
ਇਕ ਹਫ਼ਤੇ ਵਿਚ 10 ਡੱਬਿਆਂ ਨੂੰ ਸੁਨਹਿਰੀ ਅਤੇ ਲਾਲ ਰੰਗ ਕਰ ਦਿੱਤਾ ਗਿਆ
ਗੋਰਖਪੁਰ- 1963 ਤੋਂ ਬਾਅਦ ਪਹਿਲੀ ਵਾਰ ਟ੍ਰੇਨਾਂ ਦੇ ਡੱਬਿਆਂ ਦਾ ਰੰਗ ਬਦਲਣ ਜਾ ਰਿਹਾ ਹੈ। ਕੰਵੈਸ਼ਨਲ ਡੱਬਿਆਂ ਦਾ ਰੰਗ ਹੁਣ ਨੀਲੇ ਦੀ ਬਜਾਏ ਸੁਨਹਿਰੀ ਅਤੇ ਲਾਲ ਦਿਖੇਗਾ। ਡੱਬਿਆਂ ਨੂੰ ਨਵਾਂ ਰੰਗ ਕਰਨ ਦਾ ਕੰਮ ਵਰਕਸ਼ਾਪ ਨੇ ਕੀਤਾ ਹੈ। ਜਲਦ ਹੀ ਨਵੇਂ ਰੰਗ ਦੇ ਡੱਬੇ ਰੇਲ ਦੀਆਂ ਪਟੜੀਆਂ ਉੱਪਰ ਚੱਲਣਗੇ। ਵਰਕਸ਼ਾਪ ਨੇ ਡੱਬਿਆਂ ਨੂੰ ਰੰਗ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
exclusive the color of the indian railway trains will be changed after 56 years
ਇਕ ਹਫ਼ਤੇ ਵਿਚ 10 ਡੱਬਿਆਂ ਨੂੰ ਸੁਨਹਿਰੀ ਅਤੇ ਲਾਲ ਰੰਗ ਕਰ ਦਿੱਤਾ ਗਿਆ। ਵਰਕਸ਼ਾਪ ਪ੍ਰਬੰਧਨ ਦਾ ਕਹਿਣਾ ਹੈ ਕਿ ਜਿਹੜੇ ਵੀ ਨੀਲੇ ਰੰਗ ਦੇ ਡੱਬੇ ਵਰਕਸ਼ਾਪ ਵਿਚ ਆਉਣਗੇ ਉਹਨਾਂ ਦਾ ਰੰਗ ਬਦਲ ਕੇ ਹੀ ਟ੍ਰੈਕ ਤੇ ਭੇਜੀਆ ਜਾਣਗੀਆਂ। 1963 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਜਦੋਂ ਨੀਲੇ ਰੰਗ ਦੇ ਡੱਬਿਆਂ ਦਾ ਰੰਗ ਬਦਲ ਰਿਹਾ ਹੈ। ਮਸਲਨ ਰਾਜਧਾਨੀ, ਸ਼ਤਾਬਦੀ, ਦੂਰੰਤੋ, ਹਮਸਫ਼ਰ ਅਤੇ ਤੇਜਸ ਐਕਸਪ੍ਰੈਸ ਵਾਲੇ ਡੱਬਿਆਂ ਦਾ ਰੰਗ ਸਮਾਨਅੰਤਰ ਨੀਲੇ ਡੱਬਿਆਂ ਤੋਂ ਵੱਖਰਾ ਹੈ।
exclusive the color of the indian railway trains will be changed after 56 years
ਨੀਲੇ ਰੰਗ ਦੇ ਡੱਬਿਆਂ ਤੇ ਜੋ ਪੇਂਟ ਕੀਤਾ ਗਿਆ ਸੀ ਉਹ ਪਾਲੀ ਯੂਰੇਥਿਨ ਪੇਂਟ ਸੀ। ਹੁਣ ਵਾਲਾ ਪੇਂਟ ਪਹਿਲਾ ਵਾਲੇ ਪੇਂਟ ਦੀ ਤੁਲਨਾ ਵਿਚ ਜ਼ਿਆਦਾ ਸਮਾਂ ਚੱਲਣ ਵਾਲਾ ਹੈ। ਸੁਨਹਿਰੀ ਅਤੇ ਲਾਲ ਰੰਗ ਕਰਨ ਨਾਲ ਟ੍ਰੇਨ ਦੇ ਡੱਬੇ ਚਮਕਦਾਰ ਦਿੱਖਣ ਦੇ ਨਾਲ ਨਾਲ ਪੂਰੀ ਤਰ੍ਹਾਂ ਨਵੇਂ ਵੀ ਦਿੱਖ ਰਹੇ ਹਨ। ਪੇਂਟ ਕਰਨ ਵਿਚ ਕੋਈ ਗੜਬੜੀ ਨਾ ਹੋਵੇ ਇਸ ਲਈ ਪਹਿਲਾਂ ਡੱਬਿਆਂ ਤੋਂ ਨੀਲਾ ਰੰਗ ਉਤਾਰਿਆਂ ਜਾ ਰਿਹਾ ਹੈ। ਟ੍ਰੇਨ ਦੇ ਡੱਬਿਆਂ ਦਾ ਰੰਗ-
ਰਾਜਧਾਨੀ ਟ੍ਰੇਨ- ਲਾਲ
ਸ਼ਤਾਬਦੀ ਐਕਸਪ੍ਰੈਸ- ਗੂੜਾ ਨੀਲਾ
ਦੂਰੰਤੋ ਐਕਸਪ੍ਰੈਸ- ਹਰਾ
ਗਰੀਬ ਰੱਥ-ਗੂੜਾ ਹਰਾ
ਤੇਜਸ- ਭੂਰਾ ਅਤੇ ਪੀਲਾ