Pulwama ਵਿਚ ਅੱਤਵਾਦੀ ਹਮਲਾ: 3 ਅੱਤਵਾਦੀਆਂ ਨੇ BJP ਆਗੂ Rakesh Pandita ਨੂੰ ਮਾਰੀ ਗੋਲੀ
Published : Jun 3, 2021, 10:46 am IST
Updated : Jun 3, 2021, 10:46 am IST
SHARE ARTICLE
BJP leader Rakesh Pandita shot by terrorists in Pulwama
BJP leader Rakesh Pandita shot by terrorists in Pulwama

ਹਸਪਤਾਲ ਵਿਚ ਤੋੜਿਆ ਦਮ

ਸ੍ਰੀਨਗਰ: ਜੰਮੂ-ਕਸ਼ਮੀਰ (Jammu and Kashmir ) ਦੇ ਪੁਲਵਾਮਾ ਵਿਚ ਬੁੱਧਵਾਰ ਦੇਰ ਸ਼ਾਮ 3 ਅੱਤਵਾਦੀਆਂ ਨੇ ਇਕ ਭਾਜਪਾ ਨੇਤਾ (BJP Leader) ਨੂੰ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਤਰਾਲ ਤੋਂ ਭਾਜਪਾ ਕੌਂਸਲਰ ਰਾਕੇਸ਼ ਪੰਡਿਤ (BJP councillor Rakesh Pandita) ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।

BJP leader Rakesh Pandita shot by terrorists in Pulwama BJP leader Rakesh Pandita shot by terrorists in Pulwama

ਇਹ ਵੀ ਪੜ੍ਹੋ: ਭਗੌੜੇ ਮੇਹੁਲ ਚੋਕਸੀ ਨੂੰ ਝਟਕਾ, ਡੋਮਿਨਿਕਾ ਦੀ ਅਦਾਲਤ ਨੇ ਜ਼ਮਾਨਤ ਅਰਜ਼ੀ ਕੀਤੀ ਖਾਰਜ

ਇਸ ਘਟਨਾ ਵਿਚ ਰਾਕੇਸ਼ ਦੇ ਦੋਸਤ ਦੀ ਲੜਕੀ ਵੀ ਜ਼ਖਮੀ ਹੋਈ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਰਾਕੇਸ਼ ਪੰਡਿਤ ’ਤੇ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਬਿਨਾਂ ਸੁਰੱਖਿਆ ਤੋਂ ਅਪਣੀ ਦੋਸਤ ਨੂੰ ਮਿਲਣ ਜਾ ਰਹੇ ਸੀ। ਮ੍ਰਿਤਕ ਭਾਜਪਾ ਕੌਂਸਲਰ ਦੇ ਨਾਲ ਹਮੇਸ਼ਾਂ ਦੋ ਸੁਰੱਖਿਆ ਕਰਮੀ ਰਹਿੰਦੇ ਸਨ। ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ (Manoj Sinha) ਨੇ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।

BJP leader Rakesh Pandita shot by terrorists in Pulwama BJP leader Rakesh Pandita shot by terrorists in Pulwama

ਇਹ ਵੀ ਪੜ੍ਹੋ: ਜੂਨ ’84 ਦੌਰਾਨ ਜ਼ਖ਼ਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਸੰਗਤ ਨੂੰ ਕਰਵਾਏ ਜਾਣਗੇ ਦਰਸ਼ਨ

ਕਸ਼ਮੀਰ ਦੇ ਇੰਸਪੈਕਟਰ ਜਨਰਲ ਵਿਜੇ ਕੁਮਾਰ (Inspector general Vijay Kumar) ਨੇ ਕਿਹਾ ਕਿ ਬੁੱਧਵਾਰ ਦੇਰ ਸ਼ਾਮ ਤਿੰਨ ਅਣਪਛਾਤੇ ਅੱਤਵਾਦੀਆਂ ਨੇ ਤਰਾਲ ਦੇ ਭਾਜਪਾ ਕੌਂਸਲਰ ਰਾਕੇਸ਼ ਪੰਡਿਤ ‘ਤੇ ਹਮਲਾ ਕੀਤਾ। ਉਹ ਤਰਾਲ (Tral ) ਬਾਲਾ ਵਿਚ ਰਹਿੰਦੇ ਸਨ। ਘਟਨਾ ਸਮੇਂ ਰਾਕੇਸ਼ ਆਪਣੇ ਦੋਸਤ ਨਾਲ ਜਾ ਰਿਹਾ ਸੀ। ਰਾਕੇਸ਼ ਦੀ ਮੌਤ ਹੋ ਗਈ ਹੈ, ਜਦਕਿ ਉਸ ਦੇ ਦੋਸਤ ਦੀ ਧੀ ਜ਼ਖਮੀ ਹੈ।

Jammu KashmirJammu Kashmir

ਇਹ ਵੀ ਪੜ੍ਹੋ: World Bicycle Day: ਲੰਮੀ ਜ਼ਿੰਦਗੀ ਜਿਊਣ ਲਈ ਸਾਈਕਲ ਨੂੰ ਬਣਾਉ ਅਪਣਾ ਦੋਸਤ

ਅੱਤਵਾਦੀਆਂ ਨੂੰ ਫੜਨ ਲਈ ਖੇਤਰ ਵਿਚ ਸਰਚ ਅਭਿਆਨ (Search Operation) ਚਲਾਇਆ ਜਾ ਰਿਹਾ ਹੈ। ਜੰਮੂ-ਕਸ਼ਮੀਰ ਤੋਂ ਭਾਜਪਾ ਦੇ ਬੁਲਾਰੇ ਅਲਤਾਫ਼ ਠਾਕੁਰ ਨੇ ਘਟਨਾ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅੱਤਵਾਦੀ ਕੁਝ ਵੀ ਕਰ ਲੈਣ ਪਰ ਭਾਜਪਾ ਨੇਤਾਵਾਂ ਨੂੰ ਲੋਕਾਂ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement