ਹੈਰਾਨੀਜਨਕ : ਮਰੀਜ਼ ਦੇ ਢਿੱਡ 'ਚੋਂ ਕੱਢਿਆ 6.3 ਫੁੱਟ ਲੰਬਾ ਜ਼ਿੰਦਾ ਕੀੜਾ
Published : Jul 3, 2019, 12:11 pm IST
Updated : Jul 3, 2019, 12:13 pm IST
SHARE ARTICLE
Kaithal alive insect of 6.3 feet long removed from the patients intestine
Kaithal alive insect of 6.3 feet long removed from the patients intestine

ਕੈਥਲ ਸ਼ਹਿਰ ਦੇ ਜੈਪੁਰ ਹਸਪਤਾਲ ਦੇ ਡਾਕ‍ਟਰ ਦੇਵਿੰਦਰ ਸਿੰਘ ਪੰਵਾਰ ਨੇ ਜੀਂਦ ਨਿਵਾਸੀ ਇਕ ਮਰੀਜ਼ ਦੇ ਢਿੱਡ ਦਾ ਸਫ਼ਲ ਆਪਰੇਸ਼ਨ ਕਰਦੇ ਹੋਏ ਉਸਦੇ ਢਿੱਡ 'ਚੋਂ ਇਕ 6 ਫੁੱਟ 3...

ਨਵੀਂ ਦਿੱਲੀ  : ਕੈਥਲ ਸ਼ਹਿਰ ਦੇ ਜੈਪੁਰ ਹਸਪਤਾਲ ਦੇ ਡਾਕ‍ਟਰ ਦੇਵਿੰਦਰ ਸਿੰਘ ਪੰਵਾਰ ਨੇ ਜੀਂਦ ਨਿਵਾਸੀ ਇਕ ਮਰੀਜ਼ ਦੇ ਢਿੱਡ ਦਾ ਸਫ਼ਲ ਆਪਰੇਸ਼ਨ ਕਰਦੇ ਹੋਏ ਉਸਦੇ ਢਿੱਡ 'ਚੋਂ ਇਕ 6 ਫੁੱਟ 3 ਇੰਚ ਦਾ ਜ਼ਿੰਦਾ ਕੀੜਾ ਕੱਢਿਆ ਹੈ। ਇਸ ਕੀੜੇ ਦਾ ਵਿਗਿਆਨਿਕ ਨਾਮ ਟਿਨਿਆ ਸੋਲੀਅਮ ਹੈ ਅਤੇ ਆਮ ਭਾਸ਼ਾ ਵਿਚ ਇਸਨੂੰ ਟੇਪਵਾਰਮ ਕਹਿੰਦੇ ਹਨ। ਡਾਕਟਰ ਦਾ ਦਾਅਵਾ ਹੈ ਕਿ ਉੱਤਰ ਭਾਰਤ ਵਿਚ ਕਿਸੇ ਮਰੀਜ਼ ਦੇ ਢਿੱਡ ਚੋਂ ਕੱਢਿਆ ਜਾਣ ਵਾਲਾ ਇਹ ਸਭ ਤੋਂ ਵੱਡਾ ਕੀੜਾ ਹੈ।

Kaithal alive insect of 6.3 feet long removed from the patients intestineKaithal alive insect of 6.3 feet long removed from the patients intestine

ਇਸ ਤੋਂ ਪਹਿਲਾਂ ਇੰਨਾ ਵੱਡਾ ਕਿਸੇ ਮਰੀਜ਼ ਦੇ ਢਿੱਡ ਵਿਚ ਹੋਣ ਬਾਰੇ ਉਸਨੇ ਨਾ ਤਾਂ ਸੁਣਿਆ ਅਤੇ ਨਾ ਹੀ ਦੇਖਿਆ ਹੈ। ਇਕ ਰਿਪੋਰਟ ਅਨੁਸਾਰ ਵਿਸ਼ਵ ਦੇ ਮੈਡੀਕਲ ਇਤਿਹਾਸ ਵਿਚ ਇਕ ਮਰੀਜ਼ ਦੇ ਢਿੱਡ 'ਚੋ 82 ਫੁੱਟ ਤੱਕ ਲੰਮਾ ਕੀੜਾ ਕੱਢਿਆ ਹੋਇਆ ਹੈ। ਡਾ. ਪੰਵਾਰ ਨੇ ਦੱਸਿਆ ਕਿ ਮਰੀਜ਼ ਨੂੰ ਪਿਛਲੇ 15 ਦਿਨਾਂ ਤੋਂ ਬੁਖਾਰ ਅਤੇ ਢਿੱਡ ਵਿਚ ਦਰਦ ਸੀ ਅਤੇ ਉਸਨੇ ਜੀਂਦ ਵਿਚ ਡਾਕਟਰ ਨੂੰ ਵੀ ਅਲਟਰਾਸਾਊਡ ਰਿਪੋਰਟ ਅਤੇ ਐਕਸਰੇ ਦਿਖਾਏ। 

 Kaithal alive insect of 6.3 feet long removed from the patients intestineKaithal alive insect of 6.3 feet long removed from the patients intestine

ਉੱਥੇ ਡਾਕਟਰ ਨੇ ਇਲਾਜ਼ ਕਰਨ ਤੋਂ ਬਾਅਦ ਉਸਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ, ਜਿਸਦੇ ਬਾਅਦ ਮਰੀਜ਼ ਦੇ ਢਿੱਡ ਵਿੱਚ ਬਹੁਤ ਦਰਦ ਹੋਣ ਲੱਗਾ ਤੇ ਜੈਪੁਰ ਹਸਪਤਾਲ ਵਿਚ ਰਾਤ 9.30 ਵਜੇ ਦਾਖਲ ਕੀਤਾ ਗਿਆ। ਇਸਦੇ ਬਾਅਦ ਰਾਤ 11.30 ਵਜੇ ਆਪਰੇਸ਼ਨ ਕੀਤਾ ਗਿਆ, ਆਪਰੇਸ਼ਨ ਦੇ ਦੌਰਾਨ ਪਾਇਆ ਕਿ ਮਰੀਜ਼ ਦੀ ਛੋਟੀ ਅੰਤੜੀ ਫਟੀ ਹੋਈ ਸੀ ਅਤੇ ਉਸ 'ਚੋ 6 ਫੁੱਟ 3 ਇੰਚ ਦਾ ਕੀੜਾ ਕੱਢਿਆ ਗਿਆ।

Kaithal alive insect of 6.3 feet long removed from the patients intestineKaithal alive insect of 6.3 feet long removed from the patients intestine

ਡਾ.ਪੰਵਾਰ ਨੇ ਦੱਸਿਆ ਕਿ ਇਹ ਕੀੜਾ ਅੱਧ-ਪੱਕੇ ਸੂਰ ਦਾ ਮਾਸ ਖਾਣ ਅਤੇ ਬਿਨਾਂ ਧੋਏ ਸਬਜੀਆਂ ਖਾਣ ਨਾਲ ਬਣਦਾ ਹੈ ਅਤੇ ਇਹ ਕੀੜਾ 25 ਸਾਲ ਤੱਕ ਵਿਅਕਤੀ ਦੇ ਢਿੱਡ ਵਿਚ ਰਹਿੰਦਾ ਹੈ। ਇਸ ਤੋਂ ਬਾਅਦ ਵਿਅਕਤੀ ਨੂੰ ਪ੍ਰੇਸ਼ਾਨੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਾਅਦ ਇਹ ਕੀੜਾ ਦਿਮਾਗ ਵਿਚ ਮਿਰਗੀ ਦਾ ਦੌਰੇ ਵੀ ਕਰ ਸਕਦਾ ਹੈ। ਡਾ. ਪੰਵਾਰ ਨੇ ਦੱਸਿਆ ਕਿ ਇਹ ਬਹੁਤ ਹੀ ਅਨੋਖਾ ਕੇਸ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement