
ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਅਜੇ ਕੋਵਿਡ-19 ਦੀ ਦੂਜੀ ਲਹਿਰ ਖਤਮ ਨਹੀਂ ਹੋਈ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਅਜੇ ਕੋਵਿਡ-19 ਦੀ ਦੂਜੀ ਲਹਿਰ ਖਤਮ ਨਹੀਂ ਹੋਈ ਹੈ। ਸਰਕਾਰ ਦਾ ਕਹਿਣਾ ਹੈ ਕਿ 8 ਸੂਬਿਆਂ ਵਿਚ ‘R’ ਫੈਕਟਰ ਅਜੇ ਵੀ ਜ਼ਿਆਦਾ ਹੈ। ਸਿਹਤ ਮੰਤਰਾਲੇ ਦੇ ਲਵ ਅਗ੍ਰਵਾਲ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਦੇ 57 ਜ਼ਿਲ੍ਹਿਆਂ ਵਿਚ ਰੋਜ਼ਾਨਾ 100 ਕੇਸ ਆ ਰਹੇ ਹਨ। ਦੇਸ਼ ਦੇ 18 ਜ਼ਿਲ੍ਹਿਆਂ ਵਿਚ ਕੋਰੋਨਾ ਦੇ ਕੇਸ ਜ਼ਿਆਦਾ ਆ ਰਹੇ ਹਨ।
Covid-19
ਹੋਰ ਪੜ੍ਹੋ: ਜੁਲਾਈ ਮਹੀਨੇ ’ਚ 1533 ਕਰੋੜ ਰੁਪਏ ਦਾ GST ਮਾਲੀਆ ਇਕੱਠਾ ਹੋਇਆ, ਪਿਛਲੇ ਸਾਲ ਨਾਲੋਂ 29 ਫੀਸਦੀ ਵੱਧ
ਇਹਨਾਂ ਵਿਚੋਂ ਕੇਰਲ ਦੇ 10, ਮਹਾਰਾਸ਼ਟਰ ਦੇ 3, ਅਰੁਣਾਚਲ ਪ੍ਰਦੇਸ਼, ਮੇਘਾਲਿਆ ਅਤੇ ਮਿਜ਼ੋਰਮ ਦੇ 1-1 ਜ਼ਿਲ੍ਹੇ ਸ਼ਾਮਲ ਹਨ। ਇਸ ਦੇ ਨਾਲ ਹੀ ਸਰਕਾਰ ਨੇ ਦੱਸਿਆ ਕਿ ਦੇਸ਼ ਵਿਚ 44 ਜ਼ਿਲ੍ਹੇ ਹਨ ਜਿੱਥੇ 10% ਤੋਂ ਜ਼ਿਆਦਾ ਪਾਜ਼ੇਟਵਿਟੀ ਰੇਟ ਹੈ। ਇਹ 44 ਜ਼ਿਲ੍ਹੇ ਕੇਰਲ, ਮਣੀਪੁਰ, ਮਿਜ਼ੋਰਮ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਸਿੱਕਮ, ਪੁਡੂਚੇਰੀ, ਰਾਜਸਥਾਨ, ਹਿਮਾਚਲ ਪ੍ਰਦੇਸ਼, ਅਸਮ ਅਤੇ ਆਂਧਰਾ ਪ੍ਰਦੇਸ਼ ਦੇ ਹਨ।
Covid R-value rising in India
ਹੋਰ ਪੜ੍ਹੋ: ਜੁਲਾਈ ਮਹੀਨੇ ਵਿਚ ਗਈ 32 ਲੱਖ ਲੋਕਾਂ ਦੀ ਨੌਕਰੀ- CMIE
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪੂਰੀ ਦੁਨੀਆਂ ਵਿਚ ਅਜੇ ਵੀ ਕੋਵਿਡ ਦੇ ਕੇਸ ਆ ਰਹੇ ਹਨ। ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਭਾਰਤ ਵਿਚ ਆਰ ਵੈਲਿਯੂ ਵਧ ਰਹੀ ਹੈ। 8 ਸੂਬਿਆਂ ਵਿਚ ਆਰ ਨੰਬਰ (Reproductive Number) ਵਧ ਰਹੇ ਹਨ।
Covid 19
ਹੋਰ ਪੜ੍ਹੋ: ਮੀਂਹ ਨਾਲ ਕਿਸਾਨਾਂ ਦਾ ਹੋਇਆ ਨੁਕਸਾਨ, ਮੁਆਵਜ਼ੇ ਲਈ ਬਲਜਿੰਦਰ ਕੌਰ ਨੇ ਮੁੱਖ ਸਕੱਤਰ ਨਾਲ ਕੀਤੀ ਮੁਲਾਕਾਤ
ਇਹਨਾਂ ਸੂਬਿਆਂ ਵਿਚ ਹਿਮਾਚਲ ਪ੍ਰਦੇਸ਼, ਜੰਮੂ -ਕਸ਼ਮੀਰ, ਲਕਸ਼ਦੀਪ, ਤਾਮਿਲਨਾਡੂ, ਮਿਜ਼ੋਰਮ, ਕਰਨਾਟਕ, ਪੁਡੂਚੇਰੀ ਅਤੇ ਕੇਰਲ ਸ਼ਾਮਲ ਹਨ। ਇਸ ਦੇ ਨਾਲ ਹੀ ਨਾਗਾਲੈਂਡ, ਮੇਘਾਲਿਆ, ਹਰਿਆਣਾ, ਗੋਆ, ਝਾਰਖੰਡ, ਐਨਸੀਆਰ ਅਤੇ ਪੱਛਮੀ ਬੰਗਾਲ ਵਿਚ ਆਰ ਨੰਬਰ ਸਥਿਰ ਹੈ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿਚ ਆਰ ਨੰਬਰ ਘਟ ਰਹੇ ਹਨ।