
8 ਦੀ ਮੌਕੇ 'ਤੇ ਹੀ ਮੌਤ, ਕਈ ਜ਼ਖਮੀ
ਅੰਬਾਲਾ: ਅੰਬਾਲਾ 'ਚ ਸ਼ੁੱਕਰਵਾਰ ਤੜਕੇ ਹੋਏ ਭਿਆਨਕ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਨੈਸ਼ਨਲ ਹਾਈਵੇ 344 ਚੰਡੀਗੜ੍ਹ ਯਮੁਨਾ ਨਗਰ 'ਤੇ ਪਿੰਡ ਕੱਕੜ ਮਾਜਰਾ ਨੇੜੇ ਤੜਕੇ 4.30 ਤੋਂ 5.00 ਵਜੇ ਦਰਮਿਆਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ੁੱਕਰਵਾਰ ਨੂੰ ਬਰੇਲੀ ਉੱਤਰ ਪ੍ਰਦੇਸ਼ ਤੋਂ ਬੱਦੀ ਹਿਮਾਚਲ ਪ੍ਰਦੇਸ਼ ਜਾ ਰਹੀ ਇੱਕ ਡਬਲ ਡੈਕਰ ਬੱਸ ਕੱਕੜ ਮਾਜਰਾ ਪਿੰਡ ਅਲਸੂਬਾ ਕੋਲ ਸੜਕ ਕਿਨਾਰੇ ਖੜ੍ਹੀ ਸੀ ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਟਰਾਲੇ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਟਰਾਲਾ ਹਾਈਵੇਅ 'ਤੇ ਡਿਵਾਈਡਰ ਨੂੰ ਪਾਰ ਕਰਕੇ ਦੂਜੇ ਪਾਸੇ ਪਲਟ ਗਿਆ। ਹਾਦਸਾ ਇੰਨਾ ਦਰਦਨਾਕ ਸੀ ਕਿ ਹਰ ਪਾਸੇ ਹਾਹਾਕਾਰ ਮੱਚ ਗਈ।
ਇਹ ਵੀ ਪੜ੍ਹੋ: ਪਿਆਦੇ ਬਨਾਮ ਗੋਟੀਆਂ : ਬੀਬੇ ਰਾਣੇ ਜਿਹੇ ਉਤੋਂ ਹੀ ਜਾਪਦੇ ਨੇ, ਨੀਤਾਂ ਅੰਦਰੋਂ ਅਤਿ ਦੀਆਂ ਖੋਟੀਆਂ ਜੀ।
ਜਲਦਬਾਜ਼ੀ 'ਚ ਬੱਸ 'ਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਕੁਝ ਨੂੰ ਸ਼ਹਿਜ਼ਾਦਪੁਰ ਸੀ.ਐੱਚ.ਸੀ ਅਤੇ ਕੁਝ ਨੂੰ ਪੰਚਕੂਲਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਇਸ ਹਾਦਸੇ 'ਚ ਅੱਠ ਲੋਕਾਂ ਦੀ ਮੌਤ ਹੋ ਗਈ। ਜਿਸ ਵਿੱਚ ਇੱਕ ਔਰਤ ਅਤੇ ਇੱਕ ਬੱਚਾ ਵੀ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ ਦੋ ਤੋਂ ਤਿੰਨ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ : ਸਤਿੰਦਰ ਸੱਤੀ ਬਣੀ ਕੈਨੇਡੀਅਨ ਵਕੀਲ
ਸੂਚਨਾ ਮਿਲਦੇ ਹੀ ਡੀਐਸਪੀ ਨਰਾਇਣਗੜ੍ਹ ਅਰਸ਼ਦੀਪ ਸਿੰਘ ਥਾਣਾ ਇੰਚਾਰਜ ਸ਼ਹਿਜ਼ਾਦਪੁਰ ਬੀੜਭਾਨ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੇ। ਹਾਦਸੇ ਤੋਂ ਬਾਅਦ ਹਾਈਵੇਅ ਦੇ ਦੋਵੇਂ ਪਾਸੇ ਜਾਮ ਲੱਗ ਗਿਆ। ਵੱਡੀ ਕਰੇਨ ਬੁਲਾ ਕੇ ਦੋਵੇਂ ਵਾਹਨਾਂ ਨੂੰ ਸੜਕ ਤੋਂ ਹਟਾਇਆ ਗਿਆ ਅਤੇ ਕਰੀਬ ਦੋ ਘੰਟੇ ਬਾਅਦ ਆਵਾਜਾਈ ਬਹਾਲ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਬਰੇਲੀ ਤੋਂ ਕਰੀਬ 70 ਯਾਤਰੀਆਂ ਨੂੰ ਲੈ ਕੇ ਬੱਸ ਵੀਰਵਾਰ ਸ਼ਾਮ ਕਰੀਬ ਪੰਜ ਵਜੇ ਬੱਦੀ ਲਈ ਰਵਾਨਾ ਹੋਈ ਸੀ ਅਤੇ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਜਿਵੇਂ ਹੀ ਬੱਸ ਕੱਕੜ ਮਾਜਰਾ ਨੇੜੇ ਪਹੁੰਚੀ ਤਾਂ ਇਹ ਹਾਦਸਾ ਵਾਪਰ ਗਿਆ। ਪੁਲਿਸ ਕਾਰਵਾਈ ਵਿੱਚ ਜੁਟੀ ਹੋਈ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਸਿਹਤ ਵਿਭਾਗ 'ਚ ਹੜਕੰਪ ਮਚ ਗਿਆ। ਜਲਦਬਾਜ਼ੀ ਵਿੱਚ ਪ੍ਰਬੰਧ ਕਰਦੇ ਹੋਏ ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ। ਇਨ੍ਹਾਂ ਵਿੱਚੋਂ 7 ਨੂੰ ਅੰਬਾਲਾ ਛਾਉਣੀ ਅਤੇ ਕੁਝ ਨੂੰ ਅੰਬਾਲਾ ਸ਼ਹਿਰ ਅਤੇ ਪੰਚਕੂਲਾ ਰੈਫਰ ਕਰ ਦਿੱਤਾ ਗਿਆ। ਹਰ ਥਾਂ ਵਿਵਸਥਾ ਬਣਾਈ ਰੱਖਣ ਲਈ।