
ਭਰਤਪੁਰ ਵਿਖੇ ਗਊ ਤਸਕਰਾਂ ਨੇ ਇਕ ਵਾਰ ਫਿਰ ਪਿੱਛਾ ਕਰ ਰਹੀ ਪੁਲਿਸ ਤੇ ਕਥਿਤ ਤੌਰ 'ਤੇ ਗੋਲੀਆਂ ਚਲਾਈਆਂ।
ਭਰਤਪੁਰ : ਰਾਜਸ਼ਥਾਨ ਦੇ ਭਰਤਪੁਰ ਵਿਖੇ ਗਊ ਤਸਕਰਾਂ ਨੇ ਇਕ ਵਾਰ ਫਿਰ ਪਿੱਛਾ ਕਰ ਰਹੀ ਪੁਲਿਸ ਤੇ ਕਥਿਤ ਤੌਰ 'ਤੇ ਗੋਲੀਆਂ ਚਲਾਈਆਂ। ਇਕ ਚੌਕੀ 'ਤੇ ਪੁਲਿਸ ਨੇ ਸ਼ਿਕੰਜਾਂ ਕਸੱਣ ਦੀ ਕੋਸ਼ਿਸ਼ ਕੀਤੀ ਤਾਂ ਤਿੰਨ ਗਊ ਤਸਕਰਾਂ ਨੇ ਕਥਿਤ ਰੂਪ ਵਿਚ ਪੁਲਿਸ ਵਾਲਿਆਂ ਤੇ ਗੋਲੀਆਂ ਚਲਾਈਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ। ਖ਼ਬਰ ਮੁਤਾਬਕ ਪੁਲਿਸ 4 ਗਾਂਵਾਂ ਬਚਾਉਣ ਵਿਚ ਕਾਮਯਾਬ ਰਹੀ। ਪਿਛਲੇ ਕੁਝ ਮਹੀਨਿਆਂ ਤੋਂ ਮੀਡੀਆ ਰਿਪੋਰਟਾਂ ਵੇਖੀਏ ਤਾਂ ਭਰਤਪੁਰ ਜ਼ਿਲ੍ਹੇ ਵਿਚ ਗਊ ਤਸਕਰਾਂ ਅਤੇ ਪੁਲਿਸ ਵਾਲਿਆਂ ਵਿਚ ਝੜਪ ਆਮ ਨਜ਼ਰ ਆਉਂਦੀ ਹੈ।
The Cows
ਮਈ ਵਿਚ ਭਰਤਪੁਰ ਦੇ ਮੂੰਗਸਕਾ ਪਿੰਡ ਵਿਚ ਗਊ ਤਸਕਰਾਂ ਨੇ ਪੁਲਿਸਵਾਲਿਆਂ ਤੇ ਗੋਲੀਆਂ ਚਲਾਈਆਂ ਸਨ। ਦਰਜਨਭਰ ਗਊ ਤਸਕਰ 50 ਤੋਂ ਵੱਧ ਗਊਵੰਸ਼ਾਂ ਦੀ ਤਸਕਰੀ ਕਰ ਹਰਿਆਣਾ ਲਿਜਾ ਰਹੇ ਸਨ। ਸੂਚਨਾ ਮਿਲਣ ਤੇ ਜਦ ਪੁਲਿਸ ਪਹੁੰਚੀ ਤਾਂ ਤਸਕਰਾਂ ਨੇ ਪੁਲਿਸ ਤੇ ਗੋਲੀਆਂ ਚਲਾ ਦਿਤੀਆਂ। ਤਸਕਰ ਪਹਾੜੀ ਦੇ ਉਪਰ ਸਨ, ਇਸਲਈ ਪੁਲਿਸ ਕਾਰਵਾਈ ਵਿਚ ਦੇਰੀ ਹੋਣ ਕਾਰਨ ਉਹ ਫ਼ਰਾਰ ਹੋ ਗਏ ਪਰ ਦੋ ਦਰਜ਼ਨ ਤੋਂ ਵੱਧ ਗਊਵੰਸ਼ ਨੂੰ ਬਚਾਇਆ ਜਾ ਸਕਦਾ ਸੀ। ਜ਼ਿਕਰਯੋਗ ਹੈ ਕਿ ਜੂਨ ਮਹੀਨੇ ਵਿਚ ਭਰਤਪੁਰ ਦੇ ਮੇਵਾਤ ਇਲਾਕੇ ਵਿਚ ਗਊ ਤਸਕਰਾਂ ਨੇ ਪੁਲਿਸ ਨੂੰ ਨਿਸ਼ਾਨਾ ਬਣਾ ਲਿਆ ਸੀ।
The Vehicle
ਗਊ ਤਸਕਰਾਂ ਵਲੋਂ ਗੋਲੀਆਂ ਚਲਾਏ ਜਾਣ ਤੇ ਦੋ ਜਵਾਨ ਜਖ਼ਮੀ ਹੋ ਗਏ ਸਨ। ਜਿਨਾਂ ਨੂੰ ਬਾਅਦ ਵਿਚ ਜ਼ਿਲ੍ਹਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਪੁਲਿਸ ਨੇ ਗਊ ਤਸਕਰਾਂ ਨੂੰ ਫੜਨ ਲਈ ਨਾਕਾਬੰਦੀ ਕੀਤੀ ਸੀ। ਜਵਾਬ ਵਿਚ ਪੁਲਿਸ ਨੇ ਇਕ ਸ਼ੱਕੀ ਬਦਮਾਸ਼ ਸਮੇਤ ਇਕ ਹੋਰ ਤਸਕਰ ਨੂੰ ਫੜ੍ਹ ਲਿਆ ਅਤੇ 21 ਗਾਂਵਾ ਨੂੰ ਬਚਾ ਲਿਆ।
ਜੁਲਾਈ ਵਿਚ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ। ਦੇਰ ਰਾਤ ਪੁਲਿਸ ਨਾਲ ਹੋਈ ਮੁਠਭੇੜ ਵਿਚ ਗਊ ਤਸਕਰਾਂ ਨੂੰ ਗਾਵਾਂ ਨਾਲ ਭਰਿਆ ਹੋਇਆ ਟਰੱਕ ਛੱਡ ਕੇ ਭੱਜਣਾ ਪਿਆ ਸੀ। ਆਗਰਾ-ਜੈਪੁਰ ਰਾਸ਼ਟਰੀ ਹਾਈਵੇ ਤੇ ਇਕ ਟਰੱਕ ਇਕ ਪੁਲਿਸ ਬੈਰੀਅਰ ਨੂੰ ਤੋੜ ਕੇ ਭੱਜ ਰਿਹਾ ਸੀ। ਜਿਸ ਨੂੰ ਦੇਖਦੇ ਹੋਏ ਨਾਕੇਬੰਦੀ ਕੀਤੀ ਗਈ ਸੀ। ਇਸ ਤੇ ਗਊ ਤਸਕਰਾਂ ਨੇ ਪੁਲਿਸ ਤੇ ਗੋਲੀਆਂ ਚਲਾਈਆਂ ਤੇ ਟਰੱਕ ਨੂੰ ਜੰਗਲ ਵਲ ਨੂੰ ਮੋੜ ਦਿਤਾ।