ਦੱਖਣ ਅਫਰੀਕਾ ਦੀ ਰਾਜਧਾਨੀ ਪ੍ਰਿਟੋਰਿਆ 'ਚ 2 ਟ੍ਰੇਨਾਂ ਦੀ ਹੋਈ ਟੱਕਰ
Published : Jan 9, 2019, 10:41 am IST
Updated : Jan 9, 2019, 10:41 am IST
SHARE ARTICLE
Train crash in South Africa
Train crash in South Africa

ਦੱਖਣੀ ਅਫਰੀਕਾ ਦੀ ਰਾਜਧਾਨੀ ਪ੍ਰਿਟੋਰਿਆ 'ਚ ਮੰਗਲਵਾਰ ਨੂੰ 2 ਪੈਸੇਂਜਰ ਟ੍ਰੇਨਾਂ ਦੀ ਆਪਸ 'ਚ ਟੱਕਰ ਹੋਣਾ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ 'ਚ 4 ਲੋਕਾਂ ਦੀ ਮੌਤ...

ਜੋਹਾਨਿਸਬਰਗ: ਦੱਖਣੀ ਅਫਰੀਕਾ ਦੀ ਰਾਜਧਾਨੀ ਪ੍ਰਿਟੋਰਿਆ 'ਚ ਮੰਗਲਵਾਰ ਨੂੰ 2 ਪੈਸੇਂਜਰ ਟ੍ਰੇਨਾਂ ਦੀ ਆਪਸ 'ਚ ਟੱਕਰ ਹੋਣਾ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ 'ਚ 4 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 600 ਤੋਨ ਜ਼ਿਆਦਾ ਲੋਕ ਜਖ਼ਮੀ ਹੋ ਗਏ। ਰਿਪੋਰਟਸ ਮੁਤਾਬਕ, ਪਲੇਟਫਾਰਮ 'ਤੇ ਖੜੀ ਟ੍ਰੇਨ ਨੂੰ ਦੂਜੀ ਟ੍ਰੇਨ ਨੇ ਪਿੱਛੇ ਤੋਂ ਟੱਕਰ ਮਾਰ ਦਿਤੀ।

train crash in South Africatrain crash in South Africa

ਐਮਰਜੈਂਸੀ ਸੇਵਾਵਾਂ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਗਲਵਾਰ ਸਵੇਰੇ ਹੋਏ ਇਸ ਹਾਦਸੇ 'ਚ 4 ਲੋਕ ਮਾਰੇ ਗਏ ਹਨ ਅਤੇ ਇਸ ਗਿਣਤੀ 'ਚ ਵਾਧਾ ਹੋ ਸਕਦਾ ਹੈ।  ਉਥੇ ਹੀ, ਸਰਕਾਰੀ ਸੂਤਰਾਂ ਦੇ ਮੁਤਾਬਕ ਇਸ ਦੁਰਘਟਨਾ 'ਚ 641 ਲੋਕ ਜਖ਼ਮੀ ਵੀ ਹੋਏ ਹਨ ਜਿਨ੍ਹਾਂ ਵਿਚੋਂ 11 ਲੋਕਾਂ ਨੂੰ ਗੰਭੀਰ ਸੱਟਾਂ ਲਗੀਆਂ ਹਨ।

train crash in South Africa Train crash 

ਐਮਰਜੈਂਸੀ ਸੇਵਾ ਵਿਭਾਗ ਦੇ ਬੁਲਾਰੇ ਚਾਰਲਸ ਮਬਾਸੋ ਨੇ ਦੱਸਿਆ ਕਿ ਗੰਭੀਰ ਰੂਪ ਤੋਂ ਜਖ਼ਮੀ 2 ਲੋਕਾਂ ਨੂੰ ਉੱਤਰੀ ਪ੍ਰਿਟੋਰਿਆ ਦੇ ਮਾਉਂਟੇਨ ਵਿਊ 'ਤੇ  ਸਥਿਤ ਘਟਨਾ ਸਥਾਨ ਤੋਂ ਹਵਾਈ ਐਂਬੂਲੈਂਸ ਸੇਵਾ ਦੇ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਮੁਤਾਬਕ, ਦੋਨਾਂ ਟਰੇਨਾਂ 'ਚ ਲੱਗ ਭਗ 800 ਯਾਤਰੀ ਸਵਾਰ ਸਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਪਰ ਹੁਣ ਤੱਕ ਹਾਦਸੇ  ਦੇ ਕਾਰਨਾ ਦਾ ਕੋਈ ਪਤਾ ਨਹੀਂ ਚੱਲ ਪਾਇਆ ਹੈ। ਦੋਨਾਂ ਹੀ ਟਰੇਨਾਂ ਪ੍ਰਿਟੋਰਿਆ ਦੀ ਤਰਫ ਜਾ ਰਹੀਆਂ ਸਨ।

train crash in South Africa Train crash in South Africa

ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿਚੋਂ ਇਕ ਟ੍ਰੇਨ ਪਲੇਟਫਾਰਮ 'ਤੇ ਖੜੀ ਸੀ ਉਦੋਂ ਦੂਜੀ ਨੇ ਪਿੱਛੋਂ ਟੱਕਰ ਮਾਰ ਦਿਤੀ। ਟੱਕਰ ਦੀ ਸੂਚਨਾ ਮਿਲਣ ਤੋਂ ਬਾਅਦ ਘਟਨਾ ਥਾਂ ਵੱਲ ਐਂਬੂਲੈਂਸ ਅਤੇ ਹੈਲੀਕੋਪਟਰਾ ਨੂੰ ਰਵਾਨਾ ਕਰ ਦਿਤਾ ਗਿਆ ਸੀ। ਗੰਭੀਰ ਰੂਪ 'ਚ ਜਖ਼ਮੀ ਲੋਕਾਂ ਨੂੰ ਹੈਲੀਕਾਪਟਰ ਦੀ ਮਦਦ ਰਾਹੀ ਹਸਪਤਾਲ ਤੱਕ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤੱਤਕਾਲ ਮਦਦ ਪਹੁੰਚਾਉਣ ਨਾਲ ਵੱਡੀ ਰਾਹਤ ਮਿਲੀ ਵਰਨਾ ਹਲਾਤ ਹੋਰ ਵੀ ਵਿਗੜ ਸਕਦੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement