ਮੇਹੁਲ ਚੌਕਸੀ ਨੂੰ ਪਹਿਲਾਂ ਭਾਰਤ ਨੇ ਦਿੱਤੀ ਕਲੀਨਚਿਟ, ਉਸ ਤੋਂ ਬਾਅਦ ਦਿੱਤੀ ਨਾਗਰਿਕਤਾ: ਏੰਟੀਗੁਆ
Published : Aug 3, 2018, 3:16 pm IST
Updated : Aug 3, 2018, 3:16 pm IST
SHARE ARTICLE
Mehul Choksi
Mehul Choksi

ਪੰਜਾਬ ਨੈਸ਼ਨਲ ਬੈਂਕ ਸਮੇਤ ਕਈ ਬੈਂਕਾਂ ਨੂੰ ਹਜ਼ਾਰਾਂ ਕਰੋੜਾਂ ਰੁਪਏ ਦਾ ਚੂਨਾ ਲਗਾਕੇ ਦੇਸ਼ ਛੱਡਕੇ ਭੱਜੇ ਭਗੌੜੇ ਮੇਹੁਲ ਚੌਕਸੀ ਨੂੰ ਨਾਗਰਿਕਤਾ

ਨਵੀਂ ਦਿੱਲੀ, ਪੰਜਾਬ ਨੈਸ਼ਨਲ ਬੈਂਕ ਸਮੇਤ ਕਈ ਬੈਂਕਾਂ ਨੂੰ ਹਜ਼ਾਰਾਂ ਕਰੋੜਾਂ ਰੁਪਏ ਦਾ ਚੂਨਾ ਲਗਾਕੇ ਦੇਸ਼ ਛੱਡਕੇ ਭੱਜੇ ਭਗੌੜੇ ਮੇਹੁਲ ਚੌਕਸੀ ਨੂੰ ਨਾਗਰਿਕਤਾ ਦੇਣ 'ਤੇ ਏੰਟੀਗੁਆ ਸਰਕਾਰ ਨੇ ਕਲੀਨ ਚਿੱਟ ਦੇ ਦਿੱਤੀ ਹੈ। ਏੰਟੀਗੁਆ ਸਰਕਾਰ ਨੇ ਕਿਹਾ ਕਿ ਭਾਰਤ ਸਰਕਾਰ ਨੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਕਲੀਨ ਚਿੱਟ ਦਿੱਤੀ ਸੀ ਉਸ ਤੋਂ ਬਾਅਦ ਹੀ ਉਸ ਨੂੰ ਨਾਗਰਿਕਤਾ ਦਿੱਤੀ ਗਈ ਹੈ। ਏੰਟੀਗੁਆ ਨੇ ਇਹ ਵੀ ਕਿਹਾ ਹੈ ਕਿ ਭਾਰਤ ਸਰਕਾਰ ਵਲੋਂ ਚੌਕਸੀ ਦੇ ਖਿਲਾਫ ਕੋਈ ਸੂਚਨਾ ਨਹੀਂ ਸੀ। ਇੱਥੇ ਤੱਕ ਕਿ ਸੇਬੀ ਨੇ ਵੀ ਚੌਕਸੀ ਦੇ ਨਾਮ 'ਤੇ ਮਨਜ਼ੂਰੀ ਦਿੱਤੀ ਸੀ।

Mehul ChoksiMehul Choksiਚੌਕਸੀ ਦੇ ਪਿਛੋਕੜ ਦੀ ਸਖ਼ਤੀ ਨਾਲ ਜਾਂਚ ਕੀਤੀ ਗਈ ਪਰ ਉਸ ਦੇ ਖ਼ਿਲਾਫ਼ ਨਾ ਤਾਂ ਭਾਰਤ ਸਰਕਾਰ ਨੇ ਅਤੇ ਨਾ ਹੀ ਸੇਬੀ ਨੇ ਕੋਈ ਸਬੂਤ ਪੇਸ਼ ਕੀਤੇ। ਭਾਰਤੀ ਏਜੰਸੀਆਂ ਨੇ ਏੰਟੀਗੁਆ ਨੂੰ ਦੱਸਿਆ ਕਿ ਜਦੋਂ ਕੈਰੇਬਿਆਈ ਦੇਸ਼ ਨੇ 2017 ਵਿਚ ਮੇਹੁਲ ਚੌਕਸੀ ਨੂੰ ਨਾਗਰਿਕਤਾ ਦੇਣ ਤੋਂ ਪਹਿਲਾਂ ਉਸ ਦੀ ਦੀ ਜਾਂਚ ਕੀਤੀ ਸੀ ਉਦੋਂ ਭਗੋੜੇ ਅਰਬਪਤੀ ਦੇ ਖਿਲਾਫ ਕੋਈ ਮਾਮਲਾ ਨਹੀਂ ਸੀ। ‘ਸਿਟੀਜਨਸ਼ਿਪ ਬਾਏ ਇੰਵੈਸਟਮੈਂਟ ਯੂਨਿਟ ਆਫ ਏੰਟੀਗੁਆ ਐਂਡ ਬਾਰਬੂਡਾ’ ਦੇ ਇੱਕ ਬਿਆਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਮਈ 2017 ਵਿਚ ਏੰਟੀਗੁਆ ਵਿਚ ਨਾਗਰਿਕਤਾ ਲਈ ਚੌਕਸੀ ਦੀ ਅਰਜ਼ੀ ਦੇ ਨਾਲ ਸਥਾਨਕ ਪੁਲਿਸ ਤੋਂ ਮਨਜ਼ੂਰੀ ਵੀ ਦਿੱਤੀ ਗਈ ਸੀ।

nirav modiNirav Modiਚੌਕਸੀ ਪੰਜਾਬ ਨੈਸ਼ਨਲ ਬੈਂਕ ਵਿਚ ਦੋ ਅਰਬ ਡਾਲਰ ਦੇ ਘੋਟਾਲੇ ਦੇ ਕਥਿਤ ਮਾਸਟਰਮਾਇੰਡ ਵਿੱਚੋਂ ਇੱਕ ਹੈ ਅਤੇ ਉਹ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦਾ ਰਿਸ਼ਤੇਦਾਰ ਵੀ ਹੈ। ਭਰੋਸੇਯੋਗ ਸੂਤਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਾ  ਦੇ ਖੇਤਰੀ ਪਾਸਪੋਰਟ ਦਫ਼ਤਰ, ਮੁੰਬਈ ਤੋਂ ਮਿਲੇ ਪੁਲਿਸ ਮਨਜ਼ੂਰੀ ਪ੍ਰਮਾਣ ਪੱਤਰ ਦੇ ਅਨੁਸਾਰ ਮੇਹੁਲ ਚੀਨੂਭਾਈ ਚੌਕਸੀ ਦੇ ਖਿਲਾਫ ਅਜਿਹਾ ਕੋਈ ਮਾਮਲਾ ਨਹੀਂ ਹੈ ਜੋ ਉਨ੍ਹਾਂ ਨੂੰ ਏੰਟੀਗੁਆ ਅਤੇ ਬਾਰਬੂੜਾ ਲਈ ਵੀਜ਼ਾ ਸਮੇਤ ਯਾਤਰਾ ਸੁਵਿਧਾਵਾਂ ਦੇਣ ਤੋਂ ਅਸਮਰਥ ਠਹਿਰਾਉਂਦਾ ਹੋਵੇ। 

Diamond BusinessDiamond Businessਇਸ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਅਧਿਕਾਰੀਆਂ ਨੇ ਇੰਟਰਪੋਲ ਸਮੇਤ ਸੰਸਾਰਕ ਏਜੰਸੀਆਂ ਵਲੋਂ ਚੋਕਸੀ ਦੇ ਬਾਰੇ ਵਿਚ ਵਿਆਪਕ ਜਾਂਚ ਕੀਤੀ ਸੀ ਕਿ ਕਿਤੇ ਉਨ੍ਹਾਂ ਦੇ ਖਿਲਾਫ ਕਿਸੇ ਵੀ ਅਪਮਾਨਜਨਕ ਸੂਚਨਾ ਦਾ ਕੋਈ ਮਾਮਲਾ ਤਾਂ ਨਹੀਂ ਹੈ। ਜਾਣਕਾਰੀ ਅਨੁਸਾਰ ਜਾਂਚ  ਦੇ ਤੌਰ 'ਤੇ ਏੰਟੀਗੁਆ ਪ੍ਰਸ਼ਾਸਨ ਨੂੰ 2014 ਅਤੇ 2017 ਵਿਚ ਚੌਕਸੀ ਦੀਆਂ ਕੰਪਨੀਆਂ ਦੇ ਖਿਲਾਫ ਸੇਬੀ ਦੀ ਕਾਰਵਾਈ ਦੇ ਦੋ ਮਾਮਲਿਆਂ ਦੇ ਬਾਰੇ ਵਿਚ ਪਤਾ ਲੱਗਿਆ ਅਤੇ ਉਸ ਨੇ ਉਨ੍ਹਾਂ ਕੋਲੋਂ ਹੋਰ ਜਾਣਕਾਰੀ ਮੰਗੀ ਸੀ। ਸੇਬੀ ਨੇ ਕੈਰਿਬਿਆਈ ਪ੍ਰਸ਼ਾਸਨ ਨੂੰ ਦੱਸਿਆ ਸੀ ਕਿ ਇੱਕ ਮਾਮਲਾ ਬੰਦ ਕਰ ਦਿੱਤਾ ਗਿਆ ਹੈ ਅਤੇ ਦੂਜੇ ਮਾਮਲੇ ਵਿਚ ਸਮਰੱਥ ਸਬੂਤ ਨਹੀਂ ਸਨ।

PNBPNB ਸਿਟੀਜਨਸ਼ਿਪ ਫਰਾਮ ਇੰਵੇਸਟਮੇਂਟ ਯੂਨਿਟ ਨੇ ਕਿਹਾ ਕਿ ਜੇਕਰ ਨਾਗਰਿਕਤਾ ਦੀ ਅਰਜ਼ੀ ਦੇ ਸਮੇਂ ਚੌਕਸੀ ਦੇ ਖਿਲਾਫ ਕੋਈ ਵਾਰੰਟ ਹੁੰਦਾ ਤਾਂ ਇੰਟਰਪੋਲ ਇਸ ਦੇ ਬਾਰੇ ਵਿਚ ਦੱਸਦਾ ਅਤੇ ਇਹ ਰਾਸ਼ਟਰੀ ਆਪਰਾਧਿਕ ਡੈਟਾਬੇਸ ਵਿਚ ਵੀ ਹੁੰਦਾ ਹੈ। ਚੋਕਸੀ ਇਸ ਸਾਲ 4 ਜਨਵਰੀ ਨੂੰ ਭਾਰਤ ਤੋਂ ਭੱਜ ਗਿਆ ਸੀ ਅਤੇ ਉਸ ਨੇ 15 ਜਨਵਰੀ ਨੂੰ ਏੰਟੀਗੁਆ ਵਿਚ ਸ਼ਰਨ ਲਈ ਸੀ। ਨਵੰਬਰ 2017 ਵਿਚ ਉਸ ਨੂੰ ਏੰਟੀਗੁਆ ਦੀ ਨਾਗਿਰਕਤਾ ਮਿਲ ਚੁੱਕੀ ਸੀ।  

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement