
ਵਿਦਿਆਰਥੀ ਦੀ 10ਵੀਂ ਜਮਾਤ ਦੀ ਪ੍ਰੀਖਿਆ ਚੱਲ ਰਹੀ ਸੀ
ਨਵੀਂ ਦਿੱਲੀ : ਹੈਦਰਾਬਾਦ 'ਚ 10ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਪਬਜੀ (PUBG) ਗੇਮ ਖੇਡਣ ਤੋਂ ਰੋਕਣ ਕਾਰਨ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਦੱਸਿਆ ਕਿ 16 ਸਾਲਾ ਵਿਦਿਆਰਥੀ ਨੂੰ ਆਨਲਾਈਨ ਗੇਮ ਪਲੇਅਰਜ਼ ਅਨਨੋਨ ਬੈਟਲਗ੍ਰਾਊਂਡ (ਪਬਜੀ) ਖੇਡਣ ਦੀ ਆਦਤ ਪਈ ਹੋਈ ਸੀ। ਉਹ ਆਪਣੇ ਮਾਪਿਆਂ ਦੇ ਫ਼ੋਨ 'ਤੇ ਇਹ ਗੇਮ ਖੇਡਦਾ ਸੀ।
ਮਲਕਾਨਗਿਰੀ ਥਾਣੇ ਦੇ ਇੰਚਾਰਜ ਸੰਜੀਵ ਰੇੱਡੀ ਨੇ ਦੱਸਿਆ ਕਿ ਵਿਦਿਆਰਥੀ ਦੀ 10ਵੀਂ ਜਮਾਤ ਦੀ ਪ੍ਰੀਖਿਆ ਚੱਲ ਰਹੀ ਸੀ, ਜਿਸ ਕਾਰਨ ਉਸ ਦੀ ਮਾਂ ਨੇ ਬੀਤੀ ਸੋਮਵਾਰ ਨੂੰ ਇਹ ਗੇਮ ਖੇਡਣ ਤੋਂ ਉਸ ਨੂੰ ਰੋਕਿਆ ਸੀ। ਇਸ ਤੋਂ ਬਾਅਦ ਵਿਦਿਆਰਥੀ ਨੇ ਆਪਣੇ ਕਮਰੇ ਅੰਦਰ ਜਾ ਕੇ ਦਰਵਾਜਾ ਬੰਦ ਕਰ ਲਿਆ ਅਤੇ ਤੌਲੀਏ ਨਾਲ ਛੱਤ ਦੇ ਪੱਖੇ ਤੋਂ ਲਮਕ ਕੇ ਫਾਹਾ ਲੈ ਲਿਆ।
ਉਨ੍ਹਾਂ ਦੱਸਿਆ ਕਿ ਕਾਫੀ ਦੇਰ ਤਕ ਦਰਵਾਜਾ ਖੜਕਾਉਣ ਮਗਰੋਂ ਜਦੋਂ ਉਸ ਨੇ ਦਰਵਾਜਾ ਨਾ ਖੋਲ੍ਹਿਆ ਤਾਂ ਉਸ ਦੇ ਮਾਪਿਆਂ ਨੇ ਦਰਵਾਜਾ ਤੋੜ ਦਿੱਤਾ। ਲੜਕਾ ਛੱਤ ਵਾਲੇ ਪੱਖੇ ਨਾਲ ਲਮਕਿਆ ਹੋਇਆ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।