
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦਿੱਲੀ 'ਚ ਪ੍ਰੀਖਿਆ 'ਤੇ ਚਰਚਾ 2.0 ਪ੍ਰੋਗਰਾਮ ਵਿਚ ਅਧਿਆਪਕ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਤੋਂ ਕਈ....
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦਿੱਲੀ 'ਚ ਪ੍ਰੀਖਿਆ 'ਤੇ ਚਰਚਾ 2.0 ਪ੍ਰੋਗਰਾਮ ਵਿਚ ਅਧਿਆਪਕ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਤੋਂ ਕਈ ਮੁੱਦਿਆਂ 'ਤੇ ਖੁੱਲਕੇ ਗੱਲਬਾਤ ਕੀਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਨਾਲ ਹੋਏ ਸੰਵਾਦ 'ਚ ਇਕ ਦਿਲਚਸਪ ਘਟਨਾ ਦੇਖਣ ਨੂੰ ਮਿਲੀ। ਇੱਥੇ ਇਕ ਮਹਿਲਾ ਨੇ ਅਪਣੇ ਬੱਚੇ ਦੇ ਆਨਲਾਇਨ ਗੇਮ ਖੇਡਣ ਦੀ ਭੈੜੀ ਆਦਤ ਨੂੰ ਛਡਾਉਣ ਲਈ ਪੀਐਮ ਮੋਦੀ ਤੋਂ ਸਲਾਹ ਮੰਗੀ।
#WATCH Live from Delhi: PM Modi interacts with school students at Pariksha Pe Charcha 2.0 https://t.co/4ckSzC7yn0
— ANI (@ANI) January 29, 2019
ਦਰਅਸਲ, ਪ੍ਰੀਖਿਆ 'ਤੇ ਚਰਚਾ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਆਈ ਮਧੁਮਿਤਾ ਸੇਨ ਗੁਪਤਾ ਨੇ ਪੀਐਮ ਮੋਦੀ ਨੂੰ ਪੁੱਛਿਆ ਕਿ, ਮੇਰਾ ਪੁੱਤਰ ਪੜਾਈ ਵਿਚ ਬਹੁਤ ਚੰਗਾ ਸੀ। ਉਸ ਨੂੰ ਅਧਿਆਪਕ ਉਤਸ਼ਾਹਿਤ ਕਰਦੇ ਸਨ ਪਰ ਪਿਛਲੇ ਕੁੱਝ ਸਮੇਂ ਤੋਂ ਉਹ ਆਨਲਾਇਨ ਗੇਮ ਲਈ ਕੁੱਝ ਜ਼ਿਆਦਾ ਹੀ ਆਕਰਸ਼ਤ ਹੋਇਆ ਹੈ। ਜਿਸ ਕਾਰਨ ਉਸ ਦੀ ਪੜਾਈ 'ਤੇ ਅਸਰ ਪਿਆ ਹੈ। ਇਸ ਲਈ ਤੁਸੀ ਰਸਤਾ ਵਿਖਾਓ। ਇਸ ਦੇ ਜਵਾਬ ਵਿਚ ਪੀਐਮ ਮੋਦੀ ਨੇ ਬੱਚੇ ਦੀ ਮਾਂ ਤੋਂ ਪੁੱਛਿਆ ਕਿ, ਇਹ PUBG ਵਾਲਾ ਹੈ ਕੀ ? ਇਹ ਸੁਣ ਕੇ ਪੂਰਾ ਹਾਲ ਠਹਾਕਿਆ ਨਾਲ ਗੂੰਜ ਉੱਠਿਆ।
PM Narendra Modi
ਮੋਦੀ ਨੇ ਕਿਹਾ ਕਿ ਆਨਲਾਇਨ ਗੇਮ ਸਮੱਸਿਆ ਵੀ ਹੈ ਅਤੇ ਸਮਾਧਾਨ ਵੀ ਹੈ। ਜੇਕਰ ਅਸੀ ਚਾਹੀਆਂ ਕਿ ਬੱਚੇ ਤਕਨੀਕ ਤੋਂ ਦੂਰ ਚਲੇ ਜਾਣ ਤਾਂ ਇਹ ਠੀਕ ਨਹੀਂ ਹੋਵੇਗਾ। ਗੇਮ ਖੇਡਦੇ ਸਮੇਂ ਅਸੀ ਜ਼ਿੰਦਗੀ ਤੋਂ ਪਿੱਛੇ ਚਲੇ ਜਾਂਦੇ ਹਨ ਪਰ ਇਸ ਤੋਂ ਦੂਰੀ ਬਣਾਉਣਾ ਠੀਕ ਨਹੀਂ ਹੈ। ਕੀ ਤਕਨੀਕ ਉਸ ਨੂੰ ਰੋਬੋਟ ਬਣਾ ਰਹੀ ਹੈ ਕੀ ? ਜਾਂ ਇੰਸਾਨ ਬਣਾ ਰਹੀ ਹੈ। ਜੇਕਰ ਮਾਂ-ਬਾਪ ਥੋੜ੍ਹੀ ਦਿਲਚਸਪੀ ਲੈਣ। ਖਾਣਾ ਖਾਣ ਸਮੇਂ ਚਰਚਾ ਕੀਤੀ ਜਾਵੇ ਉਸ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਠੀਕ ਹੋਵੇਗਾ। ਜੋ ਨਵੇਂ ਐਪਸ ਆਏ ਹਨ ਉਸ ਤੋਂ ਜਾਣਕਾਰੀ ਲੈਂਦੇ ਰਹਿਣ। ਇਸ ਤੋਂ ਤਕਨੀਕ ਵਿਚ ਬੱਚੇ ਨੂੰ ਵਧਾਵਾ ਮਿਲੇਗਾ।
PM Modi
ਪੀਐਮ ਮੋਦੀ ਨੇ ਅੱਗੇ ਕਿਹਾ ਕਿ ਇੱਥੇ ਸਾਰਿਆ ਕੋਲ ਸਮਾਰਟ ਫੋਨ ਹੈ, ਪਰ ਸਾਰੇ ਪ੍ਰਧਾਨ ਮੰਤਰੀ ਦੇ ਪਰੋਗਰਾਮ ਵਿਚ ਆ ਕੇ ਅਪਣੇ ਦੋਸਤਾਂ ਨੂੰ ਮੈਸੇਜ ਵਿਚ ਦੱਸਣਗੇ ਕਿ ਅਸੀ ਪੀਐਮ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਸਨ ਪਰ ਅਜਿਹਾ ਕਰਨ ਨਾਲ ਜ਼ਿੰਦਗੀ ਹੋਰ ਇਕੱਠੀ ਹੁੰਦੀ ਚੱਲੀ ਜਾਂਦੀ ਹੈ। ਇਸ ਲਈ ਤਕਨੀਕ ਦੀ ਵਰਤੋਂ ਹੌਂਸਲਾ ਵਧਾਉਣ ਲਈ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਪੱਬ ਜੀ ( PUBG ) ਗੇਮ ਬੱਚਿਆਂ ਵਿਚ ਕਾਫ਼ੀ ਮਸ਼ਹੂਰ ਹੈ।
ਇਸ ਗੇਮ ਦੇ ਕਾਰਨ ਕਈ ਬੱਚਿਆਂ ਦੀ ਪੜਾਈ ਘੱਟ ਕਰਨ, ਮਾਨਸਿਕ ਤਣਾਅ ਵਧਣ ਅਤੇ ਹਿੰਸਕ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਕੁੱਝ ਸਮਾਂ ਪਹਿਲਾਂ ਹੀ ਗੁਜਰਾਤ ਸਰਕਾਰ ਨੇ ਇਸ 'ਤੇ ਰੋਕ ਲਗਾ ਦਿਤੀ ਸੀ। ਨਾਲ ਹੀ ਸੂਬੇ ਦੇ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਨਿਰਦੇਸ਼ ਜਾਰੀ ਕਰ ਗੇਮ ਦੀ ਭੈੜੀ ਆਦਤ ਨੂੰ ਛਡਾਉਣ ਲਈ ਕਿਹਾ ਸੀ।