
ਇੰਡੋਨੇਸ਼ੀਆ 'ਚ ਹਾਲ ਹੀ ਖ਼ਤਮ ਹੋਈਆਂ ਏਸ਼ੀਅਨ ਖੇਡਾਂ-2018 ਵਿਚ ਚੰਗਾ ਪ੍ਰਦਰਸ਼ਨ ਕਰਕੇ ਤਮਗ਼ਾ ਲਿਆਉਣ ਵਾਲੇ ਖਿਡਾਰੀਟਾਂ ਨੂੰ ਕੇਂਦਰ ਤੋਂ ਲੈ ਕੇ ਰਾਜ ਸਰਕਾਰਾਂ ...
ਨਵੀਂ ਦਿੱਲੀ : ਇੰਡੋਨੇਸ਼ੀਆ 'ਚ ਹਾਲ ਹੀ ਖ਼ਤਮ ਹੋਈਆਂ ਏਸ਼ੀਅਨ ਖੇਡਾਂ-2018 ਵਿਚ ਚੰਗਾ ਪ੍ਰਦਰਸ਼ਨ ਕਰਕੇ ਤਮਗ਼ਾ ਲਿਆਉਣ ਵਾਲੇ ਖਿਡਾਰੀਟਾਂ ਨੂੰ ਕੇਂਦਰ ਤੋਂ ਲੈ ਕੇ ਰਾਜ ਸਰਕਾਰਾਂ ਨੇ ਵੱਡੇ-ਵੱਡੇ ਪੁਰਸਕਾਰ ਅਤੇ ਰਾਸ਼ੀ ਦੇਣ ਦੇ ਐਲਾਨ ਕੀਤੇ ਹਨ। ਭਾਰਤ ਵਿਚ ਆਮ ਤੌਰ 'ਤੇ ਰਾਜਨੇਤਾ ਇਨ੍ਹਾਂ ਖਿਡਾਰੀਆਂ ਲਈ ਪੁਰਸਕਾਰਾਂ ਦਾ ਐਲਾਨ ਕਰਦੇ ਹਨ। ਉਥੇ ਇਨ੍ਹਾਂ ਸਾਰਿਆਂ ਦੇ ਵਿਚਕਾਰ ਮੱਧ ਪ੍ਰਦੇਸ਼ ਵਿਚ ਇਕ ਅਜਿਹਾ ਖਿਡਾਰੀ ਸਾਹਮਣੇ ਆਇਆ ਹੈ, ਜਿਸ ਨੇ ਰਾਸ਼ਟਰੀ ਪੱਧਰ 'ਤੇ ਕਈ ਤਮਗ਼ੇ ਜਿੱਤੇ, ਉਸ ਨਾਲ ਵੀ ਨੇਤਾਵਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਸਨ, ਪਰ ਵਾਅਦੇ ਪੂਰੇ ਨਾ ਹੋਣ ਦੇ ਕਾਰਨ ਹੁਣ ਉਹ ਸੜਕਾਂ 'ਤੇ ਭੀਖ ਮੰਗਦਾ ਨਜ਼ਰ ਆ ਰਿਹਾ ਹੈ।
Para-Athlete Manmohan Singh Lodhi
ਖ਼ਬਰ ਏਜੰਸੀ ਮੁਤਾਬਕ ਮੱਧ ਪ੍ਰਦੇਸ਼ ਵਿਚ ਨਰਸਿੰਘਪੁਰ ਵਿਚ ਰਾਸ਼ਟਰੀ ਪੱਧਰ ਦੇ ਪੈਰਾ-ਐਥਲੀਟ ਮਨਮੋਹਨ ਸਿੰਘ ਲੋਧੀ ਨੇ ਰਾਸ਼ਟਰੀ ਪੱਧਰ 'ਤੇ ਕਈ ਤਮਗ਼ੇ ਜਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਤਮਗ਼ੇ ਜਿੱਤੇ, ਤਾਂ ਉਨ੍ਹਾਂ ਨੂੰ ਸਰਕਾਰੀ ਨੌਕਰੀ ਅਤੇ ਕਈ ਹੋਰ ਪੁਰਸਕਾਰਾਂ ਦਾ ਭਰੋਸਾ ਦਿਤਾ ਗਿਆ ਸੀ। ਉਨ੍ਹਾਂ ਦਸਿਆ ਕਿ ਉਹ ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਕਈ ਵਾਰ ਮਿਲੇ ਅਤੇ ਉਨ੍ਹਾਂ ਨੂੰ ਵਾਅਦਿਆਂ ਦੀ ਯਾਦ ਦਿਵਾਈ ਪਰ ਸਰਕਾਰ ਵਲੋਂ ਕਿਸੇ ਵੀ ਤਰ੍ਹਾਂ ਦੀ ਸਕਰਾਤਮਕ ਪ੍ਰਤੀਕਿਰਿਆ ਨਹੀਂ ਮਿਲੀ।
Para-Athlete Manmohan Singh Lodhi
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਮੇਰੇ ਸਾਹਮਣੇ ਕੋਈ ਰਸਤਾ ਨਹੀਂ ਛੱਡਿਆ ਹੈ। ਮਨਮੋਹਨ ਨੇ ਦਸਿਆ ਕਿ 2017 ਦੀਆਂ ਰਾਸ਼ਟਰੀ ਖੇਡਾਂ ਵਿਚ 100 ਮੀਟਰ ਰੇਸ ਇਵੈਂਟ ਦੌਰਾਨ ਉਨ੍ਹਾਂ ਨੇ ਕਈ ਤਮਗ਼ੇ ਅਪਣੇ ਨਾਮ ਕੀਤੇ ਸਨ। ਪੈਰਾ ਖਿਡਾਰੀ ਮਨਮੋਹਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਜਬੂਰ ਹੋ ਕੇ ਸਾਰੇ ਤਮਗ਼ੇ ਅਪਣੇ ਗਲੇ ਵਿਚ ਲਟਕਾ ਕੇ ਅਪਣੀ ਸਿਖਲਾਈ ਵਾਲੀ ਜਰਸੀ ਪਹਿਨ ਕੇ ਸੜਕ 'ਤੇ ਭੀਖ ਮੰਗਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਆਰਥਿਕ ਰੂਪ ਤੋਂ ਕਮਜ਼ੋਰ ਹਾਂ। ਮੈਨੂੰ ਖੇਡਣ ਲਈ ਅਤੇ ਪਰਵਾਰ ਨੂੰ ਚਲਾਉਣ ਲਈ ਪੈਸਿਆਂ ਦੀ ਲੋੜ ਹੈ।
Para-Athlete Manmohan Singh Lodhi
ਉਸ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਮੇਰੀ ਮਦਦ ਨਹੀਂ ਕਰਦੇ ਹਨ ਤਾਂ ਮੈਨੂੰ ਸੜਕਾਂ 'ਤੇ ਭੀਖ ਮੰਗ ਕੇ ਅਪਦੀ ਰੋਜ਼ੀ ਰੋਟੀ ਕਮਾਉਣੀ ਹੀ ਪਵੇਗੀ। ਦਸ ਦਈਏ ਕਿ ਮਨਮੋਹਨ ਇਕੱਲਾ ਨਹੀਂ ਹੈ ਜੋ ਰਾਜਨੇਤਾਵਾਂ ਦੇ ਵਾਅਦਿਆਂ ਨਾਲ ਜੁੜੀ ਅਜਿਹੀ ਦੁਰਦਸ਼ਾ ਦਾ ਸ਼ਿਕਾਰ ਹੋਇਆ ਹੈ, ਪਹਿਲਾਂ ਵੀ ਕਈ ਐਥਲੀਟਾਂ ਵਲੋਂ ਅਜਿਹੀਆਂ ਸ਼ਿਕਾਇਤਾਂ ਸਾਹਮਣੇ ਆ ਚੁੱਕੀਆਂ ਹਨ।