ਨਵੀਂ ਮੁੰਬਈ 'ਚ ONGC ਪਲਾਂਟ ਨੂੰ ਲੱਗੀ ਅੱਗ, 7 ਦੀ ਮੌਤ 8 ਜਖ਼ਮੀ
Published : Sep 3, 2019, 12:11 pm IST
Updated : Sep 3, 2019, 12:11 pm IST
SHARE ARTICLE
MaharashtraNavi Mumbai ongc plant cold storage fire
MaharashtraNavi Mumbai ongc plant cold storage fire

ਮੁੰਬਈ 'ਚ ਆਇਲ ਐਂਡ ਨੈਚੂਰਲ ਗੈਸ ਕਾਰਪੋਰੇਸ਼ਨ ( ਓਐਨਜੀਸੀ) ਦੇ ਪਲਾਂਟ 'ਚ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਅੱਗ ਨਵੀਂ ਮੁੰਬਈ 'ਚ ਓਐਨਜੀਸੀ ਦੇ..

ਨਵੀਂ ਦਿੱਲੀ : ਮੁੰਬਈ 'ਚ ਆਇਲ ਐਂਡ ਨੈਚੂਰਲ ਗੈਸ ਕਾਰਪੋਰੇਸ਼ਨ ( ਓਐਨਜੀਸੀ)  ਦੇ ਪਲਾਂਟ 'ਚ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਅੱਗ ਨਵੀਂ ਮੁੰਬਈ 'ਚ ਓਐਨਜੀਸੀ ਦੇ ਕੋਲਡ ਸਟੋਰੇਜ 'ਚ ਲੱਗੀ ਹੈ। ਅੱਗ ਕਾਫ਼ੀ ਭਿਆਨਕ ਹੈ ਕੋਲਡ ਸਟੋਰੇਜ 'ਚ ਦਰਜਨ ਭਰ ਲੋਕਾਂ ਦੇ ਫਸੇ ਹੋਣ ਦੀ ਖ਼ਬਰ ਹੈ। ਫਿਲਹਾਲ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 8 ਜਖ਼ਮੀ ਦੱਸੇ ਜਾ ਰਹੇ ਹਨ ਜਖ਼ਮੀਆਂ ਦੀ ਹਾਲਤ ਗੰਭੀਰ  ਹੈ। ਅੱਗ ਦੀਆਂ ਲਪਟਾਂ ਨੂੰ ਦੇਖਦੇ ਹੋਏ ਆਲੇ ਦੁਆਲੇ ਦੇ ਤਿੰਨ ਕਿਲੋਮੀਟਰ ਤੱਕ ਦੇ ਇਲਾਕੇ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।

MaharashtraNavi Mumbai ongc plant cold storage fireMaharashtraNavi Mumbai ongc plant cold storage fire

ਮੌਕੇ 'ਤੇ ਫਾਇਰ ਵਿਭਾਗ ਦੀ ਅੱਧਾ ਦਰਜਨ ਤੋਂ ਜਿਆਦਾ ਗੱਡੀਆਂ ਪਹੁੰਚ ਗਈਆਂ ਹਨ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਾਇਰ ਵਿਭਾਗ ਤੋਂ  ਇਲਾਵਾ ਓਐਨਜੀਸੀ ਦੀ ਟੀਮ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਪਲਾਂਟ 'ਚ ਗੈਸ ਦੀ ਪ੍ਰੋਸੈਸਿੰਗ ਰੋਕ ਦਿੱਤੀ ਗਈ ਹੈ, ਗੈਸ ਦੀ ਸਪਲਾਈ ਵੀ ਰੋਕ ਦਿੱਤੀ ਗਈ ਹੈ। ਅੱਗ ਵਿੱਚ ਕਈ ਆਮ ਲੋਕਾਂ ਦੇ ਫਸੇ ਹੋਣ ਦੀ ਖ਼ਬਰ ਹੈ। ਆਸਪਾਸ ਦੇ ਇਲਾਕੀਆਂ ਨੂੰ ਖਾਲੀ ਕਰਾਵਾਇਆ ਜਾ ਰਿਹਾ ਹੈ।  

MaharashtraNavi Mumbai ongc plant cold storage fireMaharashtraNavi Mumbai ongc plant cold storage fire

ਓਐਨਜੀਸੀ ਨੇ ਟਵੀਟ ਕਰ ਘਟਨਾ ਦੀ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਕਿ ਅਸੀ ਘਟਨਾ ਨੂੰ ਲੈ ਕੇ ਹਾਲਤ ਦਾ ਮੁਲਾਂਕਣ ਕਰ ਰਹੇ ਹਾਂ। ਹਾਲਾਂਕਿ ਅੱਗ ਗੈਸ 'ਚ ਲੱਗੀ ਹੈ ਇਸ ਲਈ ਇਸਨੂੰ ਰੋਕਨਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਓਐਨਜੀਸੀ ਨੇ ਦੱਸਿਆ ਕਿ ਉਰਣ ਦੇ ਪਲਾਂਟ 'ਚ ਆਇਲ ਪ੍ਰੋਸੈਸਿੰਗ ਪ੍ਰਕਿਰਿਆ 'ਤੇ ਫਿਲਹਾਲ ਕੋਈ ਅਸਰ ਨਹੀਂ ਪਿਆ ਹੈ ਜਦੋਂ ਕਿ ਗੈਸ ਨੂੰ ਹਜੀਰਾ ਪਲਾਂਟ 'ਚ ਡਾਇਵਰਟ ਕੀਤੀ ਗਈ ਹੈ ਹਾਲਤ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।

MaharashtraNavi Mumbai ongc plant cold storage fireMaharashtraNavi Mumbai ongc plant cold storage fire

ਫਾਇਰ ਸਰਵਿਸ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਗੈਸ ਦੇ ਖਤਮ ਹੋਣ ਦੇ ਨਾਲ ਹੀ ਅੱਗ ਖਤਮ ਹੋ ਸਕਦੀ ਹੈ। ਇਸ ਪਲਾਂਟ ਤੋਂ ਹੀ ਪੂਰੀ ਮੁੰਬਈ 'ਚ ਗੈਸ ਦੀ ਆਪੂਰਤੀ ਕੀਤੀ ਜਾਂਦੀ ਹੈ। ਇਸ ਪਲਾਂਟ ਤੋਂ ਵਿਦੇਸ਼ਾਂ ਵਿੱਚ ਵੀ ਗੈਸ ਦੀ ਸਪਲਾਈ ਕੀਤੀ ਜਾਂਦੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement