
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬਾਇਓਪਿਕ ਦੇ ਰੀਲੀਜ਼ ਹੋਣ ਦੀ ਤਰੀਕ ਦਾ ਐਲਾਨ ਹੋ ਚੁਕਾ ਹੈ।
ਨਵੀਂ ਦਿੱਲੀ: ਵਿਵਾਦਾਂ ਵਿਚ ਘਿਰੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬਾਇਓਪਿਕ ਦੇ ਰੀਲੀਜ਼ ਹੋਣ ਦੀ ਤਰੀਕ ਦਾ ਐਲਾਨ ਹੋ ਚੁਕਾ ਹੈ। ਹੁਣ ਇਹ ਫਿਲਮ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਇਕ ਦਿਨ ਬਾਅਦ 24 ਮਈ ਨੂੰ ਰੀਲੀਜ਼ ਹੋਵੇਗੀ। ਪਹਿਲਾਂ ਇਹ ਫਿਲਮ 11 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਵਾਲੇ ਦਿਨ ਰੀਲੀਜ਼ ਹੋਣੀ ਸੀ ਪਰ ਰੀਲੀਜ਼ ਤੋਂ ਇਕ ਦਿਨ ਪਹਿਲਾਂ ਹੀ 10 ਅਪ੍ਰੈਲ ਨੂੰ ਚੋਣ ਕਮਿਸ਼ਨ ਨੇ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਸੀ।
Election Commission of India
ਚੋਣ ਕਮਿਸ਼ਨ ਨੇ Representative of the People Act ਦੇ ਸੈਕਸ਼ਨ 126(1) ਦੇ ਤਹਿਤ ਪੀਐਮ ਮੋਦੀ ਦੀ ਬਾਇਓਪਿਕ ‘ਤੇ ਰੋਕ ਲਗਾ ਦਿੱਤੀ ਸੀ। ਇਸ ਦੇ ਤਹਿਤ ਦੱਸਿਆ ਗਿਆ ਸੀ ਕਿ ਕਿਸੇ ਵੀ ਤਰ੍ਹਾਂ ਦਾ ਚੋਣ ਕੰਟੈਂਟ ਸਿਨੇਮਾ ਜਾਂ ਟੀਵੀ ਆਦਿ ਦੇ ਜ਼ਰੀਏ ਪ੍ਰਸਾਰਿਤ ਨਹੀਂ ਕੀਤਾ ਜਾ ਸਕਦਾ ਹੈ। ਰੀਲੀਜ਼ ਡੇਟ ਬਦਲਣ ਤੋਂ ਬਾਅਦ ਚੋਣ ਕਮਿਸ਼ਨ ਦੇ ਨਿਰਦੇਸ਼ ਖਿਲਾਫ ਫਿਲਮ ਦੇ 4 ਨਿਰਮਾਤਾਵਾਂ ਨੇ ਸੁਪਰੀਮ ਕੋਰਟ ਕੋਲ ਸ਼ਿਕਾਇਤ ਕੀਤੀ ਸੀ।
PM Modi biopic
ਫਿਲਮ ਨਿਰਮਾਤਾ ਵੱਲੋਂ ਮੰਗ ਕੀਤੀ ਗਈ ਸੀ ਕਿ ਚੋਣ ਕਮਿਸ਼ਨ ਇਕ ਵਾਰ ਫਿਲਮ ਦੇਖੇ ਅਤੇ ਫਿਰ ਕੋਈ ਫੈਸਲਾ ਕਰੇ। ਚੋਣ ਕਮਿਸ਼ਨ ਨੇ 17 ਅਪ੍ਰੈਲ ਨੂੰ ਫਿਲਮ ਦੇਖੀ ਅਤੇ ਸੁਪਰੀਮ ਕੋਰਟ ਵਿਚ ਅਪਣਾ ਪੱਖ ਰੱਖਿਆ। ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਫਿਲਮ ਦੀ ਰੀਲੀਜ਼ ਰੋਕਣ ਦੀ ਮੰਗ ਕੀਤੀ ਸੀ। ਵਿਰੋਧੀਆਂ ਨੇ ਇਲ਼ਜ਼ਾਮ ਲਗਾਇਆ ਸੀ ਕਿ ਇਹ ਫਿਲਮ ਇਕ ਪ੍ਰੋਪੋਗੰਡਾ ਫਿਲਮ ਹੈ, ਜਿਸ ਦਾ ਮਕਸਦ ਭਾਜਪਾ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪ੍ਰਚਾਰ ਕਰਨਾ ਹੈ।