
ਰਮਾ ਦੇਵੀ ਨੇ ਕਿਹਾ ਕਿ ਇਹ ਗੱਲ ਕਰਨ ਦਾ ਕੋਈ ਤਰੀਕਾ ਨਹੀਂ ਹੈ।
ਨਵੀਂ ਦਿੱਲੀ: ਲੋਕ ਸਭਾ ਵਿਚ ਆਜ਼ਮ ਖਾਨ ਦੇ ਇਕ ਬਿਆਨ ਤੇ ਬਹੁਤ ਵੱਡਾ ਹੰਗਾਮਾ ਹੋ ਗਿਆ ਹੈ। ਸਮਾਜਵਾਦੀ ਪਾਰਟੀ ਸੰਸਦ ਮੈਂਬਰ ਆਜ਼ਮ ਖਾਨ ਤੋਂ ਮੁਆਫ਼ੀ ਦੀ ਮੰਗ ਹੋਈ ਅਤੇ ਉਹਨਾਂ ਨੂੰ ਸੰਸਦ ਤੋਂ ਬਾਹਰ ਜਾਣਾ ਪਿਆ। ਅਸਲ ਵਿਚ ਆਜ਼ਮ ਖਾਨ ਨੇ ਚਰਚਾ ਦੌਰਾਨ ਹੀ ਭਾਜਪਾ ਸੰਸਦ ਰਮਾ ਦੇਵੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਰਮਾ ਦੇਵੀ ਉਸ ਵਕਤ ਸਪੀਕਰ ਦੀ ਕੁਰਸੀ 'ਤੇ ਬੈਠੀ ਹੋਈ ਸੀ।
Rama Devi and Azam Khan
ਆਜ਼ਮ ਖਾਨ ਦੇ ਇਸ ਬਿਆਨ ਨਾਲ ਹੀ ਸਦਨ ਵਿਚ ਮੌਜੂਦ ਭਾਜਪਾ ਦੇ ਸੰਸਦ ਮੈਂਬਰਾਂ ਨੇ ਉਸ ਤੋਂ ਮੁਆਫ਼ੀ ਦੀ ਮੰਗ ਕੀਤੀ। ਇਸ ਦੇ ਜਵਾਬ ਵਿਚ ਸੰਸਦ ਰਮਾ ਦੇਵੀ ਨੇ ਕਿਹਾ ਕਿ ਇਹ ਗੱਲ ਕਰਨ ਦਾ ਕੋਈ ਤਰੀਕਾ ਨਹੀਂ ਹੈ। ਆਜ਼ਮ ਖਾਨ ਬੈਕਫੁਟ 'ਤੇ ਆਏ ਅਤੇ ਬੋਲੇ ਕਿ ਉਹ ਉਸ ਦਾ ਆਦਰ ਕਰਦਾ ਹੈ, ਉਹ ਉਸ ਦੀ ਭੈਣ ਵਰਗੀ ਹੈ। ਇੰਨਾ ਹੋਣ ਤੋਂ ਬਾਅਦ ਵੀ ਹੰਗਾਮਾ ਚਲਦਾ ਰਿਹਾ। ਹਾਲਾਂਕਿ ਵਧਦੇ ਹੰਗਾਮੇ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਆਜ਼ਮ ਖਾਨ ਦੇ ਇਸ ਬਿਆਨ ਨੂੰ ਸਦਨ ਦੀ ਕਾਰਵਾਈ ਤੋਂ ਹਟਾ ਦਿੱਤਾ।
ਇਸ ਤੋਂ ਪਹਿਲਾਂ ਪਾਰਟੀ ਦੇ ਸੰਸਦ ਮੈਂਬਰ ਨੂੰ ਘਿਰਦੇ ਦੇਖ ਐਸਪੀ ਪ੍ਰਧਾਨ ਅਖਿਲੇਸ਼ ਯਾਦਵ ਬਚਾਅ ਵਿਚ ਉਤਰ ਆਏ। ਉਹਨਾਂ ਕਿਹਾ ਕਿ ਆਜ਼ਮ ਖਾਨ ਦੀ ਟਿਪਣੀ ਦਾ ਮਕਸਦ ਕਿਸੇ ਦਾ ਨਿਰਾਦਰ ਕਰਨਾ ਨਹੀਂ ਸੀ। ਇਸ ਤੋਂ ਬਾਅਦ ਆਜ਼ਮ ਖਾਨ ਲੋਕ ਸਭਾ ਤੋਂ ਬਾਹਰ ਚਲ ਗਏ। ਇਸ ਪੂਰੇ ਮਾਮਲੇ ਤੋਂ ਬਾਅਦ ਲੋਕ ਸਭਾ ਪ੍ਰਧਾਨ ਓਮ ਬਿਰਲਾ ਵੀ ਸਖ਼ਤ ਨਜ਼ਰ ਆਏ।
ਉਹਨਾਂ ਨੇ ਸੰਸਦ ਮੈਂਬਰਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਚੀਜ਼ ਨੂੰ ਕਾਰਵਾਈ ਤੋਂ ਬਾਹਰ ਕਰ ਦੇਣਾ ਹੱਲ ਨਹੀਂ ਹੈ। ਇਹ ਸਾਰੀਆਂ ਗੱਲਾਂ ਸਰਵਜਨਿਕ ਤੌਰ 'ਤੇ ਆ ਹੀ ਜਾਂਦੀਆਂ ਹਨ। ਬਿਰਲਾ ਨੇ ਕਿਹਾ ਕਿ ਸੰਸਦ ਵਿਚ ਬੈਠ ਕੇ ਸੰਸਦ ਦੀ ਪ੍ਰਸਿੱਧੀ ਬਣਾਏ ਰੱਖਣਾ ਵੀ ਮੈਂਬਰਾਂ ਦੇ ਕੰਮ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।