ਕਾਂਗਰਸ ਨੇ ਜਾਰੀ ਕੀਤੀ 20 ਉਮੀਦਵਾਰਾਂ ਦੀ ਸੂਚੀ
Published : Apr 3, 2019, 9:56 am IST
Updated : Apr 6, 2019, 1:07 pm IST
SHARE ARTICLE
Amrinder Singh-Rahul Gandhi
Amrinder Singh-Rahul Gandhi

ਲੋਕਸਭਾ ਚੋਣ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ...

ਨਵੀਂ ਦਿੱਲੀ : ਲੋਕਸਭਾ ਚੋਣ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕਰ ਦਿਤੀ ਹੈ। ਦੇਰ ਰਾਤ ਮੰਗਲਵਾਰ ਨੂੰ ਜਾਰੀ ਇਸ ਸੂਚੀ ਵਿਚ ਗੁਜਰਾਤ ਦੇ 4, ਝਾਰਖੰਡ ਦੇ 3, ਕਰਨਾਟਕ ਦੇ 2, ਹਿਮਾਚਲ ਪ੍ਰਦੇਸ਼ ਦਾ ਇਕ, ਦਾਦਰ ਨਗਰ ਹਵੇਲੀ ਦਾ ਇਕ ਅਤੇ ਪੰਜਾਬ ਦੇ 6 ਉਮੀਦਵਾਰ ਸ਼ਾਮਲ ਹਨ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੰਗਲਵਾਰ ਦੇਰ ਸ਼ਾਮ ਦਿੱਲੀ ਵਿਚ ਹੋਈ ਬੈਠਕ ‘ਚ ਇਨ੍ਹਾਂ ਉ‍ਮੀਦਵਾਰਾਂ ਦੇ ਨਾਂਅ ਤੈਅ ਕੀਤੇ ਗਏ।

Captain Amarinder Singh and Navjot Singh SidhuCaptain Amarinder Singh and Navjot Singh Sidhu

ਪੰਜਾਬ ਦੇ ਚਾਰ ਮੈਂਬਰ ਸੰਸਦਾਂ ਉਤੇ ਪਾਰਟੀ ਨੇ ਫਿਰ ਤੋਂ ਭਰੋਸਾ ਜਤਾਇਆ ਹੈ। ਪਾਰਟੀ ਨੇ ਗੁਰਦਾਸਪੁਰ ਤੋਂ ਸੁਨੀਲ ਜਾਖੜ ਅਤੇ ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਬੇਵਾਲ ਨੂੰ ਟਿਕਟ ਦਿਤੀ ਹੈ। ਇਸ ਤੋਂ ਇਲਾਵਾ ਕਾਂਗਰਸ ਨੇ ਪੰਜਾਬ ਦੇ ਪਟਿਆਲਾ ਤੋਂ ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਤਿੰਨ ਵਾਰ ਸੰਸਦ ਰਹੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੂੰ ਅਪਣਾ ਉਮੀਦਵਾਰ ਬਣਾਇਆ ਹੈ। ਪਰਨੀਤ ਕੌਰ ਇਸ ਤੋਂ ਪਹਿਲਾਂ ਲਗਾਤਾਰ ਤਿੰਨ ਵਾਰ ਪਟਿਆਲਾ ਤੋਂ ਸੰਸਦ ਰਹੀ ਹੈ ਪਰ 2014 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਮੁਕਾਬਲੇ ਵਿਚ ਉਹ ਚੋਣ ਹਾਰ ਗਈ ਸੀ।

Sunil JakharSunil Jakhar

ਚੰਡੀਗੜ੍ਹ ਤੋਂ ਟਿਕਟ ਦੀ ਦਾਵੇਦਾਰੀ ਕਰ ਰਹੀ ਪੰਜਾਬ ਦੀ ਕੈਬੀਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੂੰ ਕਾਂਗਰਸ ਨੇ ਵੱਡਾ ਝਟਕਾ ਦਿਤਾ ਹੈ। ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਦੇ ਲੋਕਲ ਪ੍ਰੋਗਰਾਮਾਂ ਅਤੇ ਚੰਡੀਗੜ੍ਹ ਦੇ ਲੋਕਲ ਕਾਂਗਰਸ ਕਰਮਚਾਰੀਆਂ ਦੇ ਨਾਲ ਸਰਗਰਮ ਨਵਜੋਤ ਕੌਰ ਦੇ ਬਜਾਏ ਚੰਡੀਗੜ੍ਹ ਦੇ ਪੁਰਾਣੇ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬੰਸਲ ਨੂੰ ਕਾਂਗਰਸ ਨੇ ਅਪਣਾ ਉਮੀਦਵਾਰ ਘੋਸ਼ਿਤ ਕੀਤਾ ਹੈ। ਉਥੇ ਹੀ ਨਵਜੋਤ ਕੌਰ ਨੂੰ ਪੰਜਾਬ ਦੇ ਉਨ੍ਹਾਂ ਦੇ ਘਰ ਖੇਤਰ ਅੰਮ੍ਰਿਤਸਰ ਤੋਂ ਵੀ ਟਿਕਟ ਨਹੀਂ ਦਿਤੀ ਗਈ ਹੈ।

Navjot Kaur SidhuNavjot Kaur Sidhu

ਦਰਅਸਲ ਅੰਮ੍ਰਿਤਸਰ ਤੋਂ ਕਾਂਗਰਸ ਨੇ ਮੌਜੂਦਾ ਸੰਸਦ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਦੇ ਦਿਤੀ। ਜਾਣਕਾਰੀ ਦੇ ਮੁਤਾਬਕ ਲੱਗ-ਭੱਗ 40 ਮਿੰਟ ਤੱਕ ਚੱਲੀ ਇਸ ਬੈਠਕ ਵਿਚ ਤਕਰੀਬਨ ਹਰ ਸੀਟ ਉਤੇ ਚਰਚਾ ਹੋਈ, ਪਰ ਉਨ੍ਹਾਂ ਸੀਟਾਂ ਨੂੰ ਲੈ ਕੇ ਫੈਸਲਾ ਕੀਤਾ ਗਿਆ ਜਿਨ੍ਹਾਂ ਉਤੇ ਕੋਈ ਵਿਵਾਦ ਨਹੀਂ ਸੀ। ਜਿਨ੍ਹਾਂ ਸੀਟਾਂ ਉਤੇ ਵਿਵਾਦ ਹੈ ਉਨ੍ਹਾਂ ਉਤੇ ਹੁਣ ਫੈਸਲਾ ਨਹੀਂ ਕੀਤਾ ਗਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement