ਅਪਣੇ ਵਰਕਰਾਂ ਦੇ ਕਤਲ ਨੂੰ ਲੈ ਕੇ ਭਾਜਪਾ ਵੱਲੋਂ ਪੱਛਮੀ ਬੰਗਾਲ 'ਚ ਬੰਦ ਦਾ ਐਲਾਨ
Published : Jun 3, 2018, 4:45 pm IST
Updated : Jun 3, 2018, 4:45 pm IST
SHARE ARTICLE
Curfew in West Bengal due to Murder of their Workers
Curfew in West Bengal due to Murder of their Workers

ਪੱਛਮੀ ਬੰਗਾਲ ਦੇ ਪੁਰੁਲਿਆਂ ‘ਚ ਦੋ ਕਰਮਚਾਰੀਆਂ ਦੇ ਕਤਲ ਦੇ ਵਿਰੋਧ ਵਿਚ ਭਾਰਤੀ ਜਨਤਾ ਪਾਰਟੀ ਨੇ ਬੰਦ ਦਾ ਐਲਾਨ ਕੀਤਾ ਹੈ।

ਪੱਛਮੀ ਬੰਗਾਲ ਦੇ ਪੁਰੁਲਿਆਂ ‘ਚ ਦੋ ਕਰਮਚਾਰੀਆਂ ਦੇ ਕਤਲ ਦੇ ਵਿਰੋਧ ਵਿਚ ਭਾਰਤੀ ਜਨਤਾ ਪਾਰਟੀ ਨੇ ਬੰਦ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਬੰਗਾਲ ਦੀ ਮਮਤਾ ਸਰਕਾਰ ਨੂੰ ਨਾਕਾਮ ਕਰਾਰ ਦਿੱਤਾ ਹੈ।

BhajpaBhajpaਪਾਰਟੀ ਨੇ ਐੱਨ ਐਚ ਆਰ ਸੀ ਵਲੋਂ ਇਸ ਸਾਰੇ ਮਾਮਲੇ ਦੀ ਜਲਦ ਤੋਂ ਜਲਦ ਜਾਂਚ ਦੀ ਮੰਗ ਵੀ ਕੀਤੀ ਹੈ। ਮਮਤਾ ਸਰਕਾਰ ਵੱਲੋਂ ਸੀਆਈਡੀ ਨੂੰ ਘਟਨਾ ਦੀ ਜਾਂਚ ਕਰਨ ਦੀ ਜਿੰਮੇਵਾਰੀ ਸੌਂਪ ਦਿੱਤੀ ਗਈ ਹੈ।

ਦੱਸ ਦਈਏ ਕਿ ਪੁਰੁਲਿਆ ਵਿਚ ਚਾਰ ਦਿਨਾਂ ਦੇ ਅੰਦਰ ਅੰਦਰ ਸ਼ਨੀਵਾਰ ਨੂੰ ਦੂਜੇ ਵਿਅਕਤੀ ਦੀ ਲਾਸ਼ ਲਮਕੀ ਹੋਈ ਮਿਲੀ ਹੈ। ਇਸ ਤੋਂ ਪਹਿਲਾਂ 18 ਸਾਲ ਦੇ ਦਲਿਤ ਤਰਿਲੋਚਨ ਦੀ ਦਰੱਖਤ ਨਾਲ ਲਟਕਦੀ ਮਿਲੀ ਸੀ। ਉਸ ਤੋਂ ਬਾਅਦ ਹੁਣ 30 ਸਾਲ ਦੇ ਦੁਲਾਲ ਕੁਮਾਰ ਦਾ ਲਾਸ਼ ਹਾਈ ਟੇਂਸ਼ਨ ਖੰਭੇ ਨਾਲ ਲਟਕੀ ਮਿਲੀ।

West Bengal Murder West Bengal Murderਬੀਜੇਪੀ ਨੇ ਭਰੋਸਾ ਜਤਾਇਆ ਹੈ ਕਿ ਮ੍ਰਿਤਕ ਪਾਰਟੀ ਦੇ ਕਰਮਚਾਰੀ ਸਨ ਅਤੇ ਦੋਹੇ ਘਟਨਾਵਾਂ ਨੂੰ ਰਾਜਨੀਤਕ ਹੱਤਿਆ ਕਰਾਰ ਦਿੱਤਾ ਹੈ। ਦੋਵੇਂ ਮ੍ਰਿਤਕ ਵਿਅਕਤੀ ਵੱਖ-ਵੱਖ ਪਿੰਡ ਤੋਂ ਸਨ, ਪਰ ਦੋਵਾਂ ਦਾ ਪਿੰਡ ਇੱਕ ਹੀ ਠਾਣੇ ਅਧੀਨ ਆਉਂਦਾ ਹੈ। 

West Bengal Murder West Bengal Murderਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਮਮਤਾ ਬੈਨਰਜੀ ਦੀ ਸਰਕਾਰ ਰਾਜ ਵਿਚ ਕਾਨੂੰਨ ਵਿਵਸਥਾ ਨੂੰ ਸਥਿਰ ਰੱਖਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਕਿ ਮੈਂ ਪੀੜਿਤ ਪਰਿਵਾਰ ਦੇ ਪ੍ਰਤੀ ਦੁੱਖ ਪ੍ਰਗਟ ਕਰਦਾ ਹਾਂ। ਮੈਂ ਲੱਖਾਂ ਬੀਜੇਪੀ ਕਰਮਚਾਰੀਆਂ ਦੇ ਨਾਲ ਦੁਲਾਲ ਕੁਮਾਰ ਦੇ ਪਰਿਵਾਰ ਦਾ ਦੁੱਖ ਸਾਂਝਾ ਕਰਦਾ ਹਾਂ। ਉਥੇ ਹੀ, ਮਮਤਾ ਬੈਨਰਜੀ ਸਰਕਾਰ ਨੇ ਮਾਮਲੇ ‘ਚ ਤੇਜੀ ਵਿਖਾਈ ਹੈ।

Mamta Banerjee Mamta Banerjeeਮਮਤਾ ਸਰਕਾਰ ਨੇ  ਆਉਂਦਿਆਂ ਪੁਰੁਲਿਆ ਦੇ SP ਨੂੰ ਅਹੁਦੇ ਤੋਂ ਹਟਾਇਆ ਅਤੇ ਨਾਲ ਹੀ ਸੀਆਈਡੀ ਤੋਂ ਦੋਵਾਂ ਮਾਮਲਿਆਂ ਦੀ ਜਾਂਚ ਕਰਾਉਣ ਦਾ ਹੁਕਮ ਵੀ  ਦਿੱਤਾ ਹੈ। ਦੂਜੇ ਪਾਸੇ ਬੀਜੇਪੀ ਇਸ ਮਾਮਲੇ ਨੂੰ ਅੱਧ ਵਿਚਕਾਰ ਨਹੀਂ ਛਡਣਾ ਚਾਹੁੰਦੀ। ਬੀਜੇਪੀ ਬੁਲਾਰੇ ਸ਼ਾਹਨਵਾਜ ਹੁਸੈਨ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਬੀਜੇਪੀ ਦੇ ਲੋਕਾਂ ਨੂੰ ਬੰਗਾਲ ਵਿਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਹ ਇਸ 'ਤੇ ਚੁੱਪ ਨਹੀਂ ਰਹਿਣਗੇ। ਇਸ ਦੌਰਾਨ ਪਾਰਟੀ ਨੇ 12 ਘੰਟੇ ਦਾ ਬੰਦ ਦਾ ਫੈਸਲਾ ਲਿਆ ਹੈ।

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement