
ਜੈਟ ਏਅਰਵੇਜ਼ ਆਰਥਕ ਸੰਕਟ ਨਾਲ ਜੂਝ ਰਿਹਾ ਹੈ ਜਿਸ ਵਜ੍ਹਾ ਨਾਲ ਕਰਮਚਾਰੀਆਂ ਦੀ ਤਨਖਾਹ ਸਮੇਂ 'ਤੇ ਨਹੀਂ ਦੇ ਰਹੀ ਹੈ। ਜੈਟ ਏਅਰਵੇਜ਼ ਦੇ ਪਾਇਲਟਾਂ ਨੇ ਧਮਕੀ...
ਮੁੰਬਈ : (ਭਾਸ਼ਾ) ਜੈਟ ਏਅਰਵੇਜ਼ ਆਰਥਕ ਸੰਕਟ ਨਾਲ ਜੂਝ ਰਿਹਾ ਹੈ ਜਿਸ ਵਜ੍ਹਾ ਨਾਲ ਕਰਮਚਾਰੀਆਂ ਦੀ ਤਨਖਾਹ ਸਮੇਂ 'ਤੇ ਨਹੀਂ ਦੇ ਰਹੀ ਹੈ। ਜੈਟ ਏਅਰਵੇਜ਼ ਦੇ ਪਾਇਲਟਾਂ ਨੇ ਧਮਕੀ ਦਿਤੀ ਹੈ ਕਿ ਜੇਕਰ ਉਨ੍ਹਾਂ ਦੀ ਬਾਕੀ ਤਨਖਾਹ ਦਾ 30 ਨਵੰਬਰ ਤੱਕ ਭੁਗਤਾਨ ਨਹੀਂ ਕੀਤਾ ਗਿਆ ਤਾਂ ਉਹ ਅਗਲੇ ਮਹੀਨੇ ਤੋਂ ਜ਼ਿਆਦਾ ਡਿਊਟੀ ਨਹੀਂ ਕਰਣਗੇ। ਏਅਰਲਾਈਨ ਦੇ ਸੂਤਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
Jet Airways
ਸੂਤਰ ਦੇ ਮੁਤਾਬਕ ਹੁਣ ਤੱਕ ਇਸ ਮੁੱਦੇ ਉਤੇ ਕਥਿਤ ਰੁਪ ਨਾਲ ਨਰਮਾਈ ਰੱਖਣ ਵਾਲਾ ਏਅਰਲਾਈਨ ਦਾ ਨੈਸ਼ਨਲ ਏਅਰਲਾਈਟਜ਼ ਗਿਲਡ (ਐਨਏਜੀ) ਕੰਪਨੀ ਦੀ ਮੌਜੂਦਾ ਵਿੱਤੀ ਹਾਲਤ ਉਤੇ ਚਰਚਾ ਕਰਨ ਲਈ ਮੰਗਲਵਾਰ ਨੂੰ ਇੱਥੇ ਬੈਠਕ ਕਰ ਸਕਦਾ ਹੈ। ਨਰੇਸ਼ ਗੋਇਲ ਵਲੋਂ ਕਾਬੂ ਕੀਤੀ ਇਹ ਕੰਪਨੀ ਲਗਾਤਾਰ ਪਿਛਲੀ ਤਿੰਨ ਤਿਮਾਹੀ ਤੋਂ ਘਾਟੇ ਵਿਚ ਚੱਲ ਰਹੀ ਹੈ ਅਤੇ ਅਪਣੇ ਕੁੱਝ ਕਰਮਚਾਰੀਆਂ ਦੀ ਤਨਖਾਹ ਦਾ ਭੁਗਤਾਨ ਸਮੇਂ ਤੋਂ ਨਹੀਂ ਕਰ ਰਹੀ ਹੈ।
Jet Airways
ਸੂਤਰ ਨੇ ਕਿਹਾ ਕਿ ਪਾਇਲਟਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਬਾਕੀ ਸਾਰੀ ਤਨਖਾਹ 30 ਨਵੰਬਰ ਤੱਕ ਨਹੀਂ ਦਿਤੀ ਜਾਂਦੀ ਹੈ ਤਾਂ ਉਹ ਇਕ ਦਸੰਬਰ ਤੋਂ ਜ਼ਿਆਦਾ ਕੰਮ ਨਹੀਂ ਕਰਣਗੇ ਅਤੇ ਬਸ ਰੋਸਟਰ ਦਾ ਹੀ ਪਾਲਣ ਕਰਣਗੇ। ਇਸ ਫੈਸਲੇ ਤੋਂ ਪ੍ਰਬੰਧਨ ਨੂੰ ਜ਼ੁਬਾਨੀ ਤੌਰ 'ਤੇ ਜਾਣੂ ਕਰਾ ਦਿਤਾ ਗਿਆ ਹੈ। ਜੈਟ ਏਅਰਵੇਜ਼ ਨੇ ਇਸ ਸਬੰਧ ਵਿਚ ਪੁੱਛੇ ਗਏ ਸਵਾਲ ਦਾ ਕੋਈ ਜਵਾਬ ਨਹੀਂ ਦਿਤਾ।
Jet Airways
ਦੱਸ ਦਈਏ ਕਿ ਨਕਦੀ ਸੰਕਟ ਨਾਲ ਜੂਝ ਰਹੀ ਜੈਟ ਏਅਰਵੇਜ਼ ਦੇ ਇੰਜੀਨੀਅਰਾਂ, ਸੀਨੀਅਰ ਪ੍ਰਬੰਧਨ ਅਧਿਕਾਰੀਆਂ ਦੇ ਨਾਲ ਹੀ ਲਗਭੱਗ 1600 ਪਾਇਲਟਾਂ ਨੂੰ ਸਤੰਬਰ ਦੀ ਤਨਖਾਹ ਦਾ 50 ਫ਼ੀ ਸਦੀ ਹਿੱਸੇ ਦਾ ਹੀ ਭੁਗਤਾਨ ਕੀਤਾ ਗਿਆ ਹੈ। ਉਨ੍ਹਾਂ ਨੂੰ ਸਤੰਬਰ ਦੀ ਅੱਧੀ ਤਨਖਾਹ ਅਤੇ ਅਕਤੂਬਰ ਦੀ ਪੂਰੀ ਤਨਖਾਹ ਮਿਲਣੀ ਬਾਕੀ ਹੈ।