
ਹਰਿਆਣਾ 'ਚ ਨਾਬਾਲਗ ਦਾ ਜ਼ਬਰਦਸਤੀ ਕੀਤਾ ਜਾ ਰਿਹਾ ਸੀ ਵਿਆਹ
ਪਾਣੀਪਤ : ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੀ ਇਸਰਾਣਾ ਸਬ-ਡਿਵੀਜ਼ਨ ਵਿੱਚ ਬਾਲ ਵਿਆਹ ਹੋਣ ਪਹਿਲਾਂ ਲੜਕੀ ਨੇ ਬਾਲ ਵਿਆਹ ਰੋਕੂ ਅਧਿਕਾਰੀ ਨੂੰ ਆਪਣੇ ਵਿਆਹ ਦੀ ਸੂਚਨਾ ਦਿੱਤੀ ਸੀ। ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਵਿਆਹ ਨੂੰ ਰੋਕ ਦਿੱਤਾ। ਅਦਾਲਤ 'ਚ ਪਟੀਸ਼ਨ ਵੀ ਦਾਇਰ ਕੀਤੀ ਹੈ। ਜਿਸ 'ਤੇ ਅਦਾਲਤ ਨੇ ਵੀ ਸਖ਼ਤ ਹਦਾਇਤ ਕੀਤੀ ਹੈ ਕਿ ਜਦੋਂ ਤੱਕ ਲੜਕੀ ਬਾਲਗ ਨਹੀਂ ਹੋ ਜਾਂਦੀ ਉਦੋਂ ਤੱਕ ਉਸ ਦਾ ਵਿਆਹ ਨਾ ਕੀਤਾ ਜਾਵੇ। ਹਾਲਾਂਕਿ ਲੜਕੀ ਦੇ ਦੱਸਣ 'ਤੇ ਮਾਪਿਆਂ ਨੇ ਉਸ ਦੀ ਕੁੱਟਮਾਰ ਵੀ ਕੀਤੀ। ਇਹ ਵਿਆਹ ਇਸ ਲਈ ਕੀਤਾ ਜਾ ਰਿਹਾ ਸੀ ਕਿਉਂਕਿ ਲੜਕੀ ਦੀ 16 ਸਾਲਾ ਛੋਟੀ ਭੈਣ ਨੇ ਲਵ ਮੈਰਿਜ ਕਰਨੀ ਹੈ।
ਇਹ ਵੀ ਪੜ੍ਹੋ: ਸੜਕ ਕਿਨਾਰੇ ਖੜ੍ਹੀ ਡਬਲ ਡੈਕਰ ਬੱਸ ਨੂੰ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰਾਲੇ ਨੇ ਮਾਰੀ ਟੱਕਰ
ਜਿਸ ਕਾਰਨ ਪਰਿਵਾਰ ਪਹਿਲਾਂ ਵੱਡੀ ਦੇ ਹੱਥ ਪੀਲੇ ਕਰਨਾ ਚਾਹੁੰਦਾ ਸੀ। ਇਸ ਕਾਰਨ ਲੜਕੀ ਦੇ ਮਾਤਾ-ਪਿਤਾ ਜ਼ਬਰਦਸਤੀ ਉਸ ਦਾ ਬਚਪਨ ਵਿੱਚ ਹੀ ਵਿਆਹ ਕਰਵਾ ਰਹੇ ਸਨ। ਲੜਕੀ ਦੀ 12ਵੀਂ ਦੀ ਪ੍ਰੀਖਿਆ ਚੱਲ ਰਹੀ ਹੈ। ਜਾਣਕਾਰੀ ਦਿੰਦੇ ਹੋਏ ਬਾਲ ਵਿਆਹ ਰੋਕੂ ਅਧਿਕਾਰੀ ਰਜਨੀ ਗੁਪਤਾ ਨੇ ਦੱਸਿਆ ਕਿ ਮਾਮਲਾ ਪਾਣੀਪਤ ਦੇ ਇਸਰਾਨਾ ਸਬ-ਡਿਵੀਜ਼ਨ ਦੇ ਇਕ ਪਿੰਡ ਦਾ ਹੈ।
ਇਹ ਵੀ ਪੜ੍ਹੋ: ਕੈਨੇਡਾ ’ਚ ਪੰਜਾਬੀ ਬਜ਼ੁਰਗ ਜੋੜੇ ਦਾ ਲੱਗਿਆ ਜੈਕਪਾਟ, ਜਿੱਤੀ 500,000 ਡਾਲਰ ਦੀ ਲਾਟਰੀ
ਕਰੀਬ 20 ਦਿਨ ਪਹਿਲਾਂ ਉਸ ਨੂੰ ਇਕ ਲੜਕੀ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਉਸ ਦੀ ਉਮਰ 17 ਸਾਲ ਹੈ ਅਤੇ ਉਹ 12ਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਦੇ ਮਾਪੇ ਉਸ ਨੂੰ ਵਿਆਹ ਲਈ ਮਜਬੂਰ ਕਰ ਰਹੇ ਹਨ। ਸੂਚਨਾ ਮਿਲਣ 'ਤੇ ਥਾਣਾ ਇਸਰਾਣਾ ਦੀ ਪੁਲਿਸ ਨੂੰ ਮੌਕੇ 'ਤੇ ਭੇਜ ਕੇ ਵਿਆਹ ਰੁਕਵਾ ਦਿੱਤਾ। ਪੁਲਿਸ ਦੇ ਜਾਣ ਤੋਂ ਬਾਅਦ ਮਾਪਿਆਂ ਨੇ ਲੜਕੀ ਦੀ ਕੁੱਟਮਾਰ ਵੀ ਕੀਤੀ। ਅਗਲੇ ਦਿਨ ਲੜਕੀ ਸਕੂਲ ਜਾਣ ਦੇ ਬਹਾਨੇ ਘਰੋਂ ਚਲੀ ਗਈ ਅਤੇ ਮਹਿਲਾ ਥਾਣੇ ਪਹੁੰਚੀ ਅਤੇ ਬਾਲ ਵਿਆਹ ਰੋਕੂ ਅਧਿਕਾਰੀ ਨੂੰ ਲਿਖਤੀ ਸ਼ਿਕਾਇਤ ਦਿੱਤੀ।
ਸ਼ਿਕਾਇਤ 'ਤੇ ਕੰਮ ਕਰਦੇ ਹੋਏ ਟੀਮ ਨੇ ਪਰਿਵਾਰਕ ਮੈਂਬਰਾਂ ਨੂੰ 20 ਫਰਵਰੀ ਨੂੰ ਦਫਤਰ ਬੁਲਾਇਆ। ਜਿੱਥੇ ਲੜਕੀ ਦੀ ਮਾਂ ਨੇ ਪੇਸ਼ ਹੋ ਕੇ ਦੱਸਿਆ ਕਿ ਉਸ ਨੇ 14 ਫਰਵਰੀ ਨੂੰ ਬੇਟੀ ਦਾ ਰਿਸ਼ਤਾ ਤੈਅ ਕੀਤਾ ਸੀ। ਪਰ ਹੁਣ ਉਹ 18 ਸਾਲ ਦੀ ਹੋਣ ਤੱਕ ਉਸ ਨਾਲ ਵਿਆਹ ਨਹੀਂ ਕਰਨਗੇ।