Haryana ASI News: ਤੜਕੇ-ਤੜਕੇ ਆਈ ਵੱਡੀ ਖਬਰ, ਸੈਰ ਕਰਨ ਗਏ ASI ਦੀ ਗੋਲੀਆਂ ਮਾਰ ਕੇ ਹੱਤਿਆ
Published : Jul 3, 2024, 8:54 am IST
Updated : Jul 3, 2024, 8:54 am IST
SHARE ARTICLE
Haryana Crime Branch ASI shot dead News
Haryana Crime Branch ASI shot dead News

Haryana ASI News: ਬਾਈਕ 'ਤੇ ਆਏ ਸਨ ਸ਼ੂਟਰ

Haryana Crime Branch ASI shot dead News: ਹਰਿਆਣਾ ਦੇ ਕਰਨਾਲ ਵਿੱਚ ਇੱਕ ਵਾਰ ਫਿਰ ਤਾਬੜਤੋੜ ਗੋਲੀਆਂ ਚੱਲੀਆਂ ਹਨ। ਪੁਲਿਸ ਮੁਲਾਜ਼ਮ ਨੂੰ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਹਰਿਆਣਾ ਦੀ ਯਮੁਨਾਨਗਰ ਕ੍ਰਾਈਮ ਬ੍ਰਾਂਚ ਵਿੱਚ ਤਾਇਨਾਤ ਏਐਸਆਈ ਸੰਜੀਵ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਪੁਲਿਸ ਮੁਲਾਜ਼ਮ ਦਾ ਕਤਲ ਉਨ੍ਹਾਂ ਦੇ ਘਰ ਨੇੜੇ ਹੋਇਆ ਸੀ। ਘਟਨਾ ਦੇ ਸਮੇਂ ਉਹ ਸੈਰ ਕਰ ਰਿਹਾ ਸੀ, ਉਦੋਂ ਹੀ ਬਾਈਕ ਸਵਾਰ ਬਦਮਾਸ਼ ਆਏ ਅਤੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ।

ਇਹ ਵੀ ਪੜ੍ਹੋ: Fake Ghee Seized Rajasthan: ਨੂਡਲਜ਼ ਖਾਣ ਵਾਲੇ ਹੋ ਜਾਣ ਸਾਵਧਾਨ, ਵੱਡੀ ਮਾਤਰਾ ਵਿਚ ਨਕਲੀ ਰੰਗ ਤੇ ਘਟੀਆ ਕੁਆਲਿਟੀ ਦਾ ਤੇਲ ਜ਼ਬਤ 

ਕਰਨਾਲ ਵਿਚ ਅਪਰਾਧਿਕ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕਰਨਾਲ ਦੇ ਓਨਗੜ ਪਿੰਡ 'ਚ ਪਹਿਲਾਂ ਬਾਈਕ ਸਵਾਰ ਬਦਮਾਸ਼ਾਂ ਨੇ ਇਕ ਦੁਕਾਨ ਦੇ ਬਾਹਰ ਗੋਲੀਬਾਰੀ ਕੀਤੀ। ਇਹ ਘਟਨਾ ਕਰਨਾਲ ਦੇ ਪਿੰਡ ਕੁਟੇਲ ਨੇੜੇ ਵਾਪਰੀ, ਜਿੱਥੇ ਏਐਸਆਈ ਸੰਜੀਵ ਰਹਿੰਦੇ ਸਨ। ਸੰਜੀਵ ਹਰਿਆਣਾ ਪੁਲਿਸ ਦਾ ਮੁਲਾਜ਼ਮ ਸੀ ਅਤੇ ਯਮੁਨਾਨਗਰ ਵਿੱਚ ਸਟੇਟ ਕ੍ਰਾਈਮ ਬ੍ਰਾਂਚ ਵਿੱਚ ਏਐਸਆਈ ਵਜੋਂ ਤਾਇਨਾਤ ਸੀ। ਸੰਜੀਵ ਦਾ ਕੁਝ ਸਮਾਂ ਪਹਿਲਾਂ ਅਪਰੇਸ਼ਨ ਹੋਇਆ ਸੀ ਅਤੇ ਹੁਣ ਉਹ ਹਰ ਰੋਜ਼ ਡਿਊਟੀ ਤੋਂ ਬਾਅਦ ਘਰ ਜਾਂਦਾ ਸੀ।

ਇਹ ਵੀ ਪੜ੍ਹੋ: Health News: ਪੈਰਾਂ ਭਾਰ ਬੈਠਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਹੁੰਦੀਆਂ ਹਨ ਦੂਰ

ਜਾਣਕਾਰੀ ਅਨੁਸਾਰ ਸ਼ਾਮ ਨੂੰ ਜਦੋਂ ਸੰਜੀਵ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਤਾਂ ਬਾਈਕ ਸਵਾਰ ਦੋ ਬਦਮਾਸ਼ ਆਏ ਅਤੇ ਦੋ ਰਾਊਂਡ ਫਾਇਰ ਕੀਤੇ। ਇਕ ਗੋਲੀ ਸੰਜੀਵ ਦੇ ਮੱਥੇ 'ਤੇ ਅਤੇ ਦੂਜੀ ਉਸ ਦੀ ਕਮਰ 'ਤੇ ਲੱਗੀ। ਇਸ ਤੋਂ ਬਾਅਦ ਸੰਜੀਵ ਨੂੰ ਜ਼ਖ਼ਮੀ ਹਾਲਤ 'ਚ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Haryana Crime Branch ASI shot dead News, tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement