Ban on Smoking News: ਕੀ ਭਾਰਤ ਨੂੰ ਸੱਚਮੁਚ ਹੀ ਤਮਾਕੂ ਮੁਕਤ ਕਰਨਾ ਚਾਹੁੰਦੀਆਂ ਹਨ ਸਮੇਂ ਦੀਆਂ ਸਰਕਾਰਾਂ?
Published : Jun 3, 2024, 8:00 am IST
Updated : Jun 3, 2024, 8:00 am IST
SHARE ARTICLE
Image: For representation purpose only.
Image: For representation purpose only.

ਨਿਊਜ਼ੀਲੈਂਡ ਦੁਨੀਆਂ ਦਾ ਪਹਿਲਾ ਦੇਸ਼ ਜਿਥੇ ਤਮਾਕੂ ਰੱਖਣ ਤੇ ਇਸ ਦੀ ਵਰਤੋਂ ਵਿਰੁਧ ਸਖ਼ਤ ਕਾਨੂੰਨ

Ban on Smoking News ਮਲੇਰਕੋਟਲਾ, (ਬਲਵਿੰਦਰ ਸਿੰਘ ਭੁੱਲਰ) : ਭਾਰਤ ਅੰਦਰ ਸਿਹਤ ਮਹਿਕਮੇ ਵਲੋਂ ਤਮਾਕੂ ਰਹਿਤ ਦਿਵਸ ਹਰ ਸਾਲ 31 ਮਈ ਨੂੰ ਮਨਾਇਆ ਜਾਂਦਾ ਹੈ ਅਤੇ ਸਮੁੱਚੇ ਸੰਸਾਰ ਅੰਦਰ ਇਸ ਨੂੰ ਅੰਗਰੇਜ਼ੀ ਭਾਸ਼ਾ ਵਿਚ ‘ਐਂਟੀ ਤਮਾਕੂ ਡੇਅ’ ਵਜੋਂ ਜਾਣਿਆ ਜਾਂਦਾ ਹੈ। ਸੰਸਾਰ ਸਿਹਤ ਸੰਸਥਾ (ਡਬਲਿਊ.ਐਚ.ਉ) ਦੇ ਮੈਂਬਰ ਦੇਸ਼ਾਂ ਨੇ ਸਾਲ 1987 ਦੌਰਾਨ ਤਮਾਕੂ ਦੇ ਨੁਕਸਾਨਾਂ ਦੀ ਗੱਲ ਕਰਦਿਆਂ ਇਕ ਮਤੇ ਅਨੁਸਾਰ ਦੁਨੀਆਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 31 ਮਈ ਨੂੰ ‘ਨੋ ਤਮਾਕੂ ਡੇਅ’ ਆਰੰਭ ਕੀਤਾ ਗਿਆ ਅਤੇ ਦੁਨੀਆਂ ਵਿਚ ਵਸਦੇ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਗਿਆ।

ਪੂਰੇ ਭਾਰਤ ਅੰਦਰ ਸਾਲ 2024 ਦਾ ‘ਨੋ ਤਮਾਕੂ ਡੇਅ’ ਦਾ ਲੋਗੋ ਇਹ ਰਖਿਆ ਗਿਆ ਕਿ ਆਉ ਅਸੀਂ ਅਪਣੇ ਬੱਚਿਆਂ ਦੇ ਸੁਰੱਖਿਅਤ ਭਵਿਖ ਲਈ ਲੋਕਾਂ ਨੂੰ ਤਮਾਕੂ ਦੇ ਸੇਵਨ ਵਿਰੁਧ ਲਾਮਬੰਦ ਕਰੀਏ। ਇਸ ਤੱਥ ਤੋਂ ਕਰੋੜਾਂ ਭਾਰਤੀ ਲੋਕ ਅਣਜਾਣ ਹਨ ਕਿ ਸਾਡੇ ਦੇਸ਼ ਅੰਦਰ ਤਮਾਕੂ ਦੇ ਸੇਵਨ ਵਿਰੁਧ ਕੋਈ ਕਾਨੂੰਨੀ ਬੰਦਿਸ਼ ਨਹੀਂ ਲਗਾਈ ਗਈ ਕਿਉਂਕਿ 31 ਮਈ ਨੂੰ ਤਾਂ ਅਸੀਂ ਸਿਰਫ਼ ਲੋਕਾਂ ਨੂੰ ਤਮਾਕੂ ਦਾ ਸੇਵਨ ਕਰਨ ਵਿਰੁਧ ਸਿਰਫ ਸਹੁੰ ਹੀ ਚਕਾਉਂਦੇ ਹਾਂ। ਨਿਊਜੀਲੈਂਡ ਦੁਨੀਆਂ ਦਾ ਪਹਿਲਾ ਦੇਸ਼ ਹੈ ਜਿਸ ਨੇ ਤਮਾਕੂ ਰੱਖਣ ਅਤੇ ਇਸ ਦੀ ਵਰਤੋਂ ਵਿਰੁਧ ਬਹੁਤ ਸਖਤ ਕਾਨੂੰਨ ਬਣਾਇਆ ਹੋਇਆ ਹੈ। ਇਸ ਦੇ ਉਲਟ ਭਾਰਤ ਸਰਕਾਰ ਅਤੇ ਸੂਬਾਈ ਸਿਹਤ ਮਹਿਕਮੇ ਸਿਰਫ ਖਾਨਾ ਪੂਰਤੀ ਕਰਦੇ ਹੀ ਵਿਖਾਈ ਦਿੰਦੇ ਹਨ ਅਤੇ ਲੋਕਾਂ ਨੂੰ ਤਮਾਕੂ ਦੇ ਸੇਵਨ ਵਿਰੁਧ ਸਹੁੰ ਚਕਾਉਣ ਤੋਂ ਵੱਧ ਹੋਰ ਕੁਝ ਵੀ ਕਰਦੇ ਵਿਖਾਈ ਨਹੀਂ ਦਿੰਦੇ।

ਯੂਨੀਅਨ ਹੈਲਥ ਮਨਿਸਟਰੀ ਦਾ ਕਾਨੂੰਨ ਹੈ ਕਿ ਤਮਾਕੂ ਵੇਚਣ ਲਈ ਦੁਕਾਨਦਾਰਾਂ ਨੂੰ ਲਾਈਸੈਂਸ ਲੈਣਾ ਪਵੇਗਾ ਜਿਸ ਦੀ ਫੀਸ ਦੁਕਾਨ ਅਤੇ ਸ਼ਹਿਰ ਦੇ ਹਿਸਾਬ ਨਾਲ 250 ਰੁਪਏ ਤੋਂ 1000 ਰੁਪਏ ਹੈ। ਇਹ ਫ਼ੀਸ ਸੂਬਾ ਸਰਕਾਰ ਜਾਂ ਨਗਰ ਕੌਂਸਲ ਕੋਲ ਜਮ੍ਹਾਂ ਕਰਵਾ ਕੇ ਸ਼ਰਾਬ ਦੇ ਠੇਕਿਆਂ ਵਾਂਗ ਸੱਭ ਤੋਂ ਪਹਿਲਾਂ ਲਾਈਸੈਂਸ ਲੈਣਾ ਪਵੇਗਾ ਤਾਂ ਹੀ ਦੁਕਾਨਦਾਰ ਤਮਾਕੂ ਵੇਚ ਸਕੇਗਾ। ਦੁਕਾਨਦਾਰ ਲਈ ਇਹ ਵੀ ਹਦਾਇਤ ਹੈ ਕਿ ਉਸ ਦੀ ਦੁਕਾਨ ਵਿਦਿਅਕ ਸੰਸਥਾ ਤੋਂ ਘੱਟੋ ਘੱਟ 100 ਗਜ਼ ਦੂਰ ਹੋਣੀ ਚਾਹੀਦੀ ਹੈ ਅਤੇ ਉਸ ਦੇ ਬਾਹਰ ਬੋਰਡ ’ਤੇ ਲਿਖਿਆ ਹੋਣਾ ਚਾਹੀਦਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤਮਾਕੂ ਦੁਆਰਾ ਤਿਆਰ ਕੀਤੇ ਜਾਂ ਬਣਾਏ ਕੋਈ ਵੀ ਉਤਪਾਦ ਇਸ ਦੁਕਾਨ ਉੱਪਰ ਨਹੀਂ ਵੇਚੇ ਜਾਂਦੇ। ਬਾਕੀ ਬੱਚਿਆਂ ਲਈ ਕਾਪੀਆਂ ਕਿਤਾਬਾਂ, ਕਰਿਆਨਾ ਜਾਂ ਟੌਫ਼ੀਆਂ ਬਿਸਕੁਟ ਵੇਚਣ ਵਾਲਾ ਕੋਈ ਵੀ ਦੁਕਾਨਦਾਰ ਅਪਣੀ ਦੁਕਾਨ ’ਤੇ ਬੀੜੀ, ਸਿਗਰਟ, ਜ਼ਰਦਾ, ਗੁਟਖ਼ਾ, ਪਾਨ ਜਾਂ ਖੈਣੀ ਵਗੈਰਾ ਨਹੀਂ ਵੇਚ ਸਕਦਾ।

ਪੰਜਾਬ ਦੇ ਆਮ ਲੋਕਾਂ ਨੂੰ ਭਲੀ ਭਾਂਤ ਪਤਾ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਅੰਦਰ ਤਕਰੀਬਨ 99 ਫ਼ੀ ਸਦੀ ਦੁਕਾਨਾਂ ’ਤੇ ਕੁਇੰਟਲਾਂ ਦੇ ਹਿਸਾਬ ਨਾਲ ਤਮਾਕੂ ਦਾ ਸਟਾਕ ਪਿਆ ਹੈ ਅਤੇ ਇਸ ਨੂੰ ਧੜੱਲੇ ਨਾਲ ਵੇਚਿਆ ਵੀ ਜਾ ਰਿਹਾ ਹੈ ਪਰ ਸਿਹਤ ਮਹਿਕਮੇ ਦੇ ਹੱਥ ਬੰਨੇ੍ਹ ਹੋਏ ਹਨ ਅਤੇ ਉਹ ਦੁਕਾਨਦਾਰਾਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੇ। ਇਕੱਲੇ ਮਲੇਰਕੋਟਲਾ ਸ਼ਹਿਰ ਅਤੇ ਇਸ ਦੇ ਨਾਲ ਲਗਦੇ ਦਿਹਾਤੀ ਖੇਤਰਾਂ ਵਿਚੋਂ ਟਰੱਕਾਂ ਦੇ ਟਰੱਕ ਤਮਾਕੂ ਬਰਾਮਦ ਕੀਤਾ ਜਾ ਸਕਦਾ ਹੈ ਪਰ ਅਸੀਂ ਨਿਊਜੀਲੈਂਡ ਵਰਗੇ ਛੋਟੇ ਦੇਸ਼ਾਂ ਤੋਂ ਵੀ ਬਹੁਤ ਪਿੱਛੇ ਚਲੇ ਗਏ ਹਾਂ ਕਿਉਂਕਿ ਸਾਡੇ ਦੇਸ਼ ਦੀ ਵਪਾਰਕ ਪੱਧਰ ’ਤੇ ਤਮਾਕੂ ਉਤਪਾਦ ਅਤੇ ਮੰਡੀਕਰਨ ਕਰਨ ਵਾਲੀ ਲਾਬੀ ਸਰਕਾਰਾਂ ਨੂੰ ਕਰੋੜਾਂ ਅਰਬਾਂ ਰੁਪਏ ਦੇ ਚੋਣ ਫੰਡ ਹਰ ਛੋਟੀ ਵੱਡੀ ਚੋਣ ਵਿਚ ਦਿੰਦੀ ਆ ਰਹੀ ਹੈ ਜਿਸ ਦੇ ਚਲਦਿਆਂ ਤਮਾਕੂ ਵਿਰੁਧ ਅਸੀਂ ਬਹੁਤ ਮਜਬੂਰ ਅਤੇ ਬੇਵਸ ਹੋ ਚੁੱਕੇ ਹਾਂ। ਇਹ ਸਵਾਲ ਵੀ ਭਵਿੱਖ ਦੇ ਗਰਭ ਵਿਚ ਹੈ ਕਿ ਕੀ ਭਾਰਤ ਨੂੰ ਸੱਚਮੁਚ ਹੀ ਤਮਾਕੂ ਰਹਿਤ ਕਰਨਾ ਚਾਹੁੰਦੀਆ ਹਨ ਸਮੇਂ ਦੀਆਂ ਸਰਕਾਰਾਂ?

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement