ਦਲਾਈ ਲਾਮਾ ਨੇ ਜਾਰੀ ਕੀਤਾ 'ਖ਼ੁਸ਼ੀ ਦਾ ਪਾਠਕ੍ਰਮ'
Published : Jul 3, 2018, 4:06 pm IST
Updated : Jul 3, 2018, 4:06 pm IST
SHARE ARTICLE
Dalai Lama, and other Issuing 'Happiness Curriculum'
Dalai Lama, and other Issuing 'Happiness Curriculum'

ਪੜ੍ਹਾਈ ਦੇ ਬੋਝ ਤੋਂ ਪਾਸੇ ਹੋ ਕੇ, ਸਕੂਲੀ ਵਿਦਿਆਰਥੀਆਂ ਨੂੰ ਖੇੜਾ ਦੇਣ ਤੇ ਦੇਸ਼ ਭਗਤੀ ਜਗਾਉਣ ਲਈ ਅੱਜ ਦਿੱਲੀ ਸਰਕਾਰ ਨੇ ਆਪਣੀ.........

ਨਵੀਂ ਦਿੱਲੀ : ਪੜ੍ਹਾਈ ਦੇ ਬੋਝ ਤੋਂ ਪਾਸੇ ਹੋ ਕੇ, ਸਕੂਲੀ ਵਿਦਿਆਰਥੀਆਂ ਨੂੰ ਖੇੜਾ ਦੇਣ ਤੇ ਦੇਸ਼ ਭਗਤੀ ਜਗਾਉਣ ਲਈ ਅੱਜ ਦਿੱਲੀ ਸਰਕਾਰ ਨੇ ਆਪਣੀ ਤਰ੍ਹਾਂ ਦਾ ਨਿਵੇਕਲਾ 'ਖੁਸ਼ੀ ਪਾਠਕ੍ਰਮ' ਜਾਰੀ ਕੀਤਾ। ਇਸ ਰਾਹੀਂ 45 ਮਿੰਟ ਦੇ ਪੀਰੀਅਡ ਵਿਚ ਵਿਦਿਆਰਥੀਆਂ ਨੂੰ ਧਿਆਨ ਤੇ ਦੇਸ਼ ਭਗਤੀ ਬਾਰੇ ਜਾਣਕਾਰੀ ਦਿਤੀ ਜਾਵੇਗੀ। ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਇਹ ਕੋਰਸ ਲਾਗੂ ਹੋਵੇਗਾ। ਇਥੋਂ ਦੇ ਤਿਆਗ ਰਾਜ ਸਟੇਡੀਅਮ ਵਿਖੇ ਅੱਜ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ ਤਿੱਬਤੀ ਅਧਿਆਤਮਕ ਗੁਰੂ ਦਲਾਈ ਲਾਮਾ ਨੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨਾਲ ਰੱਲ ਕੇ,

'ਖ਼ੁਸ਼ੀ ਪਾਠ੍ਰਕਮ' ਨੂੰ ਜਾਰੀ ਕਰਦਿਆਂ ਉਮੀਦ ਪ੍ਰਗਟਾਈ ਕਿ ਇਸ ਨਾਲ ਵਿਦਿਆਰਥੀਆਂ ਦੀ ਸ਼ਖ਼ਸੀਅਤ 'ਚ ਹੋਰ ਨਿਖ਼ਾਰ ਆਵੇਗਾ। ਇਥੋਂ ਦੇ ਤਿਆਗ ਰਾਜ ਸਪੋਰਟਸ ਕੰਪਲੈਕਸ ਵਿਖੇ ਅੱਜ ਸਟੇਟ ਕਾਊਂਸਿਲ ਆਫ਼ ਰਿਸਰਚ ਐਂਡ ਟ੍ਰੇਨਿੰਗ ( ਐਸਸੀਈਆਰਟੀ) ਵਲੋਂ ਕਰਵਾਏ ਗਏ ਸਮਾਗਮ ਵਿਚ ਦਲਾਈ ਲਾਮਾ ਨੇ ਉਮੀਦ ਪ੍ਰਗਟਾਈ ਕਿ ਇਸ ਕੋਰਸ ਨਾਲ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਤੇ ਮਨੁੱਖਤਾ ਦੀ ਭਾਵਨਾ ਪੈਦਾ ਕਰਨ ਵਿਚ ਮਦਦ ਮਿਲੇਗੀ। ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਕੈਲਾਸ਼ ਗਹਿਲੋਤ, ਕਿਰਤ ਮੰਤਰੀ ਗੋਪਾਲ ਰਾਏ, ਐਸੀਐਸਟੀ ਤੇ ਸਮਾਜ ਭਲਾਈ ਮੰਤਰੀ ਰਾਜੇਂਦਰਪਾਲ ਗੌਤਮ ਸਣੇ

ਸਿਖਿਆ ਸਕੱਤਰ ਸੰਦੀਪ ਕੁਮਾਰ, ਡਾਇਰੈਕਟਰ ਆਫ਼ ਐਜੂਕੇਸ਼ਨ ਸੋਮਿਆ ਗੁਪਤਾ,  ਐਸਸੀਈਆਰਟੀ ਦੀ ਡਾਇਰੈਕਟਰ ਡਾ.ਸੁਨੀਤਾ ਕੌਸ਼ਿਕ ਸਣੇ ਹੋਰ ਵਿਧਾਇਕ ਤੇ ਸਕੂਲਾਂ ਦੇ ਪ੍ਰਿੰਸੀਪਲ ਅਧਿਆਪਕ ਆਦਿ ਸ਼ਾਮਲ ਹੋਏ। ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, “ਸਾਡੀ ਪਹਿਲੀ ਤਰਜੀਹ ਹੈ ਕਿ 'ਖ਼ੁਸ਼ੀ ਦੇ ਪਾਠਕ੍ਰਮ' ਨੂੰ ਦਿੱਲੀ ਦੇ ਸਕੂਲਾਂ ਵਿਚ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾਵੇ ਤਾ ਕਿ ਇਸ ਨਾਲ  ਵਧੀਆ ਵਿਦਿਆਰਥੀ ਤਿਆਰ ਹੋਣ, ਜੋ ਭ੍ਰਿਸ਼ਟਾਚਾਰ ਤੇ ਅਤਿਵਾਦ ਵਰਗੀਆਂ ਬੁਰਾਈਆਂ ਦਾ ਟਾਕਰਾ ਕਰਨ ਦੇ ਸਮਰਥ ਹੋਣ।“ ਉਪ ਮੁਖ ਮੰਤਰੀ ਤੇ ਸਿਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ,

'ਖ਼ੁਸ਼ੀ ਪਾਠਕ੍ਰਮ' ਤਿਆਰ ਕਰਨ ਲਈ ਮਾਹਰਾਂ ਦੀ ਟੀਮ ਨੇ ਅਣਥੱਕ ਕਾਰਜ ਕੀਤਾ ਹੈ, ਜੋ ਮਹਾਨ ਸ਼ਖ਼ਸੀਅਤ ਦਲਾਈਲਾਮਾ ਨੇ ਮੁਬਾਰਕ ਹੱਥਾਂ ਨਾਲ ਜਾਰੀ ਹੋ ਕੇ ਲੱਖਾਂ ਵਿਦਿਆਰਥੀਆਂ ਤੇ ਅਧਿਆਪਕਾਂ ਤੱਕ ਪਹੁੰਚਿਆ ਹੈ। ਹਰ ਰੋਜ਼ 10 ਲੱਖ ਸਕੂਲੀ ਵਿਦਿਆਰਥੀ ਤੇ 50 ਹਜ਼ਾਰ ਅਧਿਆਪਕ 'ਖ਼ੁਸ਼ੀ ਦੇ ਪਾਠਕ੍ਰਮ' ਵਿਚ ਸ਼ਾਮਲ ਹੋਣਗੇ ਜਿਸ ਨਾਲ ਵਿਦਿਆਰਥੀਆਂ ਦੀ ਸਰਬ ਪੱਖੀ ਸ਼ਖ਼ਸੀਅਤ ਦੀ ਉਸਾਰੀ ਯਕੀਨੀ ਬਣਾਈ ਜਾਵੇਗੀ। 

ਕੇਜਰੀਵਾਲ ਨੇ ਸਿਖਿਆ ਤੇ ਖੇਤਰ ਵਿਚ ਲਿਆਂਦੀਆਂ ਤਬਦੀਲੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਨੇ ਸਿਖਿਆ ਦੇ ਮਿਆਰ ਨੂੰ ਉੱਚਾ ਚੁਕਣ ਲਈ ਕਾਫੀ ਕੁੱਝ ਕੀਤਾ ਹੈ ਜਿਸ ਨਾਲ ਮਿਆਰੀ ਸਿਖਿਆ ਬੱਚਿਆਂ ਨੂੰ ਦਿਤੀ ਜਾ ਸਕੇ। ਉਨ੍ਹਾਂ ਸਕੂਲਾਂ ਵਿਚ ਜਮਾਤਾਂ ਲਈ ਨਵੇਂ ਕਮਰੇ ਬਣਾਉਣ, ਸਕੂਲ ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇਣ ਤੇ ਸਕੂਲਾਂ ਵਿਚ ਸਾਫ਼ ਸਫਾਈ ਦਾ ਖ਼ਾਸ ਖਿਆਲ ਰੱਖਣ ਆਦਿ ਪ੍ਰਾਪਤੀਆਂ ਗਿਣਵਾਈਆਂ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement