
ਲੋਕ ਕੁਦਰਤ ਪ੍ਰਤੀ ਜਾਗਰੂਕ ਕਰਨ ਲਈ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਚੰਬਲ ਇਲਾਕੇ 'ਚ ਹੁਣ ਬੰਦੂਕ......
ਗਵਾਲੀਅਰ : ਲੋਕ ਕੁਦਰਤ ਪ੍ਰਤੀ ਜਾਗਰੂਕ ਕਰਨ ਲਈ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਚੰਬਲ ਇਲਾਕੇ 'ਚ ਹੁਣ ਬੰਦੂਕ ਰੱਖਣ ਵਾਲੇ ਲੋਕਾਂ ਨੂੰ ਹਥਿਆਰ ਦਾ ਲਾਇਸੈਂਸ ਲੈਣ ਲਈ 10 ਦਸ ਬੂਟੇ ਲਾਉਣ ਦੀ ਸ਼ਰਤ ਨੂੰ ਪੂਰਾ ਕਰਨਾ ਪਵੇਗਾ। ਇਸ ਦੇ ਨਾਲ ਹੀ ਇਨ੍ਹਾਂ ਬੂਟਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਹੋਵੇਗੀ ਤੇ ਬੂਟਿਆਂ ਨਾਲ ਸੈਲਫ਼ੀ ਲੈ ਕੇ ਕਲੈਕਟਰ ਨੂੰ ਦਿਖਾਉਣੀ ਹੋਵੇਗੀ।
Gwalior collector unique rule
ਨੇੜਲੇ ਇਲਾਕਿਆਂ 'ਚ ਇਹ ਯੋਜਨਾ ਚੰਗੀ ਤਰ੍ਹਾਂ ਕੰਮ ਕਰ ਸਕੇ ਇਸਦੀ ਨਿਗਰਾਨੀ ਸਬੰਧਤ ਇਲਾਕੇ ਦੇ ਪਟਵਾਰੀ ਦੀ ਹੋਵੇਗੀ ਤੇ ਉਹ ਰਿਪੋਰਟ ਵੀ ਦੇਵੇਗਾ। ਦੱਸ ਦੇਈਏ ਕਿ ਗਵਾਲੀਅਰ ਦੇ ਲੋਕ ਬੰਦੂਕ ਰੱਖਣ ਦੇ ਸ਼ੌਕੀਨ ਹਨ। ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਦੇ ਚਲਦੇ ਕਈ ਮਹੀਨਿਆਂ ਤੋਂ ਬੰਦੂਕ ਦੇ ਲਾਇਸੈਂਸ ਦੀ ਬਹਾਲੀ ਨੂੰ ਕਲੈਕਟਰ ਨੇ ਰੋਕ ਰੱਖਿਆ ਸੀ। ਜਿਸ ਨੂੰ ਹੁਣ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ।
Gwalior collector unique rule
ਕਲੈਕਟਰ ਅਨੁਰਾਗ ਚੋਧਰੀ ਨੇ ਕਿਹਾ ਕਿ ਜੇਕਰ ਇਸ ਕੰਮ ਲਈ ਅਪੀਲਕਰਤਾ ਕੋਲ ਜ਼ਮੀਨ ਨਹੀਂ ਹੈ ਤਾਂ ਸ਼ਹਿਰ ਤੇ ਪਿੰਡਾਂ 'ਚ ਪ੍ਰਸ਼ਾਸਨ ਨੇ ਅਜਿਹੇ ਸਥਾਨ ਤੈਅ ਕਰ ਦਿੱਤੇ ਹਨ। ਜਿੱਥੇ ਜਾ ਕੇ ਪੌਕੇ ਲਗਾਉਣੇ ਪੈਣਗੇ ਤੇ ਲਗਾਤਾਰ ਇਕ ਮਹੀਨੇ ਤਕ ਉਨ੍ਹਾਂ ਦੀ ਦੇਖਭਾਲ ਕਰਨੀ ਹੋਵੇਗੀ। ਕਲੈਕਟਰ ਮੁਤਾਬਕ ਪੈਟਰੋਲ ਪੰਪਾਂ ਅਤੇ ਸਟੋਨ ਕ੍ਰੈਸ਼ਰਾਂ ਨੂੰ ਵੀ ਲਗਾਉਣ ਲਈ ਬੂਟੇ ਲਗਾਉਣਾ ਲਾਜ਼ਮੀ ਕੀਤਾ ਜਾ ਰਿਹਾ ਹੈ।
Gwalior collector unique rule