
ਪੁਲਿਸ ਥਾਣਾ ਮੱਖੂ ‘ਚ ਪੈਂਦੇ ਪਿੰਡ ਵਰਿਆਂ ਵਿਚ ਨੈਸ਼ਨਲ ਹਾਈਵੇ 54, ਜੀਰਾ ਰੋਡ ਦੇ ਰਹਿਣ...
ਮੱਖੂ: ਪੁਲਿਸ ਥਾਣਾ ਮੱਖੂ ‘ਚ ਪੈਂਦੇ ਪਿੰਡ ਵਰਿਆਂ ਵਿਚ ਨੈਸ਼ਨਲ ਹਾਈਵੇ 54, ਜੀਰਾ ਰੋਡ ਦੇ ਰਹਿਣ ਵਾਲੇ ਸਰਵਨ ਸਿੰਘ (50 ਸਾਲਾ) ਦਾ ਕਤਲ ਉਸਦੀ ਪਤਨੀ ਦੁਆਰਾ ਕਰਵਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਸਰਵਨ ਸਿੰਘ ਦੀ ਲੜਕੀ ਕੋਮਲਪ੍ਰੀਤ ਕੌਰ ਨੇ 30 ਜੁਲਾਈ ਨੂੰ ਪੁਲਿਸ ਥਾਣਾ ਮੱਖੂ ਵਿਚ ਦਿੱਤੀ ਦਰਖ਼ਾਸ਼ਤ ਉਪਰੰਤ ਆਫ਼ਿਸ ਮੱਖੂ ਵਿਚ ਲਿਖਿਤ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਉਸਦੀ ਮਾਂ ਦਾ ਚਰਿੱਤਰ ਚੰਗਾ ਨਹੀਂ ਹੈ।
Death
ਲੜਕੀ ਨੇ ਦੱਸਿਆ ਕਿ ਉਸਦਾ ਪਤੀ 29 ਜਲਾਈ ਸਵੇਰ ਤੋਂ ਲਾਪਤਾ ਹੈ। ਅਤੇ ਮੋਬਾਇਲ ਵੀ ਬੰਦ ਆ ਰਿਹਾ ਹੈ। ਉਸਨੂੰ ਪੂਰਾ ਸ਼ੱਕ ਹੈ ਕਿ ਉਸਦੀ ਮਾਂ ਦਾ ਉਸਦੇ ਪਿਤਾ ਦੇ ਲਾਪਤਾ ਹੋਣ ਦਾ ਹੱਥ ਹੈ। ਉਨ੍ਹਾਂ ਨੇ ਬਲਜੀਤ ਕੌਰ ਨੂੰ ਕਾਬੂ ਕਰਕੇ ਜਦੋਂ ਉਸਦੀ ਪੁਛਗਿਛ ਕੀਤੀ ਤਾਂ ਉਸਨੇ ਅਪਣਾ ਜੁਰਮ ਕਬੂਲ ਕਰ ਲਿਆ ਹੈ। ਉਸਨੇ ਪੁਲਿਸ ਨੂੰ ਦੱਸਿਆ ਨੂੰ ਦੱਸਿਆ ਕਿ ਉਸਨੇ 28 ਜੁਲਾਈ ਦੀ ਰਾਤ ਨੂੰ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਨੂੰ ਮਾਰਨ ਦੀ ਯੋਜਨਾ ਬਣਾਈ। ਉਨ੍ਹਾਂ ਨੇ ਰਾਤ ਦੇ ਸਮੇਂ ਉਸਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਲੈ ਕੇ ਚਲੇ ਗਏ।
Murder
ਬਲਜੀਤ ਕੌਰ ਦੇ ਬਿਆਨਾਂ ਨੇ ਆਧਾਰ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਨਾਂ ਆਰੋਪੀਆਂ ਰਾਜਿੰਦਰ ਸਿੰਘ ਪੁੱਤਰ ਸੰਤੋਖ਼ ਸਿੰਘ ਅਤੇ ਸੁਖਵਿੰਦਰ ਸਿੰਘ ਪੁੱਤਰ ਬਖ਼ਸੀਸ਼ ਸਿੰਘ ਨੂੰ ਕਾਬੂ ਕਰ ਲਿਆ ਹੈ। ਕਾਬੂ ਕੀਤੇ ਗਏ ਆਰੋਪੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਮ੍ਰਿਤਕ ਸਿੰਘ ਦੀ ਲਾਸ਼ ਨੂੰ ਸਰਹੱਦ ਫ਼ੀਡਰ ਨਹਿਰ ਵਿਚ ਫੇਕ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਗੋਤਾਖੋਰਾਂ ਦੀ ਮੱਦਦ ਨਾਲ ਲਾਸ਼ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।