
ਅਤਿਵਾਦੀ ਕਿਸੇ ਵੱਡੇ ਆਤਮਘਾਤੀ ਹਮਲੇ ਦੇ ਮੌਕੇ ਵਿਚ ਹਨ ਅਜਿਹੇ ਵਿਚ ਵੱਡੇ ਪੈਮਾਨੇ 'ਤੇ ਸੁਰੱਖਿਆ ਇੰਤਜਾਮ ਕੀਤੇ ਗਏ ਹਨ।
ਨਵੀਂ ਦਿੱਲੀ: ਜੰਮੂ ਕਸ਼ਮੀਰ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਨੇ ਕਿਹਾ ਕਿ 15 ਅਗਸਤ ਨੂੰ ਭਾਜਪਾ ਜੰਮੂ ਕਸ਼ਮੀਰ ਦੇ ਹਰ ਕੋਨੇ ਵਿਚ ਤਿਰੰਗਾ ਝੰਡਾ ਲਹਿਰਾਵੇਗੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਜੰਮੂ ਕਸ਼ਮੀਰ ਦੇ ਕਈ ਪੰਚਾਂ, ਸਰਪੰਚਾਂ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕਰਦੇ ਹਨ ਕਿ ਉਹ 15 ਅਗਸਤ ਨੂੰ ਵਧ ਚੜ ਕੇ ਮਨਾਉਣ।
BJP
ਇਸ ਤੋਂ ਇਲਾਵਾ ਰੈਨਾ ਨੇ ਕਿਹਾ ਕਿ ਕਸ਼ਮੀਰ ਦੇ ਅੰਦਰ ਸੁਰੱਖਿਆ ਹਾਲਾਤਾਂ ਨੂੰ ਦੇਖਦੇ ਹੋਏ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅਮਰਨਾਥ ਯਾਤਰੀਆਂ ਲਈ ਸਲਾਹਕਾਰੀ ਜਾਰੀ ਕੀਤੀ ਹੈ। ਪਾਕਿਸਤਾਨ ਤੋਂ ਅਤਿਵਾਦੀਆਂ ਦੀਆਂ ਘੁਸਪੈਠਾਂ ਹੋਈਆਂ ਹਨ। ਅਤਿਵਾਦੀ ਕਿਸੇ ਵੱਡੇ ਆਤਮਘਾਤੀ ਹਮਲੇ ਦੇ ਮੌਕੇ ਵਿਚ ਹਨ ਅਜਿਹੇ ਵਿਚ ਵੱਡੇ ਪੈਮਾਨੇ 'ਤੇ ਸੁਰੱਖਿਆ ਇੰਤਜਾਮ ਕੀਤੇ ਗਏ ਹਨ। ਸੁਰੱਖਿਆ ਗ੍ਰਿਡ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਉਹਨਾਂ ਦਸਿਆ ਕਿ ਸੁਰੱਖਿਆ ਬਲ ਪੂਰੀ ਤਰ੍ਹਾਂ ਘਾਟੀ ਵਿਚ ਤੈਨਾਤ ਕੀਤੇ ਗਏ ਹਨ। ਪਾਕਿਸਤਾਨ ਜਾਂ ਅਤਿਵਾਦੀਆਂ ਦੀ ਕਿਸੇ ਵੀ ਸਾਜ਼ਿਸ਼ ਨੂੰ ਉਹ ਕਾਮਯਾਬ ਨਹੀਂ ਹੋਣ ਦੇਣਗੇ। ਇਸ ਦੇ ਨਾਲ ਹੀ ਉਹਨਾਂ ਨੇ ਵਿਰੋਧੀਆਂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਮਹਿਬੂਬਾ ਮੁਫਤੀ ਹੋਵੇ ਜਾਂ ਨੈਸ਼ਨਲ ਕਾਨਫਰੰਸ ਦੇ ਨੇਤਾ ਹੋਣ ਇਹਨਾਂ ਦਾ ਇਕ ਹੀ ਕੰਮ ਹੈ ਕਸ਼ਮੀਰ ਵਿਚ ਅਫਵਾਹ ਫੈਲਾਉਣਾ।
ਕਾਂਗਰਸ, ਪੀਡੀਪੀ ਅਤੇ ਨੈਸ਼ਨਲ ਕਾਨਫਰੰਸ ਸਮੇਤ ਵਿਰੋਧੀ ਦਲ ਕੇਂਦਰ ਸਰਕਾਰ ਤੋਂ ਕਸ਼ਮੀਰ ਦੇ ਮੌਜੂਦਾ ਹਾਲਾਤ 'ਤੇ ਜਵਾਬ ਮੰਗ ਰਹੇ ਹਨ। ਇਸ ਦੌਰਾਨ 3 ਅਗਸਤ ਨੂੰ ਨੈਸ਼ਨਲ ਕਾਨਫਰੰਸ ਨੇਤਾ ਉਮਰ ਅਬਦੁੱਲਾ ਨੇ ਕਿਹਾ ਕਿ ਉਹ ਜੰਮੂ ਕਸ਼ਮੀਰ ਦੀ ਮੌਜੂਦਾ ਸਥਿਤੀ ਬਾਰੇ ਜਾਣਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਭਾਰਤ ਸਰਕਾਰ ਤੋਂ ਸੁਣਨਾ ਚਾਹੁੰਦਾ ਹੈ ਕਿ ਲੋਕਾਂ ਲਈ ਕੋਈ ਚਿੰਤਾ ਦੀ ਗੱਲ ਤਾਂ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।