆਂ ਦਾ ਪਰਦਾਫਾਸ਼ ਕੀਤਾ ਗਿਆ ਹੈ।

Location: India, Jharkhand, Hazaribag

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement