
ਅਮਿਤ ਸ਼ਾਹ ਨੇ ਲਗਾਏ ਕਾਂਗਰਸ 'ਤੇ ਨਿਸ਼ਾਨੇ
ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ਕਸ਼ਮੀਰ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨਾ ਚਾਹੁੰਦੇ ਹਨ। ਉਹਨਾਂ ਨੇ ਲੋਕ ਸਭਾ ਵਿਚ 3 ਜੁਲਾਈ ਤੋਂ 6 ਮਹੀਨਿਆਂ ਲਈ ਜੰਮੂ ਅਤੇ ਕਸ਼ਮੀਰ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ 'ਤੇ ਲੋਕ ਸਭਾ ਵਿਚ ਇਕ ਵਿਧਾਨਿਕ ਪ੍ਰਸਤਾਵ ਪੇਸ਼ ਕੀਤਾ। ਇਸ ਦੇ ਨਾਲ ਹੀ ਅਮਿਤ ਸ਼ਾਹ ਨੇ ਅਪਣੇ ਸੰਬੋਧਨ ਵਿਚ ਕਾਂਗਰਸ 'ਤੇ ਖੁੱਲ੍ਹ ਕੇ ਨਿਸ਼ਾਨੇ ਲਗਾਏ।
Congress
ਉਹਨਾਂ ਨੇ ਕਿਹਾ ਕਿ ਕਸ਼ਮੀਰ ਵਿਚ ਅਤਿਵਾਦ ਦੀ ਜ਼ਿੰਮੇਵਾਰ ਕਾਂਗਰਸ ਅਤੇ ਜਵਾਹਰ ਲਾਲ ਨਹਿਹੂ ਹੈ। ਅਮਿਤ ਸ਼ਾਹ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ 'ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਹੀ Pok ਪਾਕਿਸਤਾਨ ਨੂੰ ਦੇ ਦਿੱਤਾ। ਦੇਸ਼ ਦੀ ਵੰਡ ਕਰ ਦਿੱਤੀ। ਸਰਦਾਰ ਪਟੇਲ ਤੋਂ ਸਲਾਹ ਤੱਕ ਨਹੀਂ ਲਈ। ਸ਼ਾਹ ਨੇ ਕਿਹਾ ਕਿ ਨਹਿਰੂ ਦੀ ਗ਼ਲਤੀ ਦੇਸ਼ ਭੁਗਤ ਰਿਹਾ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਜਨਤਾ ਨੂੰ ਉਹ ਅਪਣਾ ਮੰਨਦੇ ਹਨ। ਉਹ ਕਸ਼ਮੀਰ ਦੇ ਲੋਕਾਂ ਦੀ ਚਿੰਤਾ ਕਰਨ ਵਾਲੀ ਸਰਕਾਰ ਹੈ। ਪਰ ਉਸ ਵਿਚ ਜੋ ਪਹਿਲਾਂ ਹੀ ਸ਼ੱਕ ਦਾ ਪਰਦਾ ਪੈ ਚੁੱਕਿਆ ਹੈ ਉਹ ਇਸ ਵਿਚ ਸਮੱਸਿਆ ਪੈਦਾ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਨੇ ਹੀ ਉੱਥੇ ਪੰਚਾਇਤਾਂ ਨੂੰ ਪੰਚ ਅਤੇ ਸਰਪੰਚ ਚੁਣਨ ਦਾ ਅਧਿਕਾਰ ਦਿੱਤਾ ਹੈ।