ਉਨਾਵ ਰੇਪ ਕੇਸ- ਭਾਜਪਾ ਵਿਧਾਇਕ ਸਮੇਤ ਹੋਰ ਕਈ ਵਿਅਕਤੀਆਂ 'ਤੇ ਕਤਲ ਦਾ ਮੁਕੱਦਮਾ ਦਰਜ
Published : Jul 30, 2019, 11:14 am IST
Updated : Dec 14, 2019, 8:25 am IST
SHARE ARTICLE
unnao rape victim accident
unnao rape victim accident

ਪੁਲਿਸ ਨੇ ਦਸਿਆ ਟੱਕਰ, ਪੀੜਤਾ ਦੀ ਮਾਂ ਨੇ ਦਸਿਆ ਸਾਜ਼ਸ਼

ਲਖਨਊ/ਰਾਏਬਰੇਲੀ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਪੁਲਿਸ ਨੇ ਉਨਾਵ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ 'ਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਕੁੜੀ ਨਾਲ ਰਾਏਬਰੇਲੀ 'ਚ ਹੋਏ ਸੜਕ ਹਾਦਸੇ ਦੀ ਸ਼ੁਰੂਆਤੀ ਜਾਂਚ 'ਚ ਕੋਈ ਵੀ ਗੜਬੜੀ ਨਾ' ਪਾਏ ਜਾਣ ਦਾ ਦਾਅਵਾ ਕਰਦਿਆਂ ਸੋਮਵਾਰ ਨੂੰ ਕਿਹਾ ਕਿ ਜੇਕਰ ਪੀੜਤਾ ਦੇ ਰਿਸ਼ਤੇਦਾਰ ਅਪੀਲ ਕਰਦੇ ਹਨ ਤਾਂ ਸਰਕਾਰ ਇਸ 'ਹਾਦਸੇ' ਦੀ ਸੀ.ਬੀ.ਆਈ. ਜਾਂਚ ਕਰਵਾਉਣ ਲਈ ਤਿਆਰ ਹੈ।

Kuldeep Singh SengarKuldeep Singh Sengar

ਹਾਲਾਂਕਿ ਕੁੜੀ ਦੀ ਮਾਂ ਆਸ਼ਾ ਸਿੰਘ ਦਾ ਕਹਿਣਾ ਹੈ ਕਿ ਇਹ ਹਾਦਸਾ ਨਹੀਂ ਬਲਕਿ ਕਤਲ ਕਰਨ ਦੀ ਸਾਜ਼ਸ਼ ਹੈ। ਉਨ੍ਹਾਂ ਕਿਹਾ ਕਿ ਬਲਾਤਕਾਰ ਕਾਂਡ 'ਚ ਭਾਜਪਾ ਵਿਧਾਇਕ ਸੇਂਗਰ ਨਾਲ ਸਹਿ ਮੁਲਜ਼ਮ ਸ਼ਸ਼ੀ ਸਿੰਘ ਦੇ ਪੁੱਤਰ ਅਤੇ ਪਿੰਡ ਦੇ ਇਕ ਹੋਰ ਨੌਜੁਆਨ 'ਤੇ ਪਹਿਲਾਂ ਧਮਕਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਦੋਵੇਂ ਅਕਸਰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਸਨ। 

unnao rape victim accidentunnao rape victim accident

ਜ਼ਿਕਰਯੋਗ ਹੈ ਕਿ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ 'ਤੇ 2017 'ਚ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਕੁੜੀ, ਉਸ ਦੀ ਚਾਚੀ ਪੁਸ਼ਪਾ ਅਤੇ ਮਾਸੀ ਸ਼ੀਲਾ ਅਪਣੇ ਵਕੀਲ ਮਹਿੰਦਰ ਨਾਲ ਰਾਏਬਰੇਲੀ ਜੇਲ 'ਚ ਬੰਦ ਅਪਣੇ ਰਿਸ਼ਤੇਦਾਰ ਮਹੇਸ਼ ਸਿੰਘ ਨਾਲ ਐਤਵਾਰ ਨੂੰ ਮੁਲਾਕਾਤ ਕਰਨ ਜਾ ਰਹੀ ਸੀ। ਰਸਤੇ 'ਚ ਰਾਏਬਰੇਲੀ ਦੇ ਗੁਰਬਖ਼ਸ਼ਗੰਜ ਖੇਤਰ 'ਚ ਉਨ੍ਹਾਂ ਦੀ ਕਾਰ ਅਤੇ ਇਕ ਟਰੱਕ ਵਿਚਕਾਰ ਸ਼ੱਕੀ ਹਾਲਾਤ 'ਚ ਟੱਕਰ ਹੋ ਗਈ ਸੀ। 
 

ਇਸ ਹਾਦਸੇ 'ਚ ਸ਼ੀਲਾ (50) ਨੇ ਸਥਾਨਕ ਹਸਪਤਾਲ 'ਚ ਦਮ ਤੋੜ ਦਿਤਾ ਸੀ। ਜਦਕਿ ਹਾਦਸੇ 'ਚ ਜ਼ਖ਼ਮੀ ਸਵਾਰ ਪੁਸ਼ਪਾ (45) ਨੂੰ ਲਖਨਊ ਸਥਿਤ ਟਰਾਮਾ ਸੈਂਟਰ 'ਚ ਡਾਕਟਰਾਂ ਨੇ ਮ੍ਰਿਤਕ ਐਲਾਨ ਦਿਤਾ। ਵਕੀਲ ਮਹਿੰਦਰ ਸਿੰਘ ਦੀ ਹਾਲਤ ਬਹੁਤ ਨਾਜ਼ੁਕ ਹੈ। ਹਾਲਾਂਤ ਸੇਂਗਰ 'ਤੇ ਦੋਸ਼ ਲਾਉਣ ਵਾਲੀ ਕੁੜੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

unnao rape victim accidentunnao rape victim accident

ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਸਮੇਤ 10 ਨਾਮਜ਼ਦ ਅਤੇ 15-20 ਅਣਪਛਾਤੇ ਵਿਅਕਤੀਆਂ 'ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਰਾਏਬਰੇਲੀ ਦੇ ਗੁਰਬਖ਼ਸ਼ਗੰਜਜ ਥਾਣੇ 'ਚ ਮਹੇਸ਼ ਸਿੰਘ ਦੀ ਤਹਿਰੀਰ 'ਤੇ ਸੇਂਗਰ ਅਤੇ ਉਨ੍ਹਾਂ ਦੇ ਭਰਾ ਮਨੋਜ ਸੇਂਗਰ ਨਾਲ ਵਿਨੋਦ ਮਿਸ਼ਰ, ਹਰਿਪਾਲ ਸਿੰਘ, ਨਵੀਨ ਸਿੰਘ, ਕੋਮਲ ਸਿੰਘ, ਅਰੁਣ ਸਿੰਘ, ਗਿਆਨੇਂਦਰ ਅਤੇ ਰਿੰਕੂ ਵਿਰੁਧ ਨਾਮਜ਼ਦ ਅਤੇ 15-20 ਅਣਪਛਾਤੇ ਵਿਅਕਤੀਆਂ ਵਿਰੁਧ ਕਤਲ, ਕਤਲ ਦੀ ਕੋਸ਼ਿਸ਼ ਅਤੇ ਸਾਜ਼ਸ਼ ਰਚਣ ਦੇ ਦੋਸ਼ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ, ਦਿੱਲੀ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਪੀੜਤ ਕੁੜੀ ਅਤੇ ਉਸ ਦੇ ਰਿਸ਼ਤੇਦਾਰਾਂ ਨਾਲ ਲਖਨਊ ਸਥਿਤ ਟਰਾਮਾ ਸੈਂਟਰ 'ਚ ਮੁਲਾਕਾਤ ਕੀਤੀ। ਸਵਾਤੀ ਨੇ ਕਿਹਾ ਕਿ ਉਨ੍ਹਾਂ ਨੇ ਪੀੜਤ ਨਾਲ ਮੁਲਾਕਾਤ ਕੀਤੀ ਹੈ ਅਤੇ ਉਸ ਨੂੰ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਦਾ ਕਤਲ ਕਰਨ ਦੀ ਸਾਜ਼ਸ਼ ਤਹਿਤ ਇਹ ਹਾਦਸਾ ਕਰਵਾਏ ਜਾਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਉਹ ਕੁੜੀ ਨੂੰ ਨਿਆਂ ਦਿਵਾਉਣ ਲਈ ਲੜਨਗੇ। ਉਹ ਦੋਹਾਂ ਮਰੀਜ਼ਾਂ ਨੂੰ ਬਿਹਤਰ ਇਲਾਜ ਲਈ ਹਵਾਈ ਜਹਾਜ਼ ਰਾਹੀਂ ਦਿੱਲੀ ਲਿਜਾਣਾ ਚਾਹੁੰਦੇ ਹਨ।

unnao rape victim accidentunnao rape victim accident

ਮੁਕੱਦਮਾ ਦਰਜ ਕਰਵਾਉਣ ਵਾਲੇ ਮਹੇਸ਼ ਸਿੰਘ ਨੇ ਦੋਸ਼ ਲਾਇਆ ਹੈ ਕਿ ਜੇਲ 'ਚ ਬੰਦ ਵਿਧਾਇਕ ਕੁਲਦੀਪ ਸੇਂਗਰ ਅਪਣੇ ਸਾਥੀਆਂ ਦੇ ਨੰਬਰ 'ਤੇ ਫ਼ੋਨ ਮਿਲਾ ਕੇ ਉਸ ਦੇ ਘਰ ਜ਼ਬਰਦਸਤੀ ਗੱਲ ਕਰਦੇ ਸਨ ਅਤੇ ਧਮਕੀ ਦਿੰਦੇ ਸਨ ਕਿ ਜੇਕਰ ਜ਼ਿੰਦਾ ਰਹਿਣਾ ਹੈ ਤਾਂ ਸਾਰੇ ਮੁੱਕਦਮਿਆਂ 'ਚ ਬਿਆਨ ਬਦਲ ਦਿਉ। (ਪੀਟੀਆਈ) ਇਸ ਹਾਦਸੇ 'ਚ ਸ਼ੀਲਾ (50) ਨੇ ਸਥਾਨਕ ਹਸਪਤਾਲ 'ਚ ਦਮ ਤੋੜ ਦਿਤਾ ਸੀ। ਜਦਕਿ ਹਾਦਸੇ 'ਚ ਜ਼ਖ਼ਮੀ ਸਵਾਰ ਪੁਸ਼ਪਾ (45) ਨੂੰ ਲਖਨਊ ਸਥਿਤ ਟਰਾਮਾ ਸੈਂਟਰ 'ਚ ਡਾਕਟਰਾਂ ਨੇ ਮ੍ਰਿਤਕ ਐਲਾਨ ਦਿਤਾ।

ਵਕੀਲ ਮਹਿੰਦਰ ਸਿੰਘ ਦੀ ਹਾਲਤ ਬਹੁਤ ਨਾਜ਼ੁਕ ਹੈ। ਹਾਲਾਂਤ ਸੇਂਗਰ 'ਤੇ ਦੋਸ਼ ਲਾਉਣ ਵਾਲੀ ਕੁੜੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਸਮੇਤ 10 ਨਾਮਜ਼ਦ ਅਤੇ 15-20 ਅਣਪਛਾਤੇ ਵਿਅਕਤੀਆਂ 'ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਰਾਏਬਰੇਲੀ ਦੇ ਗੁਰਬਖ਼ਸ਼ਗੰਜਜ ਥਾਣੇ 'ਚ ਮਹੇਸ਼ ਸਿੰਘ ਦੀ ਤਹਿਰੀਰ 'ਤੇ ਸੇਂਗਰ ਅਤੇ ਉਨ੍ਹਾਂ ਦੇ ਭਰਾ ਮਨੋਜ ਸੇਂਗਰ ਨਾਲ ਵਿਨੋਦ ਮਿਸ਼ਰ, ਹਰਿਪਾਲ ਸਿੰਘ, ਨਵੀਨ ਸਿੰਘ, ਕੋਮਲ ਸਿੰਘ, ਅਰੁਣ ਸਿੰਘ, ਗਿਆਨੇਂਦਰ ਅਤੇ ਰਿੰਕੂ ਵਿਰੁਧ ਨਾਮਜ਼ਦ ਅਤੇ 15-20 ਅਣਪਛਾਤੇ ਵਿਅਕਤੀਆਂ ਵਿਰੁਧ ਕਤਲ, ਕਤਲ ਦੀ ਕੋਸ਼ਿਸ਼ ਅਤੇ ਸਾਜ਼ਸ਼ ਰਚਣ ਦੇ ਦੋਸ਼ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ।

unnao rape victim accidentunnao rape victim accident

ਇਸ ਤੋਂ ਪਹਿਲਾਂ, ਦਿੱਲੀ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਪੀੜਤ ਕੁੜੀ ਅਤੇ ਉਸ ਦੇ ਰਿਸ਼ਤੇਦਾਰਾਂ ਨਾਲ ਲਖਨਊ ਸਥਿਤ ਟਰਾਮਾ ਸੈਂਟਰ 'ਚ ਮੁਲਾਕਾਤ ਕੀਤੀ। ਸਵਾਤੀ ਨੇ ਕਿਹਾ ਕਿ ਉਨ੍ਹਾਂ ਨੇ ਪੀੜਤ ਨਾਲ ਮੁਲਾਕਾਤ ਕੀਤੀ ਹੈ ਅਤੇ ਉਸ ਨੂੰ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਦਾ ਕਤਲ ਕਰਨ ਦੀ ਸਾਜ਼ਸ਼ ਤਹਿਤ ਇਹ ਹਾਦਸਾ ਕਰਵਾਏ ਜਾਣ ਦਾ ਇਲਜ਼ਾਮ ਲਾਇਆ ਹੈ।

ਉਨ੍ਹਾਂ ਕਿਹਾ ਕਿ ਉਹ ਕੁੜੀ ਨੂੰ ਨਿਆਂ ਦਿਵਾਉਣ ਲਈ ਲੜਨਗੇ। ਉਹ ਦੋਹਾਂ ਮਰੀਜ਼ਾਂ ਨੂੰ ਬਿਹਤਰ ਇਲਾਜ ਲਈ ਹਵਾਈ ਜਹਾਜ਼ ਰਾਹੀਂ ਦਿੱਲੀ ਲਿਜਾਣਾ ਚਾਹੁੰਦੇ ਹਨ। ਮੁਕੱਦਮਾ ਦਰਜ ਕਰਵਾਉਣ ਵਾਲੇ ਮਹੇਸ਼ ਸਿੰਘ ਨੇ ਦੋਸ਼ ਲਾਇਆ ਹੈ ਕਿ ਜੇਲ 'ਚ ਬੰਦ ਵਿਧਾਇਕ ਕੁਲਦੀਪ ਸੇਂਗਰ ਅਪਣੇ ਸਾਥੀਆਂ ਦੇ ਨੰਬਰ 'ਤੇ ਫ਼ੋਨ ਮਿਲਾ ਕੇ ਉਸ ਦੇ ਘਰ ਜ਼ਬਰਦਸਤੀ ਗੱਲ ਕਰਦੇ ਸਨ ਅਤੇ ਧਮਕੀ ਦਿੰਦੇ ਸਨ ਕਿ ਜੇਕਰ ਜ਼ਿੰਦਾ ਰਹਿਣਾ ਹੈ ਤਾਂ ਸਾਰੇ ਮੁੱਕਦਮਿਆਂ 'ਚ ਬਿਆਨ ਬਦਲ ਦਿਉ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement