42 ਸਾਲਾਂ ਤੋਂ ਬਣਦੀ ਆ ਰਹੀ ਨਹਿਰ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹੀ
Published : Sep 3, 2019, 8:49 am IST
Updated : Sep 3, 2019, 8:49 am IST
SHARE ARTICLE
Jharkhand Canal That Took 42 Years To Make Collapses Just 24 Hours After Opening
Jharkhand Canal That Took 42 Years To Make Collapses Just 24 Hours After Opening

ਉਦਘਾਟਨ ਮਗਰੋਂ 24 ਘੰਟਿਆਂ ’ਚ ਟੁੱਟੀ ਕੰਧ

ਰਾਂਂਚੀ: ਝਾਰਖੰਡ ਸਿੰਚਾਈ ਪਰਿਯੋਜਨਾ ਤਹਿਤ ਬਣਾਈ ਕੋਨਾਲ ਨਹਿਰ ਨੂੰ ਬਣਾਉਣ ਵਿਚ ਜਿੱਥੇ 42 ਸਾਲ ਲੱਗ ਗਏ। ਉਹ ਨਹਿਰ ਮਹਿਜ਼ 24 ਘੰਟਿਆਂ ਵਿਚ ਹੀ ਪਾਣੀ ਵਿਚ ਵਹਿ ਗਈ, ਜਿਸ ਨਹਿਰ ਵਿਚ ਭ੍ਰਿਸ਼ਟਾਚਾਰ ਦੀਆਂ ਇੱਟਾਂ ਲੱਗੀਆਂ ਹੋਣ,  ਆਖ਼ਰ ਉਸ ਦਾ ਹਸ਼ਰ ਤਾਂ ਇਹ ਹੋਣਾ ਹੀ ਸੀ। ਝਾਰਖੰਡ ਦੇ ਮੁੱਖ ਮੰਤਰੀ ਰਘੂਬਰ ਦਾਸ ਨੇ ਹਾਲੇ ਇਕ ਦਿਨ ਪਹਿਲਾਂ ਦੁਪਹਿਰ ਵੇਲੇ ਇਸ ਨਹਿਰ ਦਾ ਉਦਘਾਟਨ ਕੀਤਾ ਸੀ। ਪਰ ਉਦਘਾਟਨ ਦੇ ਸਿਰਫ਼ 24 ਘੰਟਿਆਂ ਦੇ ਅੰਦਰ ਹੀ ਇਸ ਨਹਿਰ ਦੀ ਇਕ ਕੰਧ ਟੁੱਟ ਗਈ, ਜਿਸ ਨੇ ਕਿਸਾਨਾਂ ਦੀਆਂ ਫ਼ਸਲਾਂ ਵਿਚ ਤਬਾਹੀ ਮਚਾ ਦਿੱਤੀ।

CanalCanal

ਸਰਕਾਰ ਨੇ ਇਸ ਨਹਿਰ ਨੂੰ ਬਣਾਉਣ ਲਈ ਲਗਭਗ 2200 ਕਰੋੜ ਰੁਪਏ ਖ਼ਰਚ ਕੀਤੇ ਸਨ। ਪਰ ਜਿਵੇਂ ਇਸ ਨਹਿਰ ਦੀ ਕੰਧ ਟੁੱਟੀ ਤਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਅਤੇ ਉਸ ਨੇ ਝੱਟ ਨਹਿਰ ਟੁੱਟਣ ਦਾ ਸਾਰਾ ਦੋਸ਼ ਚੂਹਿਆਂ ਸਿਰ ਮੜ੍ਹ ਦਿੱਤਾ।  ਨਹਿਰ ਵਿਚ ਪਏ ਪਾੜ ਨੇ ਆਸਪਾਸ ਦੇ ਪਿੰਡਾਂ ਦੇ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਤਬਾਹ ਕਰਕੇ ਰੱਖ ਦਿੱਤੀਆਂ। ਜਿਹੜੀ ਨਹਿਰ ਕਿਸਾਨਾਂ ਦੀ ਭਲਾਈ ਲਈ ਬਣਾਈ ਗਈ ਸੀ, ਭ੍ਰਿਸ਼ਟਾਚਾਰ ਦੀ ਵਜ੍ਹਾ ਨਾਲ ਉਹੀ ਨਹਿਰ ਕਿਸਾਨਾਂ ਲਈ ਸ਼ਰਾਪ ਬਣ ਗਈ।

CanalCanal

ਦਰਅਸਲ ਕਰੀਬ 42 ਸਾਲ ਪਹਿਲਾਂ ਇਸ ਨਹਿਰ ਨੂੰ ਬਣਾਉਣ ਦੀ ਯੋਜਨਾ ਬਣਾਈ ਗਈ ਸੀ, ਜਿਸ ਦੀ ਕੁੱਲ ਲਾਗਤ ਉਸ ਸਮੇਂ 12 ਕਰੋੜ ਰੁਪਏ ਤੈਅ ਕੀਤੀ ਗਈ ਸੀ। ਪਰ ਨਹਿਰ ਬਣਦੇ-ਬਣਦੇ ਉਸ ਦੀ ਲਾਗਤ ਵਧ ਕੇ 2176 ਕਰੋੜ ਤਕ ਪਹੁੰਚ ਗਈ, ਪਰ ਜਦੋਂ ਨਹਿਰ ਬਣ ਕੇ ਤਿਆਰ ਹੋ ਗਈ ਤਾਂ 24 ਘੰਟਿਆਂ ਵਿਚ ਨਹਿਰ ਟੁੱਟਣ ਨਾਲ ਨੇਤਾਵਾਂ ਵੱਲੋਂ ਕੀਤਾ ਗਿਆ ਭ੍ਰਿਸ਼ਟਾਚਾਰ ਖ਼ੁਦ ਬ ਖ਼ੁਦ ਸਾਹਮਣੇ ਆਇਆ ਗਿਆ।

Paddy FeildFeildਇਸ ਘਟਨਾ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ’ਤੇ ਜਮ ਕੇ ਨਿਸ਼ਾਨਾ ਸਾਧਿਆ ਹੈ। ਕਾਂਗਰਸੀ ਨੇਤਾ ਅਲੋਕ ਦੂਬੇ ਨੇ ਕਿਹਾ ਕਿ ਭਾਜਪਾ ਸਰਕਾਰ ਦੂਜੇ ਦੇ ਕੰਮਾਂ ਲਈ ਸਿਹਰਾ ਲੈਣ ਦੀ ਕੋਸ਼ਿਸ਼ ਵਿਚ ਲੱਗੀ ਰਹਿੰਦੀ ਹੈ। ਝਾਰਖੰਡ ਮੁਕਤੀ ਮੋਰਚਾ ਦੇ ਜਨਰਲ ਸਕੱਤਰ ਸੁਪਿ੍ਰਯੋ ਭੱਟਾਚਾਰੀਆ ਨੇ ਵੀ ਸਰਕਾਰ ’ਤੇ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਲਗਾਇਆ। ਫਿਲਹਾਲ ਇਸ ਘਟਨਾ ਤੋਂ ਬਾਅਦ ਭਾਜਪਾ ਸਰਕਾਰ ਦੀ ਕਾਫ਼ੀ ਕਿਰਕਿਰੀ ਹੋ ਰਹੀ ਹੈ, ਜਿਸ ਤੋਂ ਬਚਣ ਲਈ ਸਰਕਾਰ ਨੇ ਮੁੜ ਤੋਂ ਨਹਿਰ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰਵਾ ਦਿੱਤਾ ਅਤੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।

ਦੇਖੋ ਵੀਡੀਓ:

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Jharkhand

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement