
ਕਿਹਾ - ਜੋ ਭਾਰਤ ਨੂੰ ਤੋੜਨ ਦੀ ਗੱਲ ਕਰੇਗਾ ਉਸ ਨੂੰ ਉਸੇ ਦੀ ਭਾਸ਼ਾ 'ਚ ਜਵਾਬ ਮਿਲੇਗਾ
ਨਵੀਂ ਦਿੱਲੀ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਰਾਜ ਸਭਾ 'ਚ ਦੋ ਬਿਲ ਪੇਸ਼ ਕੀਤੇ। ਉਨ੍ਹਾਂ ਨੇ ਜੰਮੂ-ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ 6 ਮਹੀਨੇ ਹੋਰ ਵਧਾਉਣ ਅਤੇ ਰਿਜ਼ਰਵਰੇਸ਼ਨ ਸੋਧ ਬਿਲ 2019 ਦਾ ਮਤਾ ਪੇਸ਼ ਕੀਤਾ। ਬਿੱਲ ਪੇਸ਼ ਕਰਨ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਇਸ ਬਿਲ ਨਾਲ ਜੰਮੂ ਕਸ਼ਮੀਰ ਦੇ 435 ਪਿੰਡਾਂ ਨੂੰ ਫ਼ਾਇਦਾ ਹੋਵੇਗਾ। ਇਸ ਨਾਲ ਜੰਮੂ, ਸਾਂਬਾ ਤੇ ਕਠੂਆ ਦੇ ਪਿੰਡਾਂ ਨੂੰ ਵੀ ਲਾਭ ਹੋਵੇਗਾ। ਸ਼ਾਹ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ 'ਚ ਰਾਖਵਾਂਕਰਨ ਨਹੀਂ ਹੋਵੇਗਾ। ਸ਼ਾਹ ਨੇ ਕਿਹਾ ਕਿ ਇਸ ਰਾਖਵਾਂਕਰਨ ਬਿੱਲ ਦਾ ਸਮਰਥਨ ਕਰਨਾ ਚਾਹੀਦਾ ਹੈ।
Amit Shah
ਇਸ ਬਾਰੇ ਚਰਚਾ ਦਾ ਜਵਾਬ ਦਿੰਦਿਆਂ ਸ਼ਾਹ ਨੇ ਕਿਹਾ, "ਮੈਂ ਨਰਿੰਦਰ ਮੋਦੀ ਸਰਕਾਰ ਵੱਲੋਂ ਸਦਨ ਦੇ ਸਾਰੇ ਮੈਂਬਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਨੂੰ ਦੇਸ਼ ਤੋਂ ਕੋਈ ਵੱਖ ਨਹੀਂ ਕਰ ਸਕਦਾ। ਮੈਂ ਫਿਰ ਕਹਿਣਾ ਚਾਹੁੰਦਾ ਹਾਂ ਕਿ ਨਰਿੰਦਰ ਮੋਦੀ ਸਰਕਾਰ ਦੀ ਅਤਿਵਾਦ ਬਾਰੇ ਜੀਰੋ ਟਾਲਰੈਂਸ ਦੀ ਨੀਤੀ ਹੈ।"
Amit Shah
ਉਨ੍ਹਾਂ ਕਿਹਾ ਕਿ ਜਮਹੂਰੀਅਤ ਸਿਰਫ਼ ਪਰਵਾਰ ਵਾਲਿਆਂ ਲਈ ਹੀ ਸੀਮਤ ਨਹੀਂ ਰਹਿਣੀ ਚਾਹੀਦੀ। ਜਮਹੂਰੀਅਤ ਪਿੰਡ ਤਕ ਜਾਣੀ ਚਾਹੀਦੀ ਹੈ। 40 ਹਜ਼ਾਰ ਪੰਚ-ਸਰਪੰਚ ਤਕ ਜਾਣੀ ਚਾਹੀਦੀ ਹੈ ਅਤੇ ਇਸ ਨੂੰ ਉਨ੍ਹਾਂ ਤਕ ਪਹੁੰਚਾਉਣ ਦਾ ਕੰਮ ਅਸੀ ਕੀਤਾ ਹੈ। ਜੰਮੂ ਕਸ਼ਮੀਰ 'ਚ 70 ਸਾਲ ਤੋਂ ਲਗਭਗ 40 ਹਜ਼ਾਰ ਲੋਕ ਘਰ 'ਚ ਬੈਠੇ ਸਨ, ਜੋ ਪੰਚ-ਸਰਪੰਚ ਚੁਣੇ ਜਾਣ ਦਾ ਰਸਤਾ ਵੇਖ ਰਹੇ ਸਨ। ਕਿਉਂ ਹੁਣ ਜੰਮੂ-ਕਸ਼ਮੀਰ 'ਚ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ ਅਤੇ ਫਿਹ ਜਮਹੂਰੀਅਤ ਦੀਆਂ ਗੱਲਾਂ ਕਰਦੇ ਹਨ। ਮੋਦੀ ਸਰਕਾਰ ਨੇ ਜਮਹੂਰੀਅਤ ਨੂੰ ਪਿੰਡ-ਪਿੰਡ ਪਹੁੰਚਾਉਣ ਦਾ ਕੰਮ ਕੀਤਾ ਹੈ।
Amit Shah
ਸ਼ਾਨ ਨੇ ਵਿਰੋਧੀ ਧਿਰ ਤੋਂ ਸਵਾਲ ਕੀਤਾ ਕਿ ਕਸ਼ਮੀਰੀ ਪੰਡਿਤ, ਜੋ ਆਪਣੇ ਹੀ ਦੇਸ਼ ਦੇ ਅੰਦਰ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ, ਉਨ੍ਹਾਂ ਦੀਆਂ ਧਾਰਮਕ ਥਾਵਾਂ ਨੂੰ ਤੋੜਿਆ ਗਿਆ। ਕੀ ਉਹ ਕਸ਼ਮੀਰੀਅਤ ਦਾ ਹਿੱਸਾ ਨਹੀਂ ਸਨ? ਉਨ੍ਹਾਂ ਕਿਹਾ ਕੇ ਜੇ ਤੁਸੀ ਇਨ੍ਹਾਂ ਦੀ ਗੱਲ ਕਰਦੇ ਤਾਂ ਮੈਂ ਮੰਨ ਲੈਂਦਾ ਕਿ ਤੁਹਾਨੂੰ ਕਸ਼ਮੀਰੀਅਤ ਦੀ ਚਿੰਤਾ ਹੈ। ਸੂਫ਼ੀਆਂ ਨੂੰ ਭਜਾ ਦਿੱਤਾ ਗਿਆ। ਕਸ਼ਮੀਰੀ ਪੰਡਿਤਾਂ ਨੇ ਕਸ਼ਮੀਰੀਅਤ ਨੂੰ ਜ਼ਿੰਦਾ ਰੱਖਿਆ ਪਰ ਉਨ੍ਹਾਂ ਨੂੰ ਭਜਾ ਦਿੱਤਾ ਗਿਆ।
Amit Shah
ਸ਼ਾਹ ਨੇ ਕਿਹਾ ਕਿ ਸਾਡੀ ਸੋਚ ਸਪਸ਼ਟ ਹੈ। ਭਾਰਤ ਨੂੰ ਤੋੜਨ ਦੀ ਗੱਲ ਜੋ ਕਰੇਗਾ, ਉਸ ਨੂੰ ਉਸੇ ਭਾਸ਼ਾ 'ਚ ਜਵਾਬ ਮਿਲੇਗਾ। ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ। ਰਾਸ਼ਟਰਪਤੀ ਸ਼ਾਸਨ 'ਚ ਕਸ਼ਮੀਰ ਵਿਚ ਕਾਫ਼ੀ ਕੰਮ ਹੋਇਆ ਹੈ। ਪਿੰਡ-ਪਿੰਡ ਸਰਕਾਰੀ ਯੋਜਨਾਵਾਂ ਲੋਕਾਂ ਤਕ ਪਹੁੰਚਾਈਆਂ ਜਾ ਰਹੀਆਂ ਹਨ। ਜਿਥੇ ਵਿਕਾਸ ਨਹੀਂ ਪੁੱਜਿਆ ਸੀ, ਉਥੇ ਸਾਡੀਆਂ ਯੋਜਨਾਵਾਂ ਪੁੱਜੀਆਂ ਹਨ। ਲੋਕਾਂ ਨੂੰ ਪਖਾਨੇ, ਬੁਢਾਪਾ ਪੈਨਸ਼ਨ ਆਦਿ ਦਾ ਲਾਭ ਮਿਲਿਆ ਹੈ।