
ਲੁਧਿਆਣਾ ਦੇ ਟਿੱਬਾ ਰੋਡ 'ਤੇ ਪੈਂਦੇ ਕੰਪਨੀ ਬਾਗ਼ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਨੂੰਹ ਨੇ ਅਪਣੀ ਸਹੇਲੀ...
ਲੁਧਿਆਣਾ : ਲੁਧਿਆਣਾ ਦੇ ਟਿੱਬਾ ਰੋਡ 'ਤੇ ਪੈਂਦੇ ਕੰਪਨੀ ਬਾਗ਼ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਨੂੰਹ ਨੇ ਅਪਣੀ ਸਹੇਲੀ ਅਤੇ ਉਸ ਦੇ ਆਸ਼ਕ ਤੋਂ ਅਪਣੀ 75 ਸਾਲਾ ਬਜ਼ੁਰਗ ਸੱਸ ਦਾ ਕਤਲ ਕਰਵਾ ਦਿਤਾ ਹੈ। ਦਸਿਆ ਜਾ ਰਿਹਾ ਹੈ ਕਿ ਔਰਤ ਨੇ ਘਰੇਲੂ ਵਿਵਾਦ ਦੇ ਕਾਰਨ ਅਪਣੀ ਸਹੇਲੀ ਅਤੇ ਉਸ ਦੇ ਆਸ਼ਕ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਹ ਖੂਨੀ ਕਾਂਡ ਕਰਾਵਇਆ। ਜਿਨ੍ਹਾਂ ਨੇ ਬਜ਼ੁਰਗ ਔਰਤ ਸੁਰਜੀਤ ਕੌਰ ਦਾ ਬੇਰਹਿਮੀ ਨਾਲ ਕਤਲ ਕਰਵਾ ਦਿੱਤਾ।
surjit kaurਮੁਲਜ਼ਮਾਂ ਨੇ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਕੇਸ ਨੂੰ ਲੁੱਟ-ਖੋਹ ਦੀ ਰੰਗਤ ਦੇਣ ਦਾ ਯਤਨ ਕੀਤਾ ਪਰ ਪੁਲਿਸ ਨੇ ਉਨ੍ਹਾਂ ਦੀ ਸਾਰੀ ਯੋਜਨਾ ਦਾ ਪਰਦਾਫਾਸ਼ ਕਰ ਦਿਤਾ ਅਤੇ ਔਰਤ ਸਮੇਤ ਉਸ ਦੀ ਸਹੇਲੀ ਅਤੇ ਸਹੇਲੀ ਦੇ ਆਸ਼ਕ ਨੂੰ ਗ੍ਰਿਫ਼ਤਾਰ ਕਰ ਲਿਆ। ਫੜੇ ਗਏ ਦੋਸ਼ੀਆਂ ਦੀ ਪਛਾਣ ਟਿੱਬਾ ਰੋਡ ਕੰਪਨੀ ਬਾਗ ਦੀ 40 ਸਾਲਾ ਜੋਤੀ, ਜੋਤੀ ਦੀ 25 ਸਾਲਾ ਸਹੇਲੀ ਵਰਖਾ ਅਤੇ ਵਰਖਾ ਦੇ 31 ਸਾਲਾ ਆਸ਼ਕ ਰਾਜਵੀਰ ਕਸ਼ਯਪ ਉਰਫ਼ ਰਾਜੂ ਵਜੋਂ ਹੋਈ ਹੈ, ਜੋ ਕਿ ਬਾਬਾ ਥਾਨ ਸਿੰਘ ਚੌਕ ਦੇ ਕੋਲ ਅੰਬੇਡਕਰ ਨਗਰ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ ਅਤੇ ਪ੍ਰਿੰਟਿੰਗ ਦਾ ਕੰਮ ਕਰਦਾ ਹੈ।
ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਕਤਲ 'ਚ ਵਰਤੀ ਲੋਹੇ ਦੀ ਛੈਣੀ ਵੀ ਬਰਾਮਦ ਕਰ ਲਈ ਹੈ। ਇਸ ਸਬੰਧੀ ਮ੍ਰਿਤਕਾ ਦੇ ਬੇਟੇ ਮਨਜੀਤ ਸਿੰਘ (40) ਦੀ ਸ਼ਿਕਾਇਤ 'ਤੇ ਟਿੱਬਾ ਥਾਣੇ ਵਿਚ ਕਤਲ ਦਾ ਪਰਚਾ ਦਰਜ ਕੀਤਾ ਗਿਆ ਹੈ। ਉਧਰ ਜੋਤੀ ਦੇ ਚਰਿੱਤਰ ਨੂੰ ਲੈ ਕੇ ਇਲਾਕੇ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ। ਸਹਾਇਕ ਪੁਲਿਸ ਕਮਿਸ਼ਨਰ ਪੂਰਬੀ ਪਵਨਜੀਤ ਨੇ ਦਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ ਕਹਾਣੀ ਸਾਹਮਣੇ ਆਈ ਹੈ ਕਿ ਜੋਤੀ ਦੀ ਅਪਣੀ ਸੱਸ ਨਾਲ ਬਿਲਕੁਲ ਨਹੀਂ ਬਣਦੀ ਸੀ।
murderਮੁਲਜ਼ਮ ਔਰਤ ਜੋਤੀ ਨੂੰ ਆਪਣੀ ਆਜ਼ਾਦੀ ਵਿਚ ਸੱਸ ਦੀ ਟੋਕਾ-ਟਾਕੀ ਬਿਲਕੁਲ ਬਰਦਾਸ਼ਤ ਨਹੀਂ ਸੀ ਅਤੇ ਉਸ ਦੀ ਸੱਸ ਉਸ ਦੇ ਚਰਿੱਤਰ 'ਤੇ ਸ਼ੱਕ ਕਰਦੀ ਸੀ, ਜਿਸ ਕਾਰਨ ਘਰੇਲੂ ਝਗੜਾ ਰਹਿੰਦਾ ਸੀ। ਉਸ ਦਾ ਪਤੀ ਮਨਜੀਤ ਵੀ ਆਪਣੀ ਮਾਂ ਦਾ ਹੀ ਸਾਥ ਦਿੰਦਾ ਸੀ। ਪੈਸਾ ਅਤੇ ਗਹਿਣੇ ਉਸ ਨੇ ਮਾਂ ਨੂੰ ਸੌਂਪ ਰੱਖੇ ਸਨ। ਇਹ ਗੱਲ ਵੀ ਜੋਤੀ ਨੂੰ ਬੇਹੱਦ ਰੜਕ ਰਹੀ ਸੀ। ਘਰ 'ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਅਤੇ ਸੱਸ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਅਪਣੀ ਸਹੇਲੀ ਨਾਲ ਮਿਲ ਕੇ ਇਹ ਖ਼ੂਨੀ ਖੇਡ ਖੇਡੀ। ਸਾਜ਼ਿਸ਼ ਤਹਿਤ ਰਾਜੂ ਨੇ ਸੁਰਜੀਤ ਦਾ ਕਤਲ ਕਰਨ ਤੋਂ ਬਾਅਦ ਘਰ ਵਿਚ ਲੁੱਟ-ਖੋਹ ਕਰਨੀ ਸੀ। ਜੋਤੀ ਨੇ ਲੁੱਟੇ ਗਏ ਪੈਸਿਆਂ 'ਚੋਂ 50,000 ਰੁਪਏ ਰਾਜੂ ਨੂੰ ਦੇਣ ਦਾ ਲਾਲਚ ਦਿਤਾ, ਜਦਕਿ ਸੱਸ ਦੇ ਕੋਲ ਲੁੱਟ-ਖੋਹ ਕਰਨ ਤੋਂ ਬਾਅਦ ਜੋ ਗਹਿਣੇ ਹਾਸਲ ਹੋਣੇ ਸਨ, ਉਹ ਜੋਤੀ ਨੇ ਆਪਣੇ ਕੋਲ ਰੱਖਣ ਦੀ ਸ਼ਰਤ ਰੱਖੀ ਸੀ।
crimeਕਤਲ ਕਰਨ ਮੌਕੇ ਘਰ ਵਿਚ ਦਾਖਲ ਹੋਣ ਤੋਂ ਬਾਅਦ ਰਾਜੂ ਨੇ ਯੋਜਨਾ ਮੁਤਾਬਕ ਸੁਰਜੀਤ ਕੌਰ ਤੋਂ ਕੁਝ ਪੈਸਿਆਂ ਦੀ ਮੰਗ ਕੀਤੀ, ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਰਾਜੂ ਨੇ ਬੜੀ ਹੀ ਬੇਰਹਿਮੀ ਨਾਲ ਲੋਹੇ ਦੀ ਛੈਣੀ ਨਾਲ ਉਸ ਦੇ ਸਿਰ 'ਤੇ 5-6 ਵਾਰ ਕੀਤੇ। ਛੈਣੀ ਦਾ ਇਕ ਵਾਰ ਸੁਰਜੀਤ ਦੇ ਸਿਰ ਦੇ ਆਰ-ਪਾਰ ਹੋ ਗਿਆ ਅਤੇ ਉਹ ਲਹੂ-ਲੁਹਾਣ ਹੋ ਗਈ ਅਤੇ ਜ਼ੋਰ-ਜ਼ੋਰ ਨਾਲ ਚੀਕਣ ਲੱਗੀ। ਫੜੇ ਜਾਣ ਦੇ ਡਰੋਂ ਰਾਜੂ ਘਬਰਾਅ ਗਿਆ ਅਤੇ ਖੂਨ ਨਾਲ ਲਥਪਥ ਛੈਣੀ ਮੌਕੇ 'ਤੇ ਛੱਡ ਕੇ ਉੱਥੋਂ ਭੱਜ ਗਿਆ।
murderਇਸ ਤੋਂ ਕੁਝ ਦੇਰ ਬਾਅਦ ਹੀ ਜੋਤੀ ਘਰ ਆ ਗਈ। ਸਭ ਤੋਂ ਪਹਿਲਾਂ ਉਸ ਨੇ ਖੂਨ ਨਾਲ ਲਿੱਬੜਿਆ ਸੁਰਜੀਤ ਦਾ ਮੋਬਾਇਲ ਪਾਣੀ ਨਾਲ ਧੋਤਾ ਅਤੇ ਆਪਣੇ ਆਪ ਨੂੰ ਡਰਾਮਾ ਰਚਣ ਲਈ ਤਿਆਰ ਕਰਦੇ ਹੋਏ ਲੁੱਟ-ਖੋਹ ਦਾ ਰੌਲਾ ਪਾ ਦਿੱਤਾ। ਇਸੇ ਦੌਰਾਨ ਆਲੇ-ਦੁਆਲੇ ਗੁਆਂਢ ਦੇ ਹੋਰ ਵੀ ਲੋਕ ਇਕੱਠੇ ਹੋ ਗਏ। ਉਸ ਸਮੇਂ ਸੁਰਜੀਤ ਦਾ ਸਾਹ ਚੱਲ ਰਿਹਾ ਸੀ। ਉਨ੍ਹਾਂ ਨੇ ਕੋਸ਼ਿਸ਼ ਕਰ ਕੇ ਸੁਰਜੀਤ ਨੂੰ ਚੁੱਕਿਆ ਤਾਂ ਉਹ ਬੈਠ ਗਈ ਅਤੇ ਆਪ ਚੱਲ ਕੇ ਗੇਟ ਤੱਕ ਆਈ ਪਰ ਇਸ ਤੋਂ ਜ਼ਿਆਦਾ ਨਹੀਂ ਚੱਲ ਸਕੀ। ਲੋਕਾਂ ਨੇ ਦੱਸਿਆ ਕਿ ਇਸ ਹਾਲਤ ਵਿਚ ਵੀ ਸੁਰਜੀਤ ਰਾਜ ਅਤੇ ਜੋਤੀ ਦਾ ਨਾਂ ਲੈ ਰਹੀ ਸੀ।
murderਸੂਤਰਾਂ ਅਨੁਸਾਰ ਰਾਜੂ ਨੇ ਪੁਲਿਸ ਕੋਲ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਜਦਕਿ ਵਰਖਾ ਦਾ ਕਹਿਣਾ ਹੈ ਕਿ ਉਹ ਬਿਲਕੁਲ ਨਿਰਦੋਸ਼ ਹੈ। ਉਸ ਦਾ ਕਤਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕਤਲ ਦੇ ਸਮੇਂ ਉਹ ਡਾਕਟਰ ਕੋਲ ਦਵਾਈ ਲੈਣ ਗਈ ਸੀ। ਉਧਰ ਦਰਜ ਕੀਤੀ ਕਤਲ ਦੀ ਪੁਲਿਸ ਰਿਪੋਰਟ ਵਿਚ ਮਨਜੀਤ ਦਾ ਕਹਿਣਾ ਸੀ ਕਿ ਸਿਹਤ ਠੀਕ ਨਾ ਹੋਣ ਕਾਰਨ ਉਹ ਸੋਮਵਾਰ ਨੂੰ ਛੁੱਟੀ ਲੈ ਕੇ ਦੁਪਹਿਰ ਕਰੀਬ 1.30 ਵਜੇ ਜਿਉਂ ਹੀ ਘਰ ਪੁੱਜਾ ਤਾਂ ਉਸ ਨੇ ਦੇਖਿਆ ਕਿ ਰਾਜੂ ਲੁੱਟ ਦੀ ਨੀਅਤ ਨਾਲ ਉਸ ਦੀ ਮਾਂ ਦੇ ਸਿਰ 'ਤੇ ਲੋਹੇ ਦੀ ਛੈਣੀ ਨਾਲ ਤਾਬੜਤੋੜ ਵਾਰ ਕਰ ਰਿਹਾ ਸੀ। ਉਸ ਨੂੰ ਦੇਖ ਕੇ ਰਾਜੂ ਘਬਰਾ ਗਿਆ ਅਤੇ ਹਥਿਆਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਉਹ ਆਪਣੀ ਭੈਣ ਬਬਲੀ ਅਤੇ ਭਾਣਜੇ ਰੋਹਿਤ ਕੁਮਾਰ ਉਰਫ਼ ਲਾਡੀ ਨੂੰ ਬੁਲਾ ਕੇ ਪ੍ਰਾਈਵੇਟ ਵਾਹਨ ਦੀ ਮਦਦ ਨਾਲ ਆਪਣੀ ਮਾਂ ਨੂੰ ਇਲਾਜ ਲਈ ਹਸਪਤਾਲ ਲੈ ਕੇ ਚਲੇ ਗਏ, ਜਿੱਥੇ ਉਸ ਦੀ ਮੌਤ ਹੋ ਗਈ।