
ਬੀਤੇ ਐਤਵਾਰ ਨੂੰ ਪਾਰਕਿੰਗ ਦੌਰਾਨ ਹੋਈ ਸੀ ਲੜਾਈ
ਨਵੀਂ ਦਿੱਲੀ: ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਇਲਾਕੇ ਵਿਚ ਸੰਪਰਾਦਾਇਕ ਤਣਾਅ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਪੁਲਿਸ ਦੇ ਕਮਿਸ਼ਨਰ ਅਮੁਲਿਆ ਪਟਨਾਇਕ ਨੂੰ ਤਲਬ ਕੀਤਾ ਹੈ। ਚਾਂਦਨੀ ਚੌਕ ਦੇ ਹੋਜ ਕਾਜੀ ਇਲਾਕੇ ਵਿਚ ਬੀਤੇ ਐਤਵਾਰ ਨੂੰ ਪਾਰਕਿੰਗ 'ਤੇ ਹੋਈ ਲੜਾਈ ਸੰਪਰਦਾਇਕ ਤਨਾਅ ਵਿਚ ਬਦਲ ਗਈ ਸੀ। ਇਸ ਦੌਰਾਨ ਕੁੱਝ ਲੋਕਾਂ ਨੇ ਮੰਦਿਰ ਵਿਚ ਤੋੜਫੋੜ ਕੀਤੀ ਸੀ।
Amit Shah
ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਪੁਲਿਸ ਕਮਿਸ਼ਨਰ ਅਮੁਲਿਆ ਪਟਨਾਇਕ ਨੇ ਮੀਡੀਆ ਨਾਲ ਗੱਲਬਾਤ ਵਿਚ ਕਿਹਾ ਕਿ ਹੋਜ ਕਾਜੀ ਦੀ ਘਟਨਾ ਨੂੰ ਲੈ ਕੇ ਗੱਲ ਹੋਈ। ਗ੍ਰਹਿ ਮੰਤਰੀ ਨੂੰ ਮੌਜੂਦਾ ਹਾਲਾਤਾਂ ਤੋਂ ਜਾਣੂ ਕਰਵਾਇਆ ਗਿਆ ਹੈ। ਫਿਲਹਾਲ ਉੱਥੇ ਹਾਲਾਤਾ ਠੀਕ ਹਨ ਅਤੇ ਨਿਯੰਤਰਣ ਵਿਚ ਹਨ। ਪੁਲਿਸ ਕਮਿਸ਼ਨਰ ਨੇ ਦਸਿਆ ਕਿ ਹੁਣ ਤਕ ਇਸ ਮਾਮਲੇ ਵਿਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜੋ ਵੀ ਲੋਕ ਇਸ ਘਟਨਾ ਵਿਚ ਸ਼ਾਮਲ ਸਨ ਉਹਨਾਂ ਵਿਰੁਧ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਕੋਲ ਸੀਸੀਟੀਵੀ ਫੋਟੋਆਂ ਹਨ। ਇਹ ਇਕ ਅਪਰਾਧਿਕ ਸਮੂਹ ਦਾ ਕੰਮ ਹੈ। ਉਹ ਫੋਟੋਆਂ ਦੀ ਪੜਤਾਲ ਕਰ ਰਹੇ ਹਨ।
ਇਸ ਘਟਨਾ ਵਿਚ ਨਾਬਾਲਿਗ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਲਾਕੇ ਵਿਚ ਸੰਪਰਾਇਕ ਤਣਾਅ ਨੂੰ ਦੇਖਦੇ ਹੋਏ ਇਕ ਹਜ਼ਾਰ ਤੋਂ ਜ਼ਿਆਦਾ ਪੁਲਿਸ ਅਤੇ ਸੀਆਰਪੀਐਫ ਦੇ ਜਵਾਨਾਂ ਦੀ ਤੈਨਾਤੀ ਕੀਤੀ ਗਈ ਹੈ। ਮੰਗਲਵਾਰ ਨੂੰ ਦੁਕਾਨਾਂ ਵੀ ਬੰਦ ਰਹੀਆਂ ਸਨ ਤੇ ਲੋਕਾਂ ਨੇ ਸ਼ਾਂਤੀ ਮੋਰਚਾ ਕੱਢਿਆ ਸੀ।