June 1984: ਕਾਨਪੁਰ ਵਿਚ ਸਿੱਖ ਭਾਈਚਾਰੇ ਨੇ ਕਾਲੀਆਂ ਪੱਗਾਂ ਬੰਨ੍ਹ ਕੇ ਕੱਢਿਆ ਸ਼ਾਂਤੀ ਮਾਰਚ, ਜੂਨ 1984 ਦੇ ਸ਼ਹੀਦਾਂ ਨੂੰ ਦਿਤੀ ਸਰਧਾਂਜਲੀ
Published : Jun 3, 2024, 2:27 pm IST
Updated : Jun 3, 2024, 2:27 pm IST
SHARE ARTICLE
The Sikh community took out a peace march wearing black turbans In Kanpur
The Sikh community took out a peace march wearing black turbans In Kanpur

June 1984: ਸੰਗਤਾਂ ਨੇ ਮਾਰਚ ਵਿਚ ਕੀਤਾ ਵਾਹਿਗੁਰੂ-ਵਾਹਿਗੁਰੂ ਦਾ ਜਾਪ

The Sikh community took out a peace march wearing black turbans In Kanpur News in punjabi : ਕਾਨਪੁਰ ਵਿਚ ਜੂਨ 1984 ਵਿਚ ਸਿੱਖ ਕੌਮ ਨੇ ਅਕਾਲ ਤਖ਼ਤ ਸਾਹਿਬ ਵਿਖੇ ਇਸ ਘਟਨਾ ਦੇ 40 ਸਾਲ ਪੂਰੇ ਹੋਣ ਦੀ ਯਾਦ ਵਿਚ ਅਤੇ ਇਸ ਵਿਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਯਾਦ ਵਿਚ ਸ਼ਾਂਤੀ ਮਾਰਚ ਕੱਢਿਆ। ਇਸ ਘਟਨਾ ਨੂੰ ਘੱਲੂਘਾਰਾ ਵੀ ਕਿਹਾ ਜਾਂਦਾ ਹੈ। ਇਹ ਸ਼ਾਂਤੀ ਮਾਰਚ ਐਤਵਾਰ ਸ਼ਾਮ ਨੂੰ ਗੁਰਦੁਆਰਾ ਮਾਤਾ ਗੁਜਰੀ ਜੀ ਲੇਬਰ ਕਲੋਨੀ ਤੋਂ ਸ਼ੁਰੂ ਹੋਇਆ।

ਇਹ ਵੀ ਪੜ੍ਹੋ: Election Commission PC: ਚੋਣ ਨਤੀਜਿਆਂ ਤੋਂ ਇਕ ਦਿਨ ਪਹਿਲਾਂ ਚੋਣ ਕਮਿਸ਼ਨ ਦੀ ਅਹਿਮ ਪ੍ਰੈਸ ਕਾਨਫਰੰਸ, ਕਿਹਾ- ਇਤਿਹਾਸਕ ਰਹੀਆਂ ਚੋਣਾਂ 

ਇਹ ਮਾਰਚ ਨਟਰਾਜ ਸਿਨੇਮਾ, ਬਾਟਾ ਚੌਕ ਅਤੇ ਗੋਵਿੰਦ ਨਗਰ ਥਾਣੇ ਤੋਂ ਹੁੰਦਾ ਹੋਇਆ ਚਾਵਲਾ ਮਾਰਕੀਟ ਚੌਰਾਹੇ ਪਹੁੰਚ ਕੇ ਸਮਾਪਤ ਹੋਇਆ। ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸ਼ਾਂਤੀ ਮਾਰਚ ਵਿਚ ਸਾਰੇ ਸਿੱਖ ਮਰਦਾਂ ਨੇ ਕਾਲੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ ਅਤੇ ਔਰਤਾਂ ਨੇ ਕਾਲੇ ਰੁਮਾਲ ਅਤੇ ਬਾਹਾਂ ਉੱਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਉਹ “ਵਾਹਿਗੁਰੂ ਵਾਹਿਗੁਰੂ” ਦੇ ਜਾਪ ਕਰ ਰਹੇ ਸਨ।

ਇਹ ਵੀ ਪੜ੍ਹੋ: Kamal Haasan News: ''ਪਹਿਲਾਂ ਮੈਂ ਤਮਿਲ ਹਾਂ, ਫਿਰ ਭਾਰਤੀ'', ਹੁਣ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਨਹੀਂ ਚੱਲੇਗੀ- ਕਮਲ ਹਾਸਨ  

ਜਿਸ ਵਿਚ ਮੁੱਖ ਤੌਰ ਤੇ ਸਰਦਾਰ ਰਣਜੀਤ ਸਿੰਘ, ਰਜਿੰਦਰ ਸਿੰਘ ਜਿੰਦੀ, ਗੁਰਦੀਪ ਸਿੰਘ, ਟੀ.ਪੀ ਸਿੰਘ ਸੋਨੂੰ, ਬਲਵਿੰਦਰ ਸਿੰਘ, ਮਨਜੀਤ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ ਛਾਬੜਾ ਆਦਿ ਨੇ ਸ਼ਮੂਲੀਅਤ ਕੀਤੀ।

Location: India, Uttar Pradesh, Kanpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement