ਜੈਟ ਏਅਰਵੇਜ਼ ਦਾ ਵਿੱਤੀ ਸੰਕਟ ਬਰਕਰਾਰ, ਸਿਰਫ਼ 20 ਜਹਾਜ਼ ਭਰ ਰਹੇ ਹਨ ਉਡਾਣ
Published : Apr 3, 2019, 5:46 pm IST
Updated : Apr 3, 2019, 5:46 pm IST
SHARE ARTICLE
Jet Airways
Jet Airways

ਕੁਲ 69 ਜਹਾਜ਼ਾਂ ਦੀਆਂ ਉਡਾਣਾਂ ਬੰਦ ਕਰ ਚੁੱਕਾ ਹੈ ਜੈਟ ਏਅਰਵੇਜ਼

ਮੁੰਬਈ : ਵਿੱਤੀ ਸੰਕਟ ਨਾਲ ਜੂਝ ਰਹੀ ਜੈਟ ਏਅਰਵੇਜ਼ ਦੇ ਜਹਾਜ਼ਾਂ ਦੀਆਂ ਉਡਾਣਾਂ ਘਟਣ ਦਾ ਸਿਲਸਿਲਾ ਜਾਰੀ ਹੈ। ਦਰਅਸਲ ਕਿਰਾਇਆ ਨਾ ਚੁਕਾਉਣ ਕਾਰਨ ਜੈਟ ਏਅਰਵੇਜ਼ ਨੂੰ 15 ਹੋਰ ਜਹਾਜ਼ ਖੜੇ ਕਰਨੇ ਪਏ ਹਨ। ਜੈਟ ਏਅਰਵੇਜ਼ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜਹਾਜਾਂ ਨੂੰ ਕਿਰਾਏ 'ਤੇ ਦੇਣ ਵਾਲੀ ਕੰਪਨੀਆਂ ਦਾ ਬਕਾਇਆ ਨਾ ਚੁਕਾ ਪਾਉਣ ਕਾਰਨ 15 ਹੋਰ ਜਹਾਜ਼ਾਂ ਨੂੰ ਖੜਾ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਜੈਟ ਏਅਰਵੇਜ਼ ਦੇ ਕੁਲ 69 ਜਹਾਜ਼ ਹੁਣ ਤਕ ਸੇਵਾਵਾਂ ਬੰਦ ਕਰ ਚੁੱਕੇ ਹਨ। ਹੁਣ ਕੰਪਨੀ ਦੇ ਬੇੜੇ 'ਚ ਸਿਰਫ਼ 20 ਜਹਾਜ਼ ਹੀ ਅਜਿਹੇ ਰਹਿ ਗਏ ਹਨ, ਜੋ ਉਡਾਣ ਭਰ ਰਹੇ ਹਨ। ਇਸ ਤੋਂ ਪਹਿਲਾਂ ਜੈਟ ਏਅਰਵੇਜ਼ ਨੇ ਕਿਰਾਇਆ ਨਾ ਚੁਕਾਉਣ ਕਾਰਨ ਮਾਰਚ ਮਹੀਨੇ ਦੇ ਅੰਤ ਤਕ ਕੁਲ 54 ਜਹਾਜ਼ਾਂ ਦੀਆਂ ਉਡਾਣਾਂ ਬੰਦ ਕਰ ਦਿੱਤੀਆਂ ਸਨ।

ਜ਼ਿਕਰਯੋਗ ਹੈ ਕਿ ਜੈਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਨੇ 25 ਮਾਰਚ ਨੂੰ ਨਿਦੇਸ਼ਕ ਮੰਡਲ ਦੀ ਬੈਠਕ 'ਚ ਆਪਣੇ ਅਹੁਦੇ ਨੂੰ ਛੱਡ ਦਿੱਤਾ ਸੀ। ਇਸ ਬੈਠਕ 'ਚ ਭਾਰਤੀ ਸਟੇਟ ਬੈਂਕ ਦੀ ਅਗਵਾਈ 'ਚ ਤਿਆਰ ਕਰਜ਼ਦਾਤਾਵਾਂ ਦੀ ਰਾਹਤ ਯੋਜਨਾ ਨੂੰ ਮਨਜੂਰੀ ਦਿੱਤੀ ਗਈ ਸੀ। ਇਸ ਯੋਜਨਾ ਤਹਿਤ ਕਰਜ਼ਦਾਤਾਵਾਂ ਨੇ ਕੰਪਨੀ ਦਾ ਕੰਟਰੋਲ ਆਪਣੇ ਹੱਥਾਂ 'ਚ ਲੈਣ ਅਤੇ ਉਸ 'ਚ 1500 ਕਰੋੜ ਰੁਪਏ ਦੀ ਰਕਮ ਪਾਉਣ ਦਾ ਫ਼ੈਸਲਾ ਕੀਤਾ ਸੀ। ਉਧਰ ਪਾਇਲਟ ਅਤੇ ਮੁਲਾਜ਼ਮ ਆਪਣੀ ਤਨਖਾਹ ਲੈਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement