ਕੀ ਕੋਰੋਨਾ ਸੰਕਟ ਬਾਰੇ ਪਹਿਲਾਂ ਤੋਂ ਹੀ ਜਾਣਦਾ ਸੀ ਰੂਸ? ਦੇਖੋ ਪੂਰੀ ਖ਼ਬਰ...
Published : Apr 3, 2020, 2:21 pm IST
Updated : Apr 3, 2020, 2:21 pm IST
SHARE ARTICLE
Did russia have prior knowledge of corona virus
Did russia have prior knowledge of corona virus

ਪਿਛਲੇ ਸਾਲ 11 ਨਵੰਬਰ ਦੀ ਇਕ ਤਸਵੀਰ ਸਾਹਮਣੇ ਆਈ ਹੈ...

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ, ਚਰਚਾਵਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਇਕ ਪਾਸੇ ਕੁੱਝ ਦੇਸ਼ ਇਸ ਨੂੰ ਚੀਨ ਦਾ ਜੈਵਿਕ ਹਥਿਆਰ ਕਰਾਰ ਦੇ ਰਹੇ ਹਨ, ਉੱਥੇ ਹੀ ਕੁੱਝ ਦੀ ਨਜ਼ਰ ਵਿਚ ਇਹ ਅਮਰੀਕਾ ਦੀ ਸਾਜਿਸ਼ ਹੈ। ਇਸ ਸਭ ਦੇ ਵਿਚਕਾਰ ਰੂਸ ਤੋਂ ਇਕ ਬੇਹੱਦ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਕੀ ਰੂਸ ਨੂੰ ਪਹਿਲਾਂ ਤੋਂ ਹੀ ਕੋਰੋਨਾ ਵਾਇਰਸ ਦੀ ਜਾਣਕਾਰੀ ਸੀ?

RussiaRussia

ਸੈਟੇਲਾਈਟ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਰੂਸ ਨੇ ਕਾਫੀ ਸਮਾਂ ਪਹਿਲਾਂ ਹੀ ਮਾਸਕੋ ਤੋਂ ਬਾਹਰ 92 ਮਿਲੀਅਨ ਪਾਉਂਡ ਦੀ ਲਾਗਤ ਨਾਲ ਇਕ ਹਸਪਤਾਲ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਸੀ। ਇੰਨੇ ਵੱਡੇ ਪੈਮਾਨੇ ਤੇ ਤਿਆਰੀ ਤਾਂ ਹੀ ਸੰਭਵ ਹੈ ਜਦੋਂ ਕਿਸੇ ਵੱਡੀ ਅਣਹੋਣੀ ਦਾ ਖ਼ਦਸ਼ਾ ਹੋਵੇ।

RussiaRussia

ਪਿਛਲੇ ਸਾਲ 11 ਨਵੰਬਰ ਦੀ ਇਕ ਤਸਵੀਰ ਸਾਹਮਣੇ ਆਈ ਹੈ ਜਿਸ ਵਿਚ ਜ਼ਿਆਦਾਤਰ ਖੇਤ ਹੀ ਨਜ਼ਰ ਆ ਰਹੇ ਹਨ, ਇਹ ਤਸਵੀਰ ਚੀਨ ਦੇ ਵੁਹਾਨ ਵਿਚ ਕੋਰੋਨਾ ਵਾਇਰਸ ਦੀ ਸ਼ੁਰੂਆਤ ਤੋਂ ਲਗਭਗ ਇਕ ਮਹੀਨਾ ਪਹਿਲਾਂ ਦੀ ਹੈ। 28 ਫਰਵਰੀ 2020 ਯਾਨੀ ਤਕਰੀਬਨ ਤਿੰਨ ਮਹੀਨਿਆਂ ਬਾਅਦ ਲਈ ਗਈ ਇਕ ਤਸਵੀਰ ਵਿਚ ਨਜ਼ਰ ਆ ਰਿਹਾ ਹੈ ਕਿ ਖੇਤਾਂ ਨੂੰ ਸਾੜ ਦਿੱਤਾ ਗਿਆ ਹੈ ਅਤੇ ਵੱਡੇ ਪੈਮਾਨੇ ਤੇ ਐਮਰਜੈਂਸੀ ਯਾਰਡ ਬਣਾਏ ਜਾ ਰਹੇ ਹਨ।

RussiaRussia

15 ਮਾਰਚ 2020 ਦੀ ਇਕ ਤਸਵੀਰ ਵਿਚ ਵੱਡੀ ਗਿਣਤੀ ਵਿਚ ਕ੍ਰੇਨਾਂ ਰਾਹੀਂ ਕੰਮ ਕਰਦੇ ਦੇਖਿਆ ਜਾ ਸਕਦਾ ਹੈ। 31 ਮਾਰਚ 2020 ਨੂੰ Maxar ਵਰਲਡਵਾਈਡ ਦੁਆਰਾ ਲਈ ਇਕ ਜ਼ੂਮ-ਇਨ ਤਸਵੀਰ ਤੋਂ ਪਤਾ ਚਲਦਾ ਹੈ ਕਿ ਹਸਪਤਾਲ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਪਹਿਲਾਂ ਹਸਪਤਾਲ ਦੇ ਨਿਰਮਾਣ ਦੌਰਾਨ ਰੂਸ ਨੇ ਕੋਰੋਨਾ ਪੀੜਤ ਮਰੀਜ਼ਾਂ ਲਈ 500 ਬੈੱਡ ਵਾਲੇ ਦੂਜੇ ਹਸਪਤਾਲ ਦੇ ਨਿਰਮਾਣ ਦੀ ਯੋਜਨਾ ਤੋਂ ਪਰਦਾ ਚੁੱਕਿਆ ਹੈ।

RussiaRussia

ਹੁਣ ਰੂਸ ਵਿਚ ਖਾਸ ਤੌਰ ਤੇ ਕੋਰੋਨਾ ਵਾਇਰਸ ਨਾਲ ਮੁਕਾਬਲੇ ਲਈ ਦੋ ਹਸਪਤਾਲ ਹੋਣਗੇ। ਗੌਰਤਲਬ ਹੈ ਕਿ ਰੂਸ ਵਿਚ COVID-19 ਪੀੜਤਾਂ ਦੀ ਗਿਣਤੀ 1000 ਤੋਂ ਪਾਰ ਚਲੀ ਗਈ ਹੈ। ਸਭ ਤੋਂ ਜ਼ਿਆਦਾ ਮਾਮਲੇ ਮਾਸਕੋ ਵਿਚ ਦੇਖਣ ਨੂੰ ਮਿਲੇ ਹਨ।

RussiaRussia

ਦਸ ਦਈਏ ਕਿ ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਦੇਸ਼ਵਾਸੀਆਂ ਨੂੰ ਇਕਜੁਟਤਾ ਦਿਖਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਲੋਕ ਐਤਵਾਰ ਦੀ ਰਾਤ ਨੂੰ 9 ਵਜੇ ਦੀਵੇ ਬਾਲਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement