
ਚੀਨ ਦੇ ਨਾਲ ਸਰਹੱਦ ‘ਤੇ ਜਾਰੀ ਤਣਾਅ ਅਤੇ ਚੀਨੀ ਫੌਜ ਦੇ ਨਾਲ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਸਵੇਰੇ ਲੇਹ ਲਦਾਖ ਪਹੁੰਚੇ।
ਨਵੀਂ ਦਿੱਲੀ: ਚੀਨ ਦੇ ਨਾਲ ਸਰਹੱਦ ‘ਤੇ ਜਾਰੀ ਤਣਾਅ ਅਤੇ ਚੀਨੀ ਫੌਜ ਦੇ ਨਾਲ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਸਵੇਰੇ ਲੇਹ ਲਦਾਖ ਪਹੁੰਚੇ। ਉਹ ਜ਼ਮੀਨੀ ਸਥਿਤੀ ਦੀ ਸਮੀਖਿਆ ਦਾ ਜਾਇਜ਼ਾ ਲੈਣ ਲੇਹ ਪਹੁੰਚੇ ਹਨ। ਇਸ ਮੌਕੇ ਪੀਐਮ ਨਰਿੰਦਰ ਮੋਦੀ ਸਰਹੱਦ 'ਤੇ ਤਾਇਨਾਤ ਫੌਜੀਆਂ ਨਾਲ ਗੱਲ਼ਬਾਤ ਕਰਨ ਵੀ ਪਹੁੰਚੇ।
Narendra Modi
ਪੀਐਮ ਮੋਦੀ ਦੀ ਅਣਐਲਾਨੀ ਯਾਤਰਾ ਦੌਰਾਨ ਚੀਫ ਆਫ ਡਿਫੈਂਸ ਸਟਾਫ ਬਿਪਨ ਰਾਵਤ ਅਤੇ ਫੌਜ ਮੁੱਖ ਜਨਰਲ ਐਮਐਮ ਨਰਵਣੇ ਉਹਨਾਂ ਦੇ ਨਾਲ ਹਨ। ਇਸ ਦੌਰੇ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਪੀਐਮ ਦੇ ਨਾਲ ਨਹੀਂ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਲੇਹ ਦੀ ਯਾਤਰਾ ਰੱਦ ਕਰਨ ਤੋਂ ਬਾਅਦ ਪੀਐਮ ਨਰਿੰਦਰ ਮੋਦੀ ਲੇਹ ਦੌਰੇ ‘ਤੇ ਗਏ ਹਨ।
Rajnath Singh
ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਚੀਨੀ ਫੌਜ ਕਮਾਂਡਰ ਪੱਧਰ ਦੀ ਤਿੰਨ ਦੌਰ ਦੀ ਗੱਲਬਾਤ ਦੌਰਾਨ ਕੀਤੇ ਗਏ ਵਾਅਦਿਆਂ ‘ਤੇ ਖਰਾ ਉਤਰੇਗੀ ਜਾਂ ਨਹੀਂ। ਇਸ ਤੋਂ ਬਾਅਦ ਹੀ ਰੱਖਿਆ ਮੰਤਰੀ ਦਾ ਦੌਰਾ ਹੋਵੇਗਾ।
India and China
ਜਾਣਕਾਰੀ ਮੁਤਾਬਕ ਅਪਣੇ ਇਸ ਦੌਰੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਕੋਰਪਸ ਦੇ ਅਧਿਕਾਰੀਆਂ ਨਾਲ ਗੱਲ਼ਬਾਤ ਕੀਤੀ। ਇਸ ਤੋਂ ਇਲਾਵਾ ਸੀਡੀਐਸ ਬਿਪਨ ਰਾਵਤ ਦੇ ਨਾਲ ਮਿਲ ਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਨਾਰਦਨ ਆਰਮੀ ਕਮਾਂਡ ਦੇ ਲੈਫਟੀਨੈਟ ਜਨਰਲ ਵਾਈ ਕੇ ਜੋਸ਼ੀ, ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਵੀ ਮੌਜੂਦ ਰਹੇ।