
ਸੀ.ਬੀ.ਡੀ.ਟੀ. ਆਮਦਨ ਟੈਕਸ ਵਿਭਾਗ ਲਈ ਨੀਤੀਆਂ ਬਣਾਉਂਦਾ ਹੈ
ਨਵੀਂ ਦਿੱਲੀ : ਭਾਰਤੀਆਂ ਦੇ ਸਵਿਸ ਬੈਂਕ ਖਾਤਿਆਂ ਦੀ ਜਾਣਕਾਰੀ ਐਤਵਾਰ ਤੋਂ ਭਾਰਤ ਦੇ ਟੈਕਸ ਵਿਭਾਗ ਕੋਲ ਹੋਵੇਗੀ। ਭਾਰਤ ਅਤੇ ਸਵਿਟਜ਼ਰਲੈਂਡ ਵਿਚਕਾਰ ਬੈਂਕਿੰਗ ਸੂਚਨਾਵਾਂ ਦੇ ਖ਼ੁਦ ਲੈਣ-ਦੇਣ ਦੇ ਸਮਝੌਤੇ ਦੇ ਅਮਲ ’ਚ ਆਉਣ ਨਾਲ ਹੀ ਭਾਰਤੀਆਂ ਦੇ ਸਵਿਸ ਬੈਂਕ ਖਾਤਿਆਂ ਤੋਂ ਰਹੱਸ ਦਾ ਪਰਦਾ ਉੱਠਣ ਦੀ ਸੰਭਾਵਨਾ ਹੈ।
ਕੇਂਦਰ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਕਾਲੇ ਧਨ ਨਾਲ ਲੜਾਈ ਵਿਰੁਧ ਇਸ ਕਦਮ ਨੂੰ ਕਾਫ਼ੀ ਅਹਿਮ ਕਰਾਰ ਦਿਤਾ ਹੈ। ਬੋਰਡ ਨੇ ਕਿਹਾ ਕਿ ਸਤੰਬਰ ਤੋਂ ‘ਸਵਿਸ ਬੈਂਕ’ ਨਾਲ ਜੁੜੀ ਗੁਪਤਤਾ ਦਾ ਦੌਰ ਖ਼ਤਮ ਹੋ ਜਾਵੇਗਾ। ਸੀ.ਬੀ.ਡੀ.ਟੀ. ਆਮਦਨ ਟੈਕਸ ਵਿਭਾਗ ਲਈ ਨੀਤੀਆਂ ਬਣਾਉਂਦਾ ਹੈ। ਸੀ.ਬੀ.ਡੀ.ਟੀ. ਨੇ ਕਿਹਾ ਹੈ ਕਿ ਭਾਰਤ ਨੂੰ ਸਵਿਟਜ਼ਰਲੈਂਡ ’ਚ ਭਾਰਤੀ ਨਾਗਰਿਕਾਂ ਦੇ 2018 ’ਚ ਬੰਦ ਕੀਤੇ ਖਾਤਿਆਂ ਦੀ ਜਾਣਕਾਰੀ ਵੀ ਮਿਲ ਜਾਵੇਗੀ।