ਕਰਜ਼ੇ 'ਚ ਡੁੱਬੇ ਦੁਕਾਨਦਾਰ ਨੇ ਪਹਿਲਾਂ ਘਰਵਾਲੀ ਨੂੰ ਮਾਰਿਆ, ਫਿਰ ਆਪ ਗਲ ਲਗਾਈ ਮੌਤ

By : GAGANDEEP

Published : Mar 3, 2023, 5:17 pm IST
Updated : Mar 3, 2023, 5:36 pm IST
SHARE ARTICLE
photo
photo

ਰੋਂਦੇ ਰਹਿ ਗਏ ਪਿੱਛੋਂ ਬਜ਼ੁਰਗ ਮਾਪੇ

 

ਗੁਨਾ: ਮੱਧ ਪ੍ਰਦੇਸ਼ ਦੇ ਗੁਨਾ 'ਚ ਪਤਨੀ ਦਾ ਕਤਲ ਕਰਨ ਤੋਂ ਬਾਅਦ ਪਤੀ ਨੇ ਖੁਦਕੁਸ਼ੀ ਕਰ ਲਈ। ਵੀਰਵਾਰ ਦੇਰ ਰਾਤ ਪਤੀ ਨੇ ਪਹਿਲਾਂ ਆਪਣੀ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ, ਫਿਰ ਘਰ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਸ਼ੁੱਕਰਵਾਰ ਸਵੇਰੇ ਸੂਚਨਾ 'ਤੇ ਪਹੁੰਚੀ ਪੁਲਿਸ ਨੇ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਸੁਸਾਈਡ ਨੋਟ 'ਚ ਉਸ ਨੇ ਆਪਣੀ ਮਾਂ ਤੋਂ ਮੁਆਫੀ ਮੰਗੀ ਹੈ।

ਇਹ ਵੀ ਪੜ੍ਹੋ : ਸਰਕਾਰ ਇਕ ਸਾਲ ਵਿਚ ਹੀ ਬੁਰੀ ਤਰ੍ਹਾਂ ਫੇਲ੍ਹ ਹੋ ਗਈ- ਮਨਪ੍ਰੀਤ ਸਿੰਘ ਇਆਲੀ 

ਆਰੋਨ ਥਾਣਾ ਇੰਚਾਰਜ ਟੀਆਈ ਅਮੋਦ ਸਿੰਘ ਰਾਠੌਰ ਨੇ ਦੱਸਿਆ ਕਿ ਸਾਈਂ ਨਗਰ ਦੇ ਰਹਿਣ ਵਾਲੇ ਮੋਹਿਤ ਸੋਨੀ (35) ਅਤੇ ਉਸ ਦੀ ਪਤਨੀ ਸੀਮਾ ਸੋਨੀ (32) ਦੀ ਮੌਤ ਹੋ ਗਈ ਹੈ। ਮੋਹਿਤ ਨੇ ਪਹਿਲਾਂ ਆਪਣੀ ਪਤਨੀ ਸੀਮਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਫਾਹਾ ਲੈ ਕੇ ਖੁਦਕੁਸੀ ਕਰ ਲਈ। ਮੌਕੇ ਤੋਂ ਦੋ ਪੰਨਿਆਂ ਦਾ ਸੁਸਾਈਡ ਨੋਟ ਵੀ ਮਿਲਿਆ ਹੈ। ਘਰ ਵਿਚ ਸਿਰਫ਼ ਪਤੀ-ਪਤਨੀ ਹੀ ਰਹਿੰਦੇ ਸਨ। ਮੋਹਿਤ ਦਾ ਭਰਾ ਅਤੇ ਮਾਂ ਗੁਨਾ 'ਚ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਮੋਹਿਤ ਸਿਰ ਕਰਜ਼ਾ ਸੀ। ਉਸ ਦੇ ਸਿਰ 20-25 ਲੋਕਾਂ ਦਾ ਕਰਜ਼ਾ ਸੀ।

ਇਹ ਵੀ ਪੜ੍ਹੋ : ਦਰਦਨਾਕ: ਅੱਗ 'ਚ ਜ਼ਿੰਦਾ ਸੜੀਆਂ ਮਾਵਾਂ-ਧੀਆਂ, ਪਿਓ ਅੱਧ ਸੜਿਆ  

ਪਤੀ-ਪਤਨੀ ਹਰ ਰੋਜ਼ ਸਵੇਰੇ ਜਲਦੀ ਉੱਠਦੇ ਸਨ, ਪਰ ਅੱਜ ਨਹੀਂ ਉੱਠੇ। ਸਵੇਰੇ ਦੁੱਧ ਵਾਲਾ ਕਾਫੀ ਦੇਰ ਫੋਨ ਕਰਕੇ ਚਲਾ ਗਿਆ ਪਰ ਗੇਟ ਨਹੀਂ ਖੁੱਲ੍ਹਿਆ। ਇਸ ਤੋਂ ਬਾਅਦ ਗੁਆਂਢੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਿਸ ਵਾਲੇ ਉੱਪਰਲੀ ਮੰਜ਼ਿਲ ਤੋਂ ਘਰ ਦੇ ਅੰਦਰ ਗਏ ਅਤੇ ਦਰਵਾਜ਼ਾ ਖੋਲ੍ਹਿਆ। ਮੋਹਿਤ ਘਰ ਵਿਚ ਜਨਰਲ ਸਟੋਰ ਦੀ ਛੋਟੀ ਜਿਹੀ ਦੁਕਾਨ ਚਲਾਉਂਦਾ ਸੀ।

ਮੋਹਿਤ ਅਤੇ ਸੀਮਾ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ। ਕੋਈ ਬੱਚਾ ਨਹੀਂ ਹੈ। ਮੋਹਿਤ ਨੇ ਸੁਸਾਈਡ ਨੋਟ 'ਚ ਲਿਖਿਆ- ਅਸੀਂ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ। ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ। ਇਕੱਠੇ ਰਹਿਣਾ ਅਤੇ ਇਕੱਠੇ ਮਰਨਾ ਉਸ ਨੇ ਮਾਂ ਤੋਂ ਮੁਆਫੀ ਵੀ ਮੰਗ ਲਈ ਹੈ। ਲਿਖਿਆ- 74 ਹਜ਼ਾਰ ਰੁਪਏ ਧਰਮਿੰਦਰ ਤੋਂ ਲੈਣੇ ਹਨ। ਪੈਸੇ ਲੈ ਕੇ ਮਾਂ ਨੂੰ ਪਹੁੰਚਾ ਦਿਓ। ਦੱਸਿਆ ਜਾ ਰਿਹਾ ਹੈ ਕਿ ਧਰਮਿੰਦਰ ਇਕ-ਦੋ ਦਿਨ ਪਹਿਲਾਂ ਸ਼ਾਮ ਨੂੰ ਮੋਹਿਤ ਦੇ ਘਰ ਆਇਆ ਸੀ। ਘਰ ਆ ਕੇ ਗਾਲ੍ਹਾਂ ਕੱਢਦਾ ਸੀ।

Location: India, Madhya Pradesh, Guna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement