ਰਾਜਸਥਾਨ : ਘਰੋਂ ਬੱਕਰੀਆਂ ਚਰਾਉਣ ਗਈ 14 ਸਾਲਾ ਮਾਸੂਮ ਨੂੰ ਕੋਲਾ ਭੱਠੀ ਵਿਚ ਸਾੜਿਆ

By : KOMALJEET

Published : Aug 3, 2023, 5:48 pm IST
Updated : Aug 4, 2023, 7:55 am IST
SHARE ARTICLE
Minor girl's burnt body recovered from brick kiln in Rajasthan's Bhilwara
Minor girl's burnt body recovered from brick kiln in Rajasthan's Bhilwara

ਸਮੂਹਿਕ ਬਲਾਤਕਾਰ ਦਾ ਖ਼ਦਸ਼ਾ, ਸ਼ੱਕ ਦੇ ਅਧਾਰ 'ਤੇ 3 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ 

4 ਜ਼ਿਲ੍ਹਿਆਂ ਦੀ ਪੁਲਿਸ ਅਤੇ ਫੋਰੈਂਸਿਕ ਮਾਹਰਾਂ ਵਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ 

ਰਾਜਸਥਾਨ ਦੇ ਭੀਲਵਾੜਾ 'ਚ ਕੋਲੇ ਦੀ ਭੱਠੀ 'ਚ 14 ਸਾਲਾ ਨਾਬਾਲਗ ਨੂੰ ਅੱਗ ਲੱਗ ਗਈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਸ ਨਾਲ ਪਹਿਲਾਂ ਵੀ ਗੈਂਗਰੇਪ ਹੋ ਚੁੱਕਿਆ ਹੈ। ਮਾਮਲਾ ਜ਼ਿਲ੍ਹੇ ਦੇ ਕੋਟਰੀ ਥਾਣਾ ਖੇਤਰ ਦੇ ਇਕ ਪਿੰਡ ਦਾ ਹੈ ਜਿਥੇ ਬੁੱਧਵਾਰ ਰਾਤ 10 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ 4 ਥਾਣਿਆਂ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਇਸ ਮਾਮਲੇ 'ਚ 3 ਮੁਲਜ਼ਮਾਂ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ।

ਨਾਬਾਲਗ ਦੇ ਵੱਡੇ ਭਰਾ ਨੇ ਦਸਿਆ ਕਿ ਬੁੱਧਵਾਰ ਸਵੇਰੇ 8 ਵਜੇ ਉਸ ਦੀ ਛੋਟੀ ਭੈਣ ਬੱਕਰੀਆਂ ਲੈ ਕੇ ਘਰੋਂ ਨਿਕਲੀ ਸੀ। ਸ਼ਾਮ 3 ਵਜੇ ਦੇ ਕਰੀਬ ਬੱਕਰੀਆਂ ਘਰ ਵਾਪਸ ਆ ਗਈਆਂ ਪਰ ਭੈਣ ਘਰ ਨਹੀਂ ਆਈ। ਇਸ ਤੋਂ ਬਾਅਦ ਪ੍ਰਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿਤੀ। ਪਿੰਡ 'ਚ ਸਾਰੇ ਰਿਸ਼ਤੇਦਾਰਾਂ ਦੇ ਘਰ ਅਤੇ ਖੇਤਾਂ 'ਚ ਭਾਲ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ।

ਇਹ ਵੀ ਪੜ੍ਹੋ: ਨੂਹ ਹਿੰਸਾ ਮਾਮਲੇ ਸਬੰਧੀ ਅਪਡੇਟ : ਹੁਣ ਤਕ ਦਰਜ ਕੀਤੀਆਂ ਗਈਆਂ 45 FIRs ਅਤੇ139 ਦੋਸ਼ੀ ਗ੍ਰਿਫ਼ਤਾਰ  

ਰਾਤ ਕਰੀਬ 8 ਵਜੇ ਪ੍ਰਵਾਰਕ ਜੀਆਂ ਅਤੇ ਪਿੰਡ ਵਾਸੀਆਂ ਨੇ ਫਿਰ ਤੋਂ ਨਾਬਾਲਗ ਦੀ ਭਾਲ ਸ਼ੁਰੂ ਕਰ ਦਿਤੀ। ਇਸ ਦੌਰਾਨ ਕਰੀਬ 10 ਵਜੇ ਪਿੰਡ ਦੇ ਬਾਹਰ ਕਾਲਬੇਲੀਆਂ ਦੇ ਡੇਰੇ ਵਿਚ ਕੋਲਾ ਬਣਾਉਣ ਵਾਲੀ ਭੱਠੀ ਤਪ ਰਹੀ ਸੀ। ਬਰਸਾਤ ਦੌਰਾਨ ਇਹ ਭੱਠੀ ਨਹੀਂ ਤਪਦੀ, ਸ਼ੱਕ ਦੇ ਅਧਾਰ 'ਤੇ ਭੱਠੀ ਨੇੜੇ ਜਾ ਕੇ ਦੇਖਿਆ ਤਾਂ ਲਾਪਤਾ ਭੈਣ ਦੀਆਂ ਜੁੱਤੀਆਂ ਉਥੋਂ ਮਿਲੀਆਂ। ਇਸ ਦੇ ਨਾਲ ਹੀ ਭੈਣ ਵਲੋਂ ਪਹਿਨਿਆ ਚਾਂਦੀ ਦਾ ਕੰਗਣ ਅਤੇ ਹੱਡੀਆਂ ਦੇ ਟੁਕੜੇ ਵੀ ਅੱਗ ਵਿਚੋਂ ਮਿਲੇ। ਪਿੰਡ ਵਾਸੀਆਂ ਨੇ ਰਾਤ ਹੀ ਕੁਝ ਕਾਲਬੇਲੀਆ ਲੋਕਾਂ ਨੂੰ ਫੜ ਲਿਆ ਸੀ। ਪੁਲਿਸ ਉਨ੍ਹਾਂ ਨੂੰ ਥਾਣੇ ਲੈ ਗਈ ਹੈ।

ਇਹ ਵੀ ਪੜ੍ਹੋ: ਭਾਰਤੀ ਲਾੜੇ ਨੇ ਪਾਕਿਸਤਾਨੀ ਲਾੜੀ ਨਾਲ ONLINE ਕਬੂਲਿਆ ਨਿਕਾਹ

ਜਿਥੇ ਉਨ੍ਹਾਂ ਨੇ ਲੜਕੀ ਨਾਲ ਗੈਂਗਰੇਪ ਕਰਨ ਅਤੇ ਸਾੜਨ ਦੀ ਗੱਲ ਕੀਤੀ ਤਾਂ ਪੁਲਿਸ ਨੂੰ ਇਸ ਦੀ ਸੂਚਨਾ ਦਿਤੀ ਗਈ। ਦੇਰ ਰਾਤ 4 ਥਾਣਿਆਂ ਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਤ ਨੂੰ ਹੀ ਫੋਰੈਂਸਿਕ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ। ਵੀਰਵਾਰ ਸਵੇਰੇ ਇਕ ਵਾਰ ਫਿਰ ਸਾਰੇ ਅਧਿਕਾਰੀ ਅਤੇ ਜਾਂਚ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਐਸ.ਪੀ. ਆਦਰਸ਼ ਸਿੱਧੂ ਨੇ ਦਸਿਆ ਕਿ ਇਕ ਬੱਚੀ ਦਾ ਕਤਲ ਕਰ ਕੇ ਸਾੜ ਦਿਤਾ ਗਿਆ ਸੀ। ਜਾਂਚ ਵਿਚ ਚਾਰ ਲੋਕਾਂ ਦੇ ਨਾਂਅ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ ਤਿੰਨ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਬਲਾਤਕਾਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਾਮ ਤਕ ਇਸ ਦਾ ਖ਼ੁਲਾਸਾ ਕਰਨਗੇ।

ਮਾਸੂਮ ਦੀਆਂ ਹੱਡੀਆਂ ਕੱਢਣ ਨੂੰ ਲੱਗਿਆ 6 ਘੰਟੇ ਦਾ ਸਮਾਂ

ਵੀਰਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਐਫ.ਐਸ.ਐਲ. ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ। ਟੀਮ ਦੇ ਮੈਂਬਰਾਂ ਨੇ ਭੱਠੀ ਵਿਚੋਂ 300 ਕਿਲੋ ਤੋਂ ਵੱਧ ਰਾਖ ਅਤੇ ਕੋਲਾ ਕੱਢਿਆ। ਇਸ ਨੂੰ ਛਾਟਣ ਤੋਂ ਬਾਅਦ 6 ਘੰਟੇ ਤੱਕ ਇਕ-ਇਕ ਕੋਲੇ ਦੀ ਛਾਂਟੀ ਕੀਤੀ ਗਈ ਅਤੇ ਨਾਬਾਲਗ ਦੀ ਲਾਸ਼ ਦੇ ਟੁਕੜਿਆਂ ਨੂੰ ਕਢਿਆ ਗਿਆ।

Location: India, Rajasthan, Bhilwara

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement